ਇਸ ਸਾਲ ਸਿੰਡੀਕੇਟ ਦੀਆਂ ਚੋਣਾਂ 29 ਅਤੇ 30 ਦਸੰਬਰ ਨੂੰ ਹੋਣੀਆਂ ਸਨ। ਅਗਲੇ ਸਾਲ ਸੈਨੇਟ ਦੀਆਂ ਚੋਣਾਂ ਹੋਣੀਆਂ ਹਨ। ਸੈਨੇਟ ਦੇ ਕਰੀਬ 6 ਮੈਂਬਰਾਂ ਕਾਰਜਕਾਲ ਪੂਰਾ ਹੋ ਚੁੱਕਿਆ ਹੈ, ਜੋ ਕਿ ਹਾਲੇ ਤੱਕ ਸੈਨੇਟ ਤੋਂ ਬਾਹਰ ਹਨ। ਉਸ ਬਾਰੇ ਵੀ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਕੁਝ ਸੀਟਾਂ ਹਰ ਸਮੇਂ ਖਾਲੀ ਰਹਿੰਦੀਆਂ ਹਨ।ਜਿਸ ਸੰਬੰਧੀ ਪਟੀਸ਼ਨ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।
Trending Photos
Chandigarh News: ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਯੂਨੀਵਰਸਿਟੀ ਦੀਆਂ 29 ਅਤੇ 30 ਦਸੰਬਰ ਨੂੰ ਹੋਣ ਵਾਲੀਆਂ ਸਿੰਡੀਕੇਟ ਚੋਣਾਂ 'ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ, ਫਿਲਹਾਲ ਕੋਰਟ ਨੇ ਚੋਣਾਂ ਉਤੇ ਰੋਕ ਲਗਾ ਦਿੱਤੀ ਹੈ। ਇਸ ਸਾਲ ਸਿੰਡੀਕੇਟ ਦੀਆਂ ਚੋਣਾਂ 29 ਅਤੇ 30 ਦਸੰਬਰ ਨੂੰ ਹੋਣੀਆਂ ਸਨ। ਅਗਲੇ ਸਾਲ ਸੈਨੇਟ ਦੀਆਂ ਚੋਣਾਂ ਹੋਣੀਆਂ ਹਨ। ਸੈਨੇਟ ਦੇ ਕਰੀਬ 6 ਮੈਂਬਰਾਂ ਕਾਰਜਕਾਲ ਪੂਰਾ ਹੋ ਚੁੱਕਿਆ ਹੈ, ਜੋ ਕਿ ਹਾਲੇ ਤੱਕ ਸੈਨੇਟ ਤੋਂ ਬਾਹਰ ਹਨ। ਉਸ ਬਾਰੇ ਵੀ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਕੁਝ ਸੀਟਾਂ ਹਰ ਸਮੇਂ ਖਾਲੀ ਰਹਿੰਦੀਆਂ ਹਨ।ਜਿਸ ਸੰਬੰਧੀ ਪਟੀਸ਼ਨ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਹਾਈਕੋਰਟ ਨੇ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਕਿਹਾ ਗਿਆ ਕਿ ਜੇਕਰ ਚੋਣਾਂ ਹੁੰਦੀਆਂ ਹਨ ਤਾਂ ਪਟੀਸ਼ਨ ਉਤੇ ਸੁਣਵਾਈ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ।