Chandigarh Robbery News: ਮੁਲਜ਼ਮ ਚਾਕੂਆਂ ਦੀ ਮਦਦ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਹ 5 ਤੋਂ 6 ਲੋਕਾਂ ਦਾ ਗੈਂਗ ਹੈ।
Trending Photos
Panchkula Robbery News: ਚੰਡੀਗੜ੍ਹ ਵਿੱਚ ਲੁੱਟ ਦੀ ਵਾਰਦਾਤ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਤਾਜਾ ਮਾਮਲਾ ਪੰਚਕੂਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਚਾਕੂ ਦੀ ਨੋਕ 'ਤੇ ਲੁੱਟ ਦੇ ਦੋ ਮਾਮਲਿਆਂ (Panchkula Robbery News)ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਸ਼ੁਲ (19 ਸਾਲ) ਵਾਸੀ ਬਦਾਯੂੰ ਉੱਤਰ ਪ੍ਰਦੇਸ਼, ਅਨਮੋਲ ਬੇਦੀ ਉਰਫ਼ ਕਾਕੂ (24 ਸਾਲ) ਵਾਸੀ ਸੈਕਟਰ 12 ਏ ਅਤੇ ਜਤਿਨ ਉਰਫ਼ ਜੁਟਾ (18 ਸਾਲ) ਵਾਸੀ ਉੱਤਰਾਖੰਡ ਵਜੋਂ ਹੋਈ ਹੈ।
ਮੁਲਜ਼ਮ ਚਾਕੂਆਂ ਦੀ ਮਦਦ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ (Panchkula Robbery News) ਨੂੰ ਅੰਜਾਮ ਦਿੰਦੇ ਸਨ। ਇਹ 5 ਤੋਂ 6 ਲੋਕਾਂ ਦਾ ਗੈਂਗ ਹੈ। ਇਨ੍ਹਾਂ ਨੇ ਐਤਵਾਰ ਰਾਤ ਨੂੰ ਪੰਚਕੂਲਾ ਵਿੱਚ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਉਸ ਤੋਂ ਬਾਅਦ ਪੰਚਕੂਲਾ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਨੂੰ ਪੰਚਕੂਲਾ ਤੋਂ ਹੀ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਪੁਲਿਸ ਨੇ ਸੋਨਾ ਚੋਰੀ ਕਰਕੇ ਫ਼ਰਾਰ ਹੋਏ ਮੁਲਜ਼ਮ ਨੂੰ ਪੱਛਮੀ ਬੰਗਾਲ ਤੋਂ ਕੀਤਾ ਗ੍ਰਿਫ਼ਤਾਰ
ਬੀਤੀ ਰਾਤ ਨੂੰ ਇਨ੍ਹਾਂ ਦੋਸ਼ੀਆਂ ਨੇ ਸ਼ਾਲੀਮਾਰ ਹੋਟਲ ਨੇੜੇ ਆਈਸਕ੍ਰੀਮ ਵਿਕਰੇਤਾ ਸ਼ੁਭਮ ਯਾਦਵ ਨੂੰ ਲੁੱਟ ਲਿਆ ਸੀ। ਇਸ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਉਸ ਕੋਲੋਂ 4600 ਰੁਪਏ ਅਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਸੀ। ਇਨ੍ਹਾਂ ਲੋਕਾਂ ਨੇ ਪੀੜਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਸੀ।
ਐਤਵਾਰ ਰਾਤ ਨੂੰ ਸੈਕਟਰ 12ਏ ਵਿੱਚ ਵੀ ਇੱਕ ਟਰੱਕ ਲੁੱਟ ਲਿਆ ਗਿਆ। ਇਹ ਟਰੱਕ ਡਰਾਈਵਰ ਇੱਥੇ ਰੇਤਾ ਅਤੇ ਬਜਰੀ ਦੀ ਅਨਲੋਡ ਕਰਨ ਆਇਆ ਸੀ। ਇਨ੍ਹਾਂ ਮੁਲਜ਼ਮਾਂ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਸੀ। ਜਦੋਂ ਉਸ ਨੇ ਦੱਸਿਆ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਮੁਲਜ਼ਮਾਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੀੜਤ 'ਤੇ ਛੇ ਥਾਵਾਂ 'ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ। ਇਸ ਵਾਰਦਾਤ ਨੂੰ ਵੀ ਇਨ੍ਹਾਂ ਦੋਸ਼ੀਆਂ ਨੇ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ: Monu Manesar arrest News: ਗੁਰੂਗ੍ਰਾਮ ਪੁਲਿਸ ਨੇ ਮੋਨੂੰ ਮਾਨੇਸਰ ਨੂੰ ਕੀਤਾ ਗ੍ਰਿਫ਼ਤਾਰ; ਅਦਾਲਤ ਨੇ ਨਿਆਇਕ ਹਿਰਾਸਤ 'ਚ ਭੇਜਿਆ