Chandigarh Advisory: 15 ਅਗਸਤ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰੂਟ ਪਲਾਨ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਨਾਕੇ ਲਾਏ ਜਾ ਰਹੇ ਹਨ।
Trending Photos
Chandigarh Advisory: ਚੰਡੀਗੜ੍ਹ ਵਿੱਚ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਹਨ। ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਨਾਕੇ ਲਾਏ ਜਾ ਰਹੇ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਹੋਟਲਾਂ, ਗੈਸਟ ਹਾਊਸਾਂ ਤੇ ਸ਼ਾਪਿੰਗ ਮਾਲਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨਿਯਮਤ ਤੌਰ 'ਤੇ ਮੌਕ ਡਰਿੱਲ, ਸਰਚ ਆਪ੍ਰੇਸ਼ਨ ਤੇ ਛਾਪੇਮਾਰੀ ਕਰ ਰਹੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਰੂਟ ਪਲਾਨ ਜਾਰੀ ਕਰ ਦਿੱਤਾ ਹੈ। 15 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ-17 ਸਥਿਤ ਪਰੇਡ ਗਰਾਊਂਡ ਦੇ ਆਲੇ-ਦੁਆਲੇ ਦੀਆਂ ਸੜਕਾਂ 6.30 ਵਜੇ ਤੋਂ ਲੈ ਕੇ ਸਮਾਗਮ ਤੱਕ ਬੰਦ ਰਹਿਣਗੀਆਂ। ਸੈਕਟਰ 16/17/22/23 ਦੇ ਚੌਕ ਤੋਂ ਗੁਰਦਿਆਲ ਸਿੰਘ ਪੈਟਰੋਲ ਤੱਕ ਉਦਯੋਗ ਮਾਰਗ 'ਤੇ ਪੰਪ, ਸੈਕਟਰ 22-ਏ., ਬੀ. ਪੁਰਾਣੀ ਜ਼ਿਲ੍ਹਾ ਅਦਾਲਤ ਸੈਕਟਰ 17 ਤੋਂ ਸ਼ਿਵਾਲਿਕ ਹੋਟਲ ਤੱਕ ਤੇ ਪਰੇਡ ਗਰਾਊਂਡ ਦੇ ਪਿਛਲੇ ਪਾਸੇ ਤੇ ਐਮਸੀ ਆਫਿਸ ਸੈਕਟਰ 17 ਦੇ ਨੇੜੇ ਲਾਇਨਜ਼ ਰੈਸਟੋਰੈਂਟ ਲਾਈਟ ਪੁਆਇੰਟ ਤੋਂ ਪਰੇਡ ਗਰਾਊਂਡ ਤੱਕ ਦੀ ਸੜਕ ਬੰਦ ਰਹੇਗੀ। ਦੁਕਾਨਾਂ ਦੇ ਸਾਹਮਣੇ ਪਾਰਕਿੰਗ ਖੇਤਰ ਵਿੱਚ ਆਮ ਪਾਰਕਿੰਗ ਦੀ ਇਜਾਜ਼ਤ ਨਹੀਂ ਹੋਵੇਗੀ।
ਪੁਲਿਸ ਵੱਲੋਂ 32 ਨਾਕੇ ਲਾਏ ਗਏ ਹਨ। ਇਨ੍ਹਾਂ ਦੀ ਸ਼ਾਮ 6:00 ਤੋਂ 9:00 ਵਜੇ ਤੱਕ ਤੇ ਸਵੇਰੇ 10:00 ਤੋਂ 5:00 ਵਜੇ ਤੱਕ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਥਾਣਿਆਂ ਵਿੱਚ 35 ਇੰਸਪੈਕਟਰ ਤੇ 751 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਸੁਰੱਖਿਆ ਵਿਵਸਥਾ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਫੁੱਲ ਡਰੈਸ ਰਿਹਰਸਲ ਭਲਕੇ 13 ਅਗਸਤ ਨੂੰ ਸਵੇਰੇ 8:30 ਵਜੇ ਸੈਕਟਰ 17 ਪਰੇਡ ਗਰਾਊਂਡ ਵਿਖੇ ਹੋਵੇਗੀ।
ਇਸ ਲਈ ਚੰਡੀਗੜ੍ਹ ਪੁਲਿਸ ਨੇ ਸਵੇਰੇ 8:30 ਤੋਂ ਸਵੇਰੇ 9:15 ਤੱਕ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ ਅਨੁਸਾਰ ਸੈਕਟਰ 5-6 ਅਤੇ 7-8 ਚੌਕ, ਸੈਕਟਰ 4-5 ਅਤੇ 8-9 ਚੌਕ, ਸੈਕਟਰ 3-4 ਤੇ 9-10 ਚੌਕ, ਸੈਕਟਰ 1,3 ਅਤੇ 4 ਤੋਂ ਇਲਾਵਾ ਪੁਰਾਣਾ ਬੈਰੀਕੇਡ ਚੌਕ, ਜੰਗੀ ਯਾਦਗਾਰ, ਬੋਗਨਵਿਲੇ ਗਾਰਡਨ, ਆਮ ਲੋਕਾਂ ਨੂੰ ਸੈਕਟਰ 3 ਬੈਰੀਕੇਡ ਚੌਕ, ਮਟਕਾ ਚੌਕ ਤੋਂ ਸੱਜੇ ਪਾਸੇ ਅਤੇ ਸੈਕਟਰ 16-17 ਤੋਂ ਸਿੱਧਾ ਜਨ ਮਾਰਗ ’ਤੇ ਲਾਈਟ ਪੁਆਇੰਟ ਵੱਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Raghav Chadha News: ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ - "ਭਾਰਤ ਦਾ ਸਸਪੈਂਡਡ ਸੰਸਦ ਮੈਂਬਰ"