Chandigarh Mayor Election: 6 ਫਰਵਰੀ ਤੱਕ ਟਲੀ ਚੰਡੀਗੜ੍ਹ MC ਦੀ ਚੋਣ
Advertisement
Article Detail0/zeephh/zeephh2066938

Chandigarh Mayor Election: 6 ਫਰਵਰੀ ਤੱਕ ਟਲੀ ਚੰਡੀਗੜ੍ਹ MC ਦੀ ਚੋਣ

Chandigarh Mayor Election:  ਚੰਡੀਗੜ੍ਹ MC ਦੀ ਚੋਣ ਹੁਣ 6 ਫਰਵਰੀ ਤੱਕ ਟਲ ਗਈ ਹੈ।

Chandigarh Mayor Election: 6 ਫਰਵਰੀ ਤੱਕ ਟਲੀ ਚੰਡੀਗੜ੍ਹ MC ਦੀ ਚੋਣ

Chandigarh Mayor Election: ਬੀਤੇ ਦਿਨੀ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਮੇਅਰ ਚੋਣਾਂ ਮੁਲਤਵੀ ਹੋ ਗਈਆਂ। ਹੁਣ ਕਿਹਾ ਜਾ ਰਿਹਾ ਹੈ ਕਿ ਚੰਡੀਗੜ੍ਹ ਮੇਅਰ ਚੋਣਾਂ 2024 (Chandigarh Mayor Election 2024) ਹੁਣ 6 ਫਰਵਰੀ ਨੂੰ ਚੋਣਾਂ ਹੋਣਗੀਆਂ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀਆਂ ਚੋਣਾਂ ਹੁਣ 6 ਫਰਵਰੀ ਨੂੰ ਹੋਣਗੀਆਂ। 

ਦੱਸ ਦਈਏ ਕਿ ਚੰਡੀਗੜ੍ਹ ਮੇਅਰ ਚੋਣ (Chandigarh Mayor Election 2024)ਵਿਵਾਦ ਫਿਰ ਹਾਈਕੋਰਟ ਪਹੁੰਚ ਗਿਆ ਹੈ। 6 ਫਰਵਰੀ ਨੂੰ ਚੋਣਾਂ ਕਰਵਾਉਣ ਦੇ ਡੀਸੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਹਾਈ ਕੋਰਟ ਇਸ ਵਿਵਾਦ 'ਤੇ ਭਲਕੇ ਸੁਣਵਾਈ ਕਰੇਗਾ। ਅੱਜ ਸਵੇਰੇ ਇੱਕ ਵਾਰ ਫਿਰ ਇਹ ਮਾਮਲਾ ਉੱਠਿਆ ਅਤੇ ਇਸ ਮਾਮਲੇ ਦੀ ਜਲਦੀ ਸੁਣਵਾਈ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਗਠਜੋੜ ਦੇ ਸਾਰੇ 20 ਕੌਂਸਲਰ ਇਕੱਠੇ ਨਜ਼ਰ ਆਏ ਹਨ।

ਦੱਸ ਦਈਏ ਕਿ ਚੋਣ ਪ੍ਰੀਜ਼ਾਈਡਿੰਗ ਅਫਸਰ ਦੇ ਬਿਮਾਰ ਹੋਣ ਕਾਰਨ 18 ਜਨਵਰੀ ਨੂੰ ਨਗਰ ਨਿਗਮ ਮੇਅਰ ਦੀ ਚੋਣ ਨਹੀਂ ਹੋ ਸਕੀ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ ਚੋਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 23 ਜਨਵਰੀ ਤੈਅ ਕੀਤੀ ਹੈ। ਇਹ ਪਟੀਸ਼ਨ 'ਆਪ' ਦੇ ਕੌਂਸਲਰ ਕੁਲਦੀਪ ਕੁਮਾਰ ਨੇ ਦਾਇਰ ਕੀਤੀ ਸੀ, ਜੋ ਮੇਅਰ ਸੀਟ ਦੇ ਉਮੀਦਵਾਰ ਹਨ।

ਇਹ ਵੀ ਪੜ੍ਹੋ: Chandigarh Mayor Elections 2024 Live Updates:  ਚੰਡੀਗੜ੍ਹ ਮੇਅਰ ਚੋਣਾਂ 'ਚ BJP V/S INDIA ਗਠਜੋੜ ਵਿਚਾਲੇ ਮੁਕਾਬਲਾ, ਹਰ ਅਪਡੇਟ ਲਈ ਇੱਥੇ ਕਰੋ ਕਲਿੱਕ

ਚੰਡੀਗੜ੍ਹ ਨਗਰ ਨਿਗਮ ਚੋਣਾਂ (Chandigarh Mayor Election 2024) ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦੌਰਾਨ 'ਆਪ'-ਕਾਂਗਰਸ ਦੇ I.N.D.I.A ਗਠਜੋੜ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ। ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਨਿਗਮ ਨੇ ਕਿਹਾ ਕਿ ਉਹ 6 ਫਰਵਰੀ ਨੂੰ ਚੋਣਾਂ ਕਰਵਾਉਣਗੇ। ਡੀਸੀ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੂਰੇ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗੀ ਹੈ।  

ਇਹ ਵੀ ਪੜ੍ਹੋ:  Chandigarh Mayor Election: ਮੇਅਰ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ, ਇਲੈਕਸ਼ਨ ਨੂੰ HC ਜਾਣਗੇ ਕਾਂਗਰਸ ਤੇ ਆਪ !
 

Trending news