Elon Musk ਨੇ ਯੂਜਰਜ਼ ਨੂੰ ਦਿੱਤਾ ਇੱਕ ਹੋਰ ਝਟਕਾ, ਦੁਬਾਰਾ Blue Tick ਦੀ ਕੀਮਤ ’ਚ ਕੀਤਾ ਇਜਾਫ਼ਾ
Advertisement
Article Detail0/zeephh/zeephh1536953

Elon Musk ਨੇ ਯੂਜਰਜ਼ ਨੂੰ ਦਿੱਤਾ ਇੱਕ ਹੋਰ ਝਟਕਾ, ਦੁਬਾਰਾ Blue Tick ਦੀ ਕੀਮਤ ’ਚ ਕੀਤਾ ਇਜਾਫ਼ਾ

ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਦਾ ਕਹਿਣਾ ਹੈ ਕਿ ਕੰਪਨੀ ਨੂੰ ਚਲਾਉਣ ਲਈ ਸਿਰਫ਼ ਇਸ਼ਤਿਹਾਰਾਂ ਦੇ ਸਹਾਰੇ ਨਹੀਂ ਰਹਿ ਸਕਦੇ। 

Elon Musk ਨੇ ਯੂਜਰਜ਼ ਨੂੰ ਦਿੱਤਾ ਇੱਕ ਹੋਰ ਝਟਕਾ, ਦੁਬਾਰਾ Blue Tick ਦੀ ਕੀਮਤ ’ਚ ਕੀਤਾ ਇਜਾਫ਼ਾ

Twitter blue tick price hike: ਜੇਕਰ ਤੁਸੀ Twitter ਦਾ ਇਸਤੇਮਾਲ ਕਰਦੇ ਹੋ ਅਤੇ ਤੁਹਾਡੇ ਕੋਲ (Twitter Blue Tick) ਹੈ ਤਾਂ ਤੁਹਾਨੂੰ ਹੁਣ ਇਸ ਸੇਵਾ ਬਦਲੇ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਐਲਨ ਮਸਕ ਦੀ ਮਲਕੀਅਤ ਵਾਲੀ ਕੰਪਨੀ ਟਵਿੱਟਰ ਨੇ ਯੂਜਰਜ਼ ਲਈ ਬਲਿਊ ਟਿੱਕ ਦੀ ਕੀਮਤ ਵਧਾ ਦਿੱਤੀ ਹੈ। 

ਦਰਅਸਲ ਕੰਪਨੀ ਵਲੋਂ ਸੂਚਨਾ ਜਾਰੀ ਕੀਤੀ ਗਈ ਹੈ ਕਿ ਹੁਣ ਐਂਡਰਾਇਡ ਯੂਜਰਜ਼ ਨੂੰ ਹਰ ਮਹੀਨੇ 11 ਡਾਲਰ (11 Dollar) ਜੇਕਰ ਭਾਰਤੀ ਕਰੰਸੀ ’ਚ ਗੱਲ ਕੀਤੀ ਜਾਵੇ ਤਾਂ ਹਰ ਮਹੀਨੇ 894 ਰੁਪਏ ਅਦਾ ਕਰਨੇ ਹੋਣਗੇ। ਦੱਸ ਦੇਈਏ ਕਿ ਪਹਿਲਾਂ ਬਲਿਊ ਟਿੱਕ ਯੂਜਰਜ਼ ਨੂੰ ਇਸ ਪਲਾਨ ਲਈ 8 ਡਾਲਰ ਭਾਵ 650 ਰੁਪਏ ਪ੍ਰਤੀ ਮਹੀਨਾ 84 ਡਾਲਰ ਜਾਂ ਫਿਰ 84 ਡਾਲਰ ਭਾਵ 6830 ਰੁਪਏ ਸਲਾਨਾ ਖ਼ਰਚ ਕਰਨੇ ਹੁੰਦੇ ਸਨ। 

ਹੁਣ ਤੱਕ ਇਹ ਪਲਾਨ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਜਾਪਾਨ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਲਈ ਲਾਗੂ ਹੋਇਆ ਹੈ। ਮਾਈਕ੍ਰੋ ਬਲਾਗਿੰਗ ਪਲੇਟਫ਼ਾਰਮ ਦਾ ਕਹਿਣਾ ਹੈ ਜੇਕਰ ਤੁਸੀਂ ਸਾਡੇ ਨਿਯਮਾਂ ਅਤੇ ਸ਼ਰਤਾਂ ਦਾ ਉਲੰਘਣ ਕਰਦੇ ਹੋ ਜਾਂ ਕਿਸੇ ਕਾਰਨ ਤੁਹਾਡਾ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ, ਤਾਂ ਬਿਨਾ ਕਿਸੇ ਰਿਫ਼ੰਡ ਦੀ ਪੇਸ਼ਕਸ਼ ਦੇ ਕਿਸੇ ਵੀ ਸਮੇਂ ਤੁਹਾਡੀ ਬਲਿਊ ਟਿੱਕ ਚੈੱਕ ਮਾਰਕ ਨੂੰ ਬਿਨਾ ਕਿਸੇ ਨੋਟਿਸ ਦੇ ਹਟਾਉਣ ਦਾ ਅਧਿਕਾਰ ਕੰਪਨੀ ਕੋਲ ਸੁਰਖਿਅਤ ਹੈ। 

ਸੋਸ਼ਲ ਮੀਡੀਆ ਪਲੇਟਫ਼ਾਰਮ ਨੇ ਦੱਸਿਆ ਕਿ ਇਹ ਸੰਸਥਾ ਦੇ ਲਈ ਟਵਿੱਟਰ ਵੈਰੀਫ਼ਿਕੇਸ਼ਨ (Twitter verification for organisation) ਨਾਮਕ ਇੱਕ ਨਵੀਂ ਸਹੂਲਤ ਦਾ ਸੰਚਾਲਕ ਕਰ ਰਹੀ ਹੈ, ਜੋ ਕਿ ਟਵਿੱਟਰ ’ਤੇ ਬਿਜ਼ਨਸ ਐਂਟੀਟੀਜ਼ ਦੇ ਲਈ ਇੱਕ ਸਰਵਿਸ ਹੈ ਜੋ ਆਫ਼ੀਸ਼ਿਅਲ ਬਿਜ਼ਨਸ ਅਕਾਊਂਟ ’ਚ ਇੱਕ ਗੋਲਡ ਚੈੱਕ-ਮਾਰਕ ਜੋੜਦੀ ਹੈ। 

ਬਲਿਊ ਚੈੱਕ ਮਾਰਕ ਦੇ ਨਾਲ, ਟਵਿੱਟਰ ਬਲਿਊ ਫ਼ੀਚਰ ਗ੍ਰਾਹਕਾਂ ਨੂੰ ਆਪਣੇ ਟਵਿੱਟਰ ਤਜ਼ੁਰਬੇ ਨੂੰ ਵਧਾਉਣ ਅਤੇ ਚੰਗੀ ਸਹੂਲਤਾਂ ਦੇਣ ਦਾ ਤਰੀਕਾ ਹੈ। ਜਿਸ ’ਚ ਕਸਟਮ ਐਪ ਆਈਕਨ, ਕਸਟਮ ਨੈਵੀਗੇਸ਼ਨ, ਕੈਪਸ਼ਨ ਲੇਖ ਅਤੇ ਲੰਬਾ ਵੀਡੀਓ ਅਪਲੋਡ ਕਰਨ ਦੀ ਸਹੂਲਤ ਤੋਂ ਇਲਾਵਾ ਹੋਰ ਬਹੁਤ ਕੁਝ ਸ਼ਾਮਲ ਹੈ।  

ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ (Elon Musk) ਦਾ ਕਹਿਣਾ ਹੈ ਕਿ ਕੰਪਨੀ ਨੂੰ ਚਲਾਉਣ ਲਈ ਸਿਰਫ਼ ਇਸ਼ਤਿਹਾਰਾਂ ਦੇ ਸਹਾਰੇ ਨਹੀਂ ਰਹਿ ਸਕਦੇ। ਜਿਸ ਤੋਂ ਬਾਅਦ ਟਵਿੱਟਰ ਨੇ ਆਪਣਾ ਮਾਲੀਆ ਵਧਾਉਣ ਪਿਛਲੇ ਸਾਲ ਇਹ ਯੋਜਨਾ ਸ਼ੁਰੂ (Roll out) ਕੀਤੀ ਸੀ। ਦੱਸ ਦੇਈਏ ਕਿ ਪਹਿਲਾਂ ਸਿਆਸੀ ਲੀਡਰਾਂ, ਪ੍ਰਸਿੱਧ ਹਸਤੀਆਂ, ਪੱਤਰਕਾਰਾਂ ਲਈ ਵੈਰੀਫ਼ਾਈਡ ਅਕਾਊਂਟਸ ਦੀ ਸੁਵਿਧਾ ਮੁਫ਼ਤ ਸੀ, ਪਰ ਹੁਣ ਉਨ੍ਹਾਂ ਨੂੰ ਵੀ ਭੁਗਤਾਨ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਤੂੰ ਚੱਲ, ਮੈਂ ਆਇਆ... ਮਨਪ੍ਰੀਤ ਬਾਦਲ ਦੇ ਭਾਜਪਾ ’ਚ ਜਾਣ ਤੋਂ ਬਾਅਦ ਅਗਲਾ ਕਾਂਗਰਸੀ ਹੋਵੇਗਾ ਕੌਣ?

 

Trending news