Chandigarh Tech Invent 2024: ਚੰਡੀਗੜ੍ਹ ਯੂਨੀਵਰਸਿਟੀ 'ਚ ਭਾਰਤ ਦੇ ਸਭ ਤੋਂ ਵੱਡੇ ਤਕਨੀਕੀ ਪ੍ਰੋਗਰਾਮ "ਟੈਕ ਇਨਵੈਂਟ 2024" ਦਾ ਹੋਇਆ ਆਗਾਜ਼
Trending Photos
Chandigarh News: ਟੈਕ ਇਨਵੈਂਟ 2024, ਚੰਡੀਗੜ੍ਹ ਯੂਨੀਵਰਸਿਟੀ ਦਾ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਜੋ ਕਿ ਰਚਨਾਤਮਕਤਾ ਅਤੇ ਨਵੀਨਤਾ ਦਾ ਮੇਲ ਹੈ, 18 ਅਕਤੂਬਰ ਤੋਂ 19 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਟੈਕ ਇਨਵੈਂਟ 2024 ਦੀ ਸ਼ੁਰੂਆਤ ਹੋ ਗਈ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਹਰਿ ਆਣਾ ਦੇਰਾਜਪਾਲ ਬੰਡਾਰੂਦੱਤਾਤੇਯ੍ਰਾ ਵੱਲੋਂ ਕੀਤਾ ਗਿਆ। ਭਾਰਤ ਦੇਸਭ ਤੋਂ ਵੱਡੇ ਤਕਨੀਕੀ ਪ੍ਰੋਗਰਾਮ ਵਿਚੋਂ ਇੱਕ ਇਸ ਟੈਕ ਵਿਸ਼ੇਸ਼ ਫੈਸਟ ਵਿਚ ਪੂਰੇ ਭਾਰਤ ਦੇ ਨੌਜਵਾਨ ਤੇ ਨਵੀਨ ਸੋਚ ਦੇ ਵਿਦਿਆਰਥੀ ਵੱਖੋ-ਵੱਖ ਡੋਮੇਨ ਵਿਚ ਆਪਣੀ ਪ੍ਰਤਿਭਾ ਦਿਖਾਉਣ ਲਈ ਪੱਜੇ। ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਮੌਕੇਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੀ ਸ਼ਾਮਲ ਹੋਏ।
ਇਸ ਈਵੈਂਟ ਵਿਚ ਪੂਰੇ ਭਾਰਤ ਦੇਸ਼ ਤੋਂ ਆਈ.ਆਈ.ਟੀ., ਐਨ.ਆਈ.ਟੀ., ਆਈ.ਆਈ.ਆਈ.ਟੀ. ਅਤੇਆਈ.ਆਈ.ਐੱਮ. ਦੇ ਇੰਜੀਨੀਅਰਿੰਗ, ਪ੍ਰਬੰਧਨ, ਜਨ ਸੰਚਾਰ, ਹੋਟਲ ਪ੍ਰਬੰਧਨ, ਫਾਈਨ ਆਰਟਸ, ਕਾਨੂੰਨ, ਵਿਗਿਆਨ ਅਤੇ ਤਕਨੀਕ, ਫੈਸ਼ਨ ਡਿਜ਼ਾਈਨਿੰਗ, ਉਦਯੋਗਿ ਕਡਿਜ਼ਾਈਨ, ਅਤੇਆਰਕੀਟੈਕਚਰ ਖੇਤਰ ਨਾਲ ਜੁੜੇ 20,000 ਦੇਕਰੀਬ ਵ ਦਿਆਰਥੀਆਂ ਨੇ ਆਪਣੇ ਨਾਮ ਰਜਿਸਟਰ ਕਰਵਾਏ।
ਇਸ ਵਿਸ਼ੇਸ਼ ਪ੍ਰੋਗਰਾਮ ਰਾਹੀਂ ਪੂਰੇ ਭਾਰਤ ਦੇ ਨੌਜਵਾਨਾਂ ਤੇ ਨਵੀਨ ਸੋਚ ਦੇ ਵਿਦਿਆਰਥੀਆਂ ਨੂੰ ਵੱਖੋ-ਵੱਖ ਡੋਮੇਨ ਵਿਚ ਆਪਣੀ ਪ੍ਰਤਿਭਾ ਦਿਖਾਉਣ ਲਈ ਜੋੜਿਆ ਜਾਵੇਗਾ।
ਚੰਡੀਗੜ੍ਹ ਯੂਨੀਵਰਸਿਟੀ ਦਾ ਸਾਲਾਨਾ ਟੈਕ ਫੈਸਟ
ਟੈਕ ਇਨਵੈਂਟ 2024, ਚੰਡੀਗੜ੍ਹ ਯੂਨੀਵਰਸਿਟੀ ਦਾ ਸਾਲਾਨਾ ਟੈਕ ਫੈਸਟ ਹੈ। ਚੰਡੀਗੜ੍ਹ ਯੂਨੀਵਰਸਿਟੀ, NIRF ਰੈਂਕਿੰਗ ਗਜ਼ 2024 ਵਿਚ ਭਾਰਤ ਦੀਆਂ ਚੋਟੀ ਦੀਆਂ 20 ਯੂਨੀਵਰਸਿਟੀਆਂ ਸ਼ਾਮਲ ਹੈ। ਇਸ ਈਵੈਂਟ ਵਿਚ ਵੱਖ-ਵੱਖ ਖੇਤਰਾਂ ਅੰਦਰ ਵਰਕਸ਼ਾਪਾਂ, ਪ੍ਰਦਰਸ਼ਨੀਆਂ ਅਤੇ ਮਾਹਿਰਾਂ ਦੇ ਭਾਸ਼ਣਾਂ ਤੋਂਇਲਾਵਾ 55 ਤੋਂ ਵੱਧ ਦਿਲਚਸਪ ਮੁਕਾਬਲੇ ਸ਼ਾਮਲ ਹਨ।
ਇਸ ਦੋ ਦਿਨਾਂ ਦੇ ਵਿਸ਼ੇਸ਼ ਪ੍ਰੋਗਰਾਮ ਦੀ ਆਨਲਾਈਨ ਰਜਿਸਟਰੇਸ਼ਨ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟ "https://www.cuchd.in/techinvent/" 'ਤੇ ਹੋਵੇਗੀ। ਰਜਿਸਟਰੇਸ਼ਨ 16 ਅਕਤੂਬਰ ਤੱਕ ਕੀਤੀ ਜਾ ਸਕਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ (ਡਾ.) ਆਰ.ਐਸ. ਬਾਵਾ ਨੇ ਕਿਹਾ ਕਿ 2014 ਤੋਂ ਆਯੋਜਿਤ ਟੈਕ ਇਨਵੈਂਟ, ਭਾਰਤ ਵਿਚ ਨੌਜਵਾਨਾਂ ਦੀ ਪ੍ਰਤਿਭਾ ਦੀ ਖੋਜ ਲਈ ਸਭ ਤੋਂ ਪ੍ਰਸਿੱਧ ਪਲੇਟਫਾਰਮ ਬਣ ਗਿਆ ਹੈ।
ਉਨ੍ਹਾਂ ਅੱਗੇ ਕਿਹਾ, “ਇਹ ਸਾਰੇ ਪ੍ਰੋਗਰਾਮ, ਵਰਕਸ਼ਾਪਾਂ, ਪ੍ਰਤੀਯੋਗਤਾਵਾਂ ਅਤੇ ਮਾਹਰਾਂ ਦੇ ਵਿਸ਼ੇਸ਼ ਸੈਸ਼ਨਾਂ ਨਾਲ, ਇਹ ਦੋ-ਦਿਨਾ ਸ਼ਾਨਦਾਰ ਪ੍ਰੋਗਰਾਮ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਡੋਮੇਨ ਵਿੱਚ ਆਪਣੀ ਪ੍ਰਤਿਭਾ ਅਤੇ ਸੰਭਾਵਨਾਵਾਂ ਦਾ ਪ੍ਰਦਰਸ਼ਨ ਕਰਨ ਦਾ ਇੱਕ ਬਿਹਤਰੀਨ ਮੌਕਾ ਪ੍ਰਦਾਨ ਕਰੇਗਾ। ਇਹ ਤਕਨੀਕੀ, ਅੰਤਰ-ਵਿਅਕਤੀਗਤ ਅਤੇ ਆਲੋਚਨਾਤਮਕ ਸੋਚ, ਸਿਰਜਣਾਤਮਕਤਾ, ਸਮੱਸਿਆ ਹੱਲ ਕਰਨ ਅਤੇ ਨੌਜਵਾਨਾਂ ਦੇ ਵਿਸ਼ੇਸ਼ ਹੁਨਰਾਂ ਦੇ ਵਿਕਾਸ ਵਿਚ ਮਦਦ ਕਰੇਗਾ ਜੋ ਉਹਨਾਂ ਦੇ ਪੇਸ਼ੇਵਰ ਕਰੀਅਰ ਵਿਚ ਮਦਦ ਕਰ ਸਕਦੇ ਹਨ।”.
ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਉਦੇਸ਼ ਦੀ ਸਰਾਹਨਾ ਕਰਦਿਆਂ ਹਰਿਆਣਾ ਦੇਰਾਜਪਾਲ ਨੇ ਅੱਗੇ ਕਿਹਾ, "ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿ ਚ ਭਾਰਤ ਹਰ ਮਹੱਤਵਪੂਰਨ ਖੇਤਰ ਵਿ ਚ ਤਕਨੀਕੀ ਤਰੱਕੀ ਦਾ ਵੱਧ ਤੋਂਵੱਧ ਲਾਭ ਉਠਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਹੈ।" ਹਰਿਆਣਾ ਦੇ ਰਾਜਪਾਲ ਨੇ ਵਿਦਿਆਰਥੀਆਂ ਨੂੰ ਨੌਕਰੀ ਦੀ ਭਾਲ ਕਰਨ ਵਾਲੇ ਬਣਨ ਦੀ ਬਜਾਏ ਨੌਕਰੀ ਨਿਰਮਾਤਾ ਬਣਨ ਦੀ ਅਪੀਲ ਕਰਦਿਆਂ ਕਿਹਾ, "ਸਿਹਤ ਤੋਂ ਲੈ ਕੇ ਸਿੱਖਿਆ ਤੱਕ, ਰੱਖਿਆ ਤੋਂ ਲੈ ਕੇ ਖੇਤੀਬਾੜੀ ਤੱਕ, ਤਕਨੀਕੀ ਦਖਲਅੰਦਾਜ਼ੀ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਇਹ ਨਾ ਸਿਰਫ਼ ਵਧੇਰੇ ਰੋਜ਼ਗਾਰ ਪੈਦਾ ਕਰ ਰਹੇ ਹਨ, ਵਪਾਰ ਵਧਾ ਰਹੇ ਹਨ, ਸਗੋਂ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਿਚ ਵੀ ਮਦਦ ਕਰ ਰਹੇ ਹਨ। ਤਕਨੀਕੀ ਵਿਕਾਸ ਮਨੁੱਖੀ ਲੋੜਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ, ਜੋ ਅੱਜ ਸਾਡੇ ਦੇਸ਼ ਵਿਚ ਬਹੁਤ ਵਧੀਆ ਢੰਗ ਨਾਲ ਹੋ ਰਿਹਾ ਹੈ। ਭਾਰਤ ਕੋਲ 100 ਤੋਂ ਵੱਧ ਯੂਨੀਕੋਨ ਦੇ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿ ਸਟਮ ਹੈ।
ਟੈਕ ਇਨਵੈਸਟ 2024 ਵਿਚ ਇੰਜੀਨੀਅਰਿੰਗ, ਪ੍ਰਬੰਧਨ, ਜਨ ਸੰਚਾਰ, ਹੋਟਲ ਪ੍ਰਬੰਧਨ, ਫਾਈਨ ਆਰਟਸ, ਕਾਨੂੰਨ, ਵਿਗਿਆਨ ਅਤੇ ਤਕਨੀਕ, ਫੈਸ਼ਨ ਡਿਜ਼ਾਈਨਿੰਗ, ਉਦਯੋਗਿਕ ਡਿਜ਼ਾਈਨ ਅਤੇ ਆਰਕੀਟੈਕਚਰ ਦੇ ਵਿਭਿੰਨ ਖੇਤਰਾਂ ਵਿਚ 55 ਤੋਂ ਵੱਧ ਤਕਨੀਕੀ ਪ੍ਰੋਗਰਾਮ ਸ਼ਾਮਲ ਰਹਿਣਗੇ। ਟੈਕ ਫੈਸਟ ਦੇ ਅਖੀਰਲੇ ਦਿਨ ਵੱਖ-ਵੱਖ ਤਕਨੀਕੀ ਮੁਕਾਬਲਿਆਂ ਦੇ ਜੇਤੂਆਂ ਨੂੰ 10 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ।
"ਭਾਰਤ ਦੇ ਇਸ ਵਿਸ਼ੇਸ਼ ਤਕਨੀਕੀ ਪ੍ਰੋਗਰਾਮ ਵਿਚ ਟਿਕਾਊ ਵਿਕਾਸ ਟੀਚਿਆਂ (SDGs) ਅਤੇ "ਗੇਮਵੇਵ: IGDC ਗੇਮ ਜੈਮ" ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ Zinnovatio ਵਰਗੇ ਫਲੈਗਸ਼ਿਪ ਈਵੈਂਟ ਸ਼ਾਮਲ ਰਹਿਣਗੇ। ਇਸ ਪ੍ਰੋਗਰਾਮ ਵਿਚ ਵੀਡੀਓ ਗੇਮਾਂ ਬਣਾਉਣ ਲਈ 10-ਦਿਨ ਦੀ ਰਚਨਾਤਮਕ ਮੈਰਾਥਨ ਹੋਵੇਗੀ ਜਿਸਦੀ ਇਨਾਮੀ ਰਾਸ਼ੀ 80,000 ਰੁਪਏ ਹੋਵੇਗੀ।"
ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰੇ-ਸ਼ਾਮ ਹੋਈ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਇਸ ਟੈਕ ਪ੍ਰੋਗਰਾਮ ਵਿਚ ਟ੍ਰੇਜ਼ਰ ਹੰਟ ਵਰਗੇ ਵਿਸ਼ੇਸ਼ ਪ੍ਰੋਗਰਾਮ ਵੀ ਸ਼ਾਮਲ ਹਨ ਜੋ ਵਿਦਿਆਰਥੀਆਂ ਦੇ ਵਿਗਿਆਨਕ ਗਿਆਨ ਦੀ ਜਾਂਚ ਕਰਣਗੇ ਅਤੇ "ਈ-ਕਮਬੈਟ: ਟੈਕ ਇਨਵੈਂਟ 2024", ਜੋ ਕਿ ਇੱਕ ਪ੍ਰਮੁੱਖ ਗੇਮਿੰਗ ਮੁਕਾਬਲਾ ਹੈ, ਦੁਨੀਆ ਭਰ ਦੇ ਸਰਵੋਤਮ ਖਿਡਾਰੀਆਂ ਨੂੰ ਇਕੱਠਾ ਕਰੇਗਾ। ਇਸੇ ਤਰ੍ਹਾਂ, ਗੇਮ ਚੈਲੇਂਜ ਭਾਗੀਦਾਰਾਂ ਨੂੰ ਵਰਚੁਅਲ ਰਿਐਲਿਟੀ ਗੇਮਿੰਗ ਵਿਚ ਨਵੀਨਤਮ ਖੋਜ ਕਰਨ ਦਾ ਮੌਕਾ ਦੇਵੇਗੀ।
ਪ੍ਰਿੰਟਿਡ ਸਰਕਟ ਬੋਰਡ (PCB) ਦੇ ਡਿਜ਼ਾਈਨ ਸਣੇ ਵਿਸ਼ਿਆਂ ਦੀ ਰੇਂਜ 'ਤੇ 12 ਵਰਕਸ਼ਾਪਾਂ ਤੋਂ ਇਲਾਵਾ, ਟੈਕ ਇਨਵੈਂਟ 2024 ਵਿਚ ਵਿਭਿੰਨ ਡੋਮੇਨਾਂ ਵਿਚ 29 ਮੁਕਾਬਲਿਆਂ ਦੀ ਰੇਂਜ ਵੀ ਸ਼ਾਮਲ ਹੋਵੇਗੀ। 'ਬਾਇਓਟੈਕ ਅਤੇ ਇਸਦੇ ਨਾਲ ਜੁੜੇ ਸੈਕਟਰਾਂ ਵਿਚ ਉੱਦਮਤਾ ਦੇ ਮੌਕੇ' 'ਤੇ ਇੱਕ ਮਸ਼ਹੂਰ ਉਦਯੋਗਿਕ ਬੁਲਾਰੇ ਦੁਆਰਾ ਸੂਝਵਾਨ ਮਾਹਰ ਭਾਸ਼ਣ ਤੋਂ ਇਲਾਵਾ, ਇਸ ਟੈਕ ਫੈਸਟ ਵਿਚ ਇੱਕ ਡਿਬੇਟ ਚੈਂਪੀਅਨ ਵੀ ਸ਼ਾਮਲ ਹੋਵੇਗਾ ਜੋ ਭਾਰਤ ਦੇ ਭਵਿੱਖ ਨੂੰ ਬਣਾਉਣ ਵਿਚ ਤਕਨੀਕ ਅਤੇ ਨਵੀਨਤਾ ਦੀ ਭੂਮਿਕਾ 'ਤੇ ਵਿਚਾਰ-ਵਟਾਂਦਰੇ ਨੂੰ ਪੇਸ਼ ਕਰੇਗਾ।
ਇਸ ਫੈਸਟ ਵਿਚ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਨਿੱਜੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਹੈਲਥ ਜ਼ੋਨ ਸ਼ਾਮਲ ਹੋਵੇਗਾ ਜੋ ਮੁਫਤ ਸਿਹਤ ਜਾਂਚਾਂ ਅਤੇ ਸਲਾਹ-ਮਸ਼ਵਰੇ ਦੀ ਇੱਕ ਲੜੀ ਪੇਸ਼ਕਸ਼ ਕਰੇਗਾ। ਇਸਦੇ ਵਿਚ BMI ਚੈੱਕ-ਅੱਪ, ਅੱਖਾਂ ਦੀ ਜਾਂਚ, ਫਿਟਨੈਸ ਚੈੱਕ-ਅੱਪ, ਡਾਈਟ ਕਾਉਂਸਲਿੰਗ, ਬਲੱਡ ਸ਼ੂਗਰ ਟੈਸਟ ਅਤੇ ਵਾਈਟਲਜ਼ ਜਾਂਚ ਸਮੇਤ ਸੇਵਾਵਾਂ ਪ੍ਰਦਾਨ ਹੋਣਗੇ।
ਟੈਕ ਇਨਵੈਂਟ 2024 ਵਿੱਚ ਮਨੋਵਿਗਿਆਨਕ ਟੈਸਟਿੰਗ ਸ਼੍ਰੇਣੀ ਵੀ ਸ਼ਾਮਲ ਹੋਵੇਗੀ ਜਿਸ ਵਿਚ ਮਾਹਿਰਾਂ ਦੁਆਰਾ ਕਰਵਾਏ ਗਏ ਮਨੋਵਿਗਿਆਨਕ ਮੁਲਾਂਕਣਾਂ ਦੀ ਇੱਕ ਲੜੀ ਵਿਚੋਂ ਲੰਘ ਕੇ ਵਿਦਿਆਰਥੀ ਆਪਣੀ ਮਾਨਸਿਕ ਸਿਹਤ ਬਾਰੇ ਕੀਮਤੀ ਸੂਝ ਪ੍ਰਾਪਤ ਕਰਣਗੇ ਅਤੇ ਆਪਣੀ ਖੂਬੀਆਂ ਅਤੇ ਸੁਧਾਰ ਨੂੰ ਪਛਾਣਗੇ।
ਟੈਕ ਇਨਵੈਂਟ 2024 ਵਿਚ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼, ਇੰਡੀਆ ਅਤੇ ਕਲਾ ਪ੍ਰਦਰਸ਼ਨੀ ਦੇ ਸਹਿਯੋਗ ਨਾਲ ਇੱਕ ਮਿਆਰ ਪ੍ਰਦਰਸ਼ਨੀ ਵੀ ਸ਼ਾਮਲ ਹੋਵੇਗੀ, ਜੋ ਲਲਿਤ ਕਲਾ ਅਕੈਡਮੀ ਦੁਆਰਾ ਮਨਜੂਰੀ ਨਾਲ ਵਿਦਿਆਰਥੀਆਂ ਅਤੇ ਫੈਕਲਟੀ ਦੀਆਂ ਕਲਾਤਮਕ ਪ੍ਰਤਿਭਾਵਾਂ ਨੂੰ ਇਕੱਠਾ ਕਰੇਗੀ।