Chandigarh Fuel News: ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ ਦੀ ਵਿਕਰੀ ਉੱਤੇ ਲੱਗੀਆਂ ਸ਼ਰਤਾਂ ਖ਼ਤਮ
Advertisement
Article Detail0/zeephh/zeephh2042067

Chandigarh Fuel News: ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ ਦੀ ਵਿਕਰੀ ਉੱਤੇ ਲੱਗੀਆਂ ਸ਼ਰਤਾਂ ਖ਼ਤਮ

Chandigarh Fuel News: ਹੁਕਮਾਂ ਅਨੁਸਾਰ ਦੋ ਪਹੀਆ ਵਾਹਨ ਇੱਕ ਸਮੇਂ ਵਿੱਚ ਸਿਰਫ਼ ਦੋ ਲੀਟਰ ਅਤੇ ਚਾਰ ਪਹੀਆ ਵਾਹਨ ਇੱਕ ਵਾਰ ਵਿੱਚ ਪੰਜ ਲੀਟਰ ਤੇਲ ਭਰਵਾ ਸਕਦੇ ਸਨ।

Chandigarh Fuel News: ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ ਦੀ ਵਿਕਰੀ ਉੱਤੇ ਲੱਗੀਆਂ ਸ਼ਰਤਾਂ ਖ਼ਤਮ

Chandigarh Fuel News:(Poviet Kaur): ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਉੱਤੇ ਲਗਾਈਆਂ ਗਈਆਂ ਆਰਜ਼ੀ ਪਾਬੰਦੀਆਂ ਨੂੰ ਹੁਣ ਪ੍ਰਸ਼ਾਸਨ ਨੇ ਹਟਾ ਦਿੱਤਾ ਹੈ। ਪ੍ਰਸ਼ਾਸਨ ਨੇ ਇਹ ਪਾਬੰਦੀਆਂ ਟਰੱਕ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਲਗਾਈਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਚੰਡੀਗੜ੍ਹ ਨੇ ਫਿਊਲ ਦੀ ਸਪਲਾਈ ਬਹਾਲ ਹੋਣ ਕਾਰਨ ਇਹ ਪਾਬੰਦੀਆਂ ਵਾਪਿਸ ਲੈ ਲਈਆਂ ਹਨ। ਇਹ ਉਸ ਵੇਲੇ ਸੰਭਵ ਹੋ ਸਕਿਆ ਜਦੋਂ ਤੇਲ ਮਾਰਕੀਟਿੰਗ ਕੰਪਨੀਆਂ, ਪੰਜਾਬ ਅਤੇ ਹਰਿਆਣਾ ਦੇ ਨਾਲ ਤਾਲਮੇਲ ਕਰਕੇ ਚੰਡੀਗੜ੍ਹ ਨੂੰ ਤੇਲ ਦੀ ਸਪਲਾਈ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ।

ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਤੇਲ ਦੀ ਸਪਲਾਈ ਵਿੱਚ ਵਿਘਨ ਦੇ ਮੱਦੇਨਜ਼ਰ ਪੈਟਰੋਲ ਅਤੇ ਡੀਜ਼ਲ ਦੀ ਨਿਯੰਤਰਿਤ ਵਿਕਰੀ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਸਨ। ਹੁਕਮਾਂ ਅਨੁਸਾਰ ਦੋ ਪਹੀਆ ਵਾਹਨ ਇੱਕ ਸਮੇਂ ਵਿੱਚ ਸਿਰਫ਼ ਦੋ ਲੀਟਰ ਅਤੇ ਚਾਰ ਪਹੀਆ ਵਾਹਨ ਇੱਕ ਵਾਰ ਵਿੱਚ ਪੰਜ ਲੀਟਰ ਤੇਲ ਭਰਵਾ ਸਕਦੇ ਸਨ।

ਦੱਸ ਦਈਏ ਕਿ ਟਰੱਡ ਡਰਾਈਵਰਾਂ ਨੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਤਿੰਨ ਦਿਨਾਂ ਦੀ ਹੜਤਾਲ ਕੀਤੀ ਹੋਈ ਸੀ ਜਿਸ ਤੋਂ ਬਾਅਦ ਟਰੱਕ ਯੂਨੀਅਨ ਦੀ ਸਰਕਾਰ ਨਾਲ ਸਹਿਮਤੀ ਹੋਣ ਕਰਕੇ ਇਹ ਹੜਤਾਲ ਖਤਮ ਕਰ ਦਿੱਤੀ ਗਈ। ਉੱਥੇ ਹੀ ਸਰਕਾਰ ਨੇ ਕਿਹਾ ਕਿ ਫਿਲਹਾਲ ਇਹ ਕਾਨੂੰਨ ਲਾਗੂ ਨਹੀਂ ਹੋਇਆ ਹੈ। ਟਰੱਕ ਡਰਾਈਵਰਾਂ ਦੀ ਚੱਲ ਰਹੀ ਹੜਤਾਲ ਕਾਰਨ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਲਗਾਈਆਂ ਗਈਆਂ ਅਸਥਾਈ ਪਾਬੰਦੀਆਂ ਹੁਣ ਖ਼ਤਮ ਹੋ ਗਈਆਂ ਹਨ।

ਇਹ ਵੀ ਪੜ੍ਹੋ: Gurdev Singh Kaunke News: ਕਾਉਂਕੇ ਦੇ ਕਤਲ ਮਾਮਲੇ ਵਿੱਚ ਕਾਰਵਾਈ ਲਈ SGPC ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ

ਪ੍ਰਸ਼ਾਸਨ ਨੇ ਇਹ ਕਦਮ ਸ਼ਹਿਰ ਦੇ ਪੈਟਰੋਲ ਪੰਪਾਂ 'ਤੇ ਹੜਤਾਲ ਕਾਰਨ ਵਾਹਨ ਮਾਲਕਾਂ ਦੀਆਂ ਕਤਾਰਾਂ ਅਤੇ ਜਲਦੀ ਤੇਲ ਖ਼ਤਮ ਹੋਣ ਦੇ ਡਰ ਕਾਰਨ ਚੁੱਕਿਆ ਸੀ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਦਿਸ਼ਾ-ਨਿਰਦੇਸ਼ ਵਾਪਸ ਲੈ ਕੇ ਸਭ ਕੁਝ ਪਹਿਲਾਂ ਦੀ ਤਰ੍ਹਾਂ ਚਾਲੂ ਦਾ ਹੁਕਮ ਦੇ ਦਿੱਤਾ ਹੈ। ਟਰੱਕ ਡਰਾਈਵਰਾਂ ਦੀ ਚੱਲ ਰਹੀ ਹੜਤਾਲ ਕਾਰਨ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਲਗਾਈਆਂ ਗਈਆਂ ਅਸਥਾਈ ਪਾਬੰਦੀਆਂ ਹੁਣ ਖ਼ਤਮ ਹੋ ਗਈਆਂ ਹਨ।

ਇਹ ਵੀ ਪੜ੍ਹੋ: Ropar News: ਜਬਰ ਜਨਾਹ ਪੀੜਤਾ ਵੱਲੋਂ ਖ਼ੁਦਕੁਸ਼ੀ ਕਰਨ ਮਗਰੋਂ ਗਮਗੀਨ ਮਾਹੌਲ 'ਚ ਕੁੜੀ ਦਾ ਹੋਇਆ ਅੰਤਿਮ ਸਸਕਾਰ

Trending news