ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੋ ਬਦਲ ਦੇਣਗੀਆਂ ਤੁਹਾਡਾ ਜੀਵਨ
Ravinder Singh
Nov 15, 2024
ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦੇ ਮੋਢੀ, ਸੰਤ ਤੇ ਕ੍ਰਾਂਤੀਕਾਰੀ ਦੀ ਉਪਾਧੀ ਹਾਸਿਲ।
ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ)ਵਿਖੇ ਹੋਇਆ ਸੀ।
ਬਾਬਾ ਨਾਨਕ ਬਚਪਨ ਤੋਂ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ।
ਗੁਰੂ ਜੀ ਨੇ 20 ਰੁਪਏ ਨਾਲ ਸੱਚਾ ਸੌਦਾ ਕੀਤਾ ਅਤੇ ਉਸਦੇ ਨਾਲ ਹੀ ਲੰਗਰ ਪ੍ਰਥਾ ਚਲਾਈ।
ਆਉ ਜਾਣਦੇ ਹਾਂ ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੰਡ ਛਕੋ ਕਿਰਤ ਕਰੋ ਤੇ ਨਾਮ ਜਪੋ ਦਾ ਪਾਠ ਪੜ੍ਹਾਇਆ।
ਪ੍ਰਮਾਤਮਾ ਸੰਸਾਰ ਵਿੱਚ ਹਰ ਥਾਂ ਅਤੇ ਹਰੇਕ ਜੀਵ ਵਿਚ ਮੌਜੂਦ ਹੈ।
ਉਨ੍ਹਾਂ ਨੇ ਲਾਲਚ ਅਤੇ ਪਦਾਰਥਵਾਦ ਤੋਂ ਰਹਿਤ ਸਾਦਾ ਜੀਵਨ ਜਿਉਣ ਦੀ ਸਿੱਖਿਆ ਦਿੱਤੀ।
ਗੁਰੂ ਜੀ ਨੇ ਸਿੱਖ, ਹਿੰਦੂ, ਇਸਾਈ ਸਭ ਭਰਾ-ਭਰਾ ਦੀ ਸਿੱਖਿਆ ਦਿੱਤੀ।
ਪ੍ਰਮਾਤਮਾ ਸਭ ਦਾ ਇੱਕ ਹੈ ਅਤੇ ਸਭ ਧਰਮਾਂ ਦੀ ਇੱਜ਼ਤ ਕਰਨ ਦਾ ਸੰਦੇਸ਼ ਦਿੱਤਾ।
ਗੁਰੂ ਨਾਨਕ ਜੀ ਨੇ ਏਸ਼ੀਆ ਭਰ ਵਿੱਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਅੰਕਾਰ (ੴ, 'ਇਕ ਰੱਬ') ਦਾ ਸੰਦੇਸ਼ ਦਿੱਤਾ।
VIEW ALL
Gurpurab: ਪ੍ਰਕਾਸ਼ ਪੁਰਬ ਮੌਕੇ ਪੰਜਾਬ ਤੋਂ ਲੈ ਕੇ ਪਾਕਿਸਤਾਨ ਤੱਕ ਦੇ ਸਜਾਏ ਅਲੌਕਿਕ ਗੁਰਦੁਆਰਿਆਂ ਦੇ ਕਰੋ ਦਰਸ਼ਨ
Read Next Story