Chandigarh News: 3 ਦਿਨ ਪਹਿਲਾਂ ਹਮਲੇ ਦਾ ਸ਼ਿਕਾਰ ਹੋਏ ਕਾਲਜ ਵਿਦਿਆਰਥੀ ਦੀ ਚੰਡੀਗੜ੍ਹ 'ਚ ਹੋਈ ਮੌਤ
trendingNow,recommendedStories0/zeephh/zeephh1992054

Chandigarh News: 3 ਦਿਨ ਪਹਿਲਾਂ ਹਮਲੇ ਦਾ ਸ਼ਿਕਾਰ ਹੋਏ ਕਾਲਜ ਵਿਦਿਆਰਥੀ ਦੀ ਚੰਡੀਗੜ੍ਹ 'ਚ ਹੋਈ ਮੌਤ

Chandigarh News: ਮੁਲਜ਼ਮ ਇਸ ਸਮੇਂ ਜੇਲ੍ਹ ਵਿੱਚ ਹਨ। ਪੁਲਿਸ ਹੁਣ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ। 

Chandigarh News: 3 ਦਿਨ ਪਹਿਲਾਂ ਹਮਲੇ ਦਾ ਸ਼ਿਕਾਰ ਹੋਏ ਕਾਲਜ ਵਿਦਿਆਰਥੀ ਦੀ ਚੰਡੀਗੜ੍ਹ 'ਚ ਹੋਈ ਮੌਤ

Chandigarh News: ਚੰਡੀਗੜ੍ਹ 'ਚ ਚਾਕੂ ਨਾਲ ਵਾਰ ਕੀਤੇ ਗਏ ਨੌਜਵਾਨ ਦੀ 3 ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਚੰਡੀਗੜ੍ਹ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦੇ ਇਸ ਮਾਮਲੇ ਵਿੱਚ ਕਤਲ ਦੀ ਧਾਰਾ 302 ਵੀ ਲਗਾ ਦਿੱਤੀ ਹੈ। ਇਹ ਘਟਨਾ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 25 ਵਿੱਚ ਵਾਪਰੀ। ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਇਸ ਸਮੇਂ ਜੇਲ੍ਹ ਵਿੱਚ ਹਨ। ਪੁਲਿਸ ਹੁਣ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।

ਮਿਲੀ ਜਾਣਕਾਰੀ ਦੇ ਮਤਾਬਿਕ 18 ਸਾਲਾ ਮੁਕੁਲ ਉਰਫ ਰਿਸ਼ੀ ਬੁੱਧਵਾਰ ਦੁਪਹਿਰ ਸੈਕਟਰ-25 ਸਥਿਤ ਕਾਲਜ ਤੋਂ ਘਰ ਪਰਤ ਰਿਹਾ ਸੀ ਜਦੋਂ ਉਹ ਸੈਕਟਰ-25 ਕੋਲ ਪਹੁੰਚਿਆ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਨ੍ਹਾਂ 'ਚੋਂ ਇੱਕ ਨੇ ਚਾਕੂ ਕੱਢ ਕੇ ਮੁਕੁਲ ਦੇ ਪੇਟ 'ਚ ਵਾਰ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ: Bathinda Video: ਚਾਈਨਾ ਡੋਰ ਦਾ ਕਹਿਰ, ਚਾਈਨਾ ਡੋਰ 'ਚ ਫਸੇ ਕਬੂਤਰ ਨੂੰ ਬਚਾਇਆ, ਦੇਖੋ ਵੀਡੀਓ

 

ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਤਿੰਨ ਦਿਨ ਦੇ ਇਲਾਜ ਤੋਂ ਬਾਅਦ ਅੱਜ ਤੜਕੇ 2 ਵਜੇ ਮੁਕੁਲ ਦੀ ਮੌਤ ਹੋ ਗਈ। ਮੁਕੁਲ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਸੈਕਟਰ-24 ਦਾ ਵਸਨੀਕ ਹੈ ਅਤੇ ਦੂਜਾ ਸੈਕਟਰ-25 ਦਾ ਵਸਨੀਕ ਹੈ। ਇਨ੍ਹਾਂ ਵਿੱਚੋਂ ਇੱਕ ਨਾਬਾਲਗ ਵੀ ਹੈ। ਨੌਜਵਾਨ ਦੀ ਇਲਾਤ ਤੋਂ ਬਾਅਦ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:Jagtar Singh Tara: ਜਗਤਾਰ ਸਿੰਘ ਤਾਰਾ 2 ਘੰਟੇ ਲਈ ਜੇਲ੍ਹ ਤੋਂ ਆਏ ਬਾਹਰ, ਭਤੀਜੀ ਦੇ ਵਿਆਹ 'ਚ ਹੋਏ ਸ਼ਾਮਲ 
 

 

Trending news