Kidney Stone Problem: ਜਾਣੋ, ਗੁਰਦੇ 'ਚ ਪੱਥਰੀ ਹੋਣ ਦੇ ਕਾਰਨ ਅਤੇ ਇਸ ਤੋਂ ਰਾਹਤ ਦੇ ਦੇਸੀ ਨੁਸਖ਼ੇ

Manpreet Singh
Oct 07, 2024

ਗੁਰਦੇ ਵਿੱਚ ਪੱਥਰੀ ਦੀ ਸਮੱਸਿਆ ਅੱਜ ਦੇ ਸਮੇਂ ’ਚ ਆਮ ਸਮੱਸਿਆ ਹੋ ਗਈ ਹੈ। ਪੱਥਰੀ ਦੀ ਸਮੱਸਿਆ ਗ਼ਲਤ ਖਾਣ ਪੀਣ ਦੇ ਕਾਰਨ ਹੁੰਦੀ ਹੈ।

ਢਿੱਡ ਵਿੱਚ ਪੱਥਰੀ ਕਈ ਜਗ੍ਹਾਂ ਵਿੱਚ ਹੋ ਸਕਦੀ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਗੁਰਦੇ ਵਿੱਚ ਪੱਥਰੀ ਹੁੰਦੀ ਹੈ।

ਗੁਰਦੇ ਦੀ ਪੱਥਰੀ ਦੇ ਲੱਛਣ ਕੀ ਹੁੰਦੇ ਹਨ?

ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਲੱਛਣ ਨਹੀਂ ਆਉਂਦੇ, ਤੁਹਾਨੂੰ ਸਕੈਨ ਕਰਵਾ ਕੇ ਹੀ ਪੱਥਰੀ ਦਾ ਪਤਾ ਲੱਗੇਗਾ। ਕਈ ਲੋਕਾਂ ਦੀ ਪੱਥਰੀ ਪਿਸ਼ਾਬ ਦੇ ਜ਼ਰੀਏ ਬਾਹਰ ਆ ਜਾਂਦੀ ਹੈ।

ਉਸ ਸਮੇਂ ਬਹੁਤ ਤੇਜ਼ ਦਰਦ ਹੁੰਦਾ ਹੈ। ਇਹ ਦਰਦ ਢਿੱਡ ਤੋਂ ਸ਼ੁਰੂ ਹੁੰਦਾ ਹੈ। ਕੁਝ ਲੋਕਾਂ ਨੂੰ ਪਿਸ਼ਾਬ ਵਿੱਚ ਖੂਨ ਵੀ ਆ ਸਕਦਾ ਹੈ।

ਗੁਰਦੇ ਦੀ ਪੱਥਰੀ ਤੋਂ ਕਿਵੇਂ ਬਚੀਏ?

ਨਿੰਬੂ ਪਾਣੀ

ਪਾਣੀ ਘੱਟ ਪੀਣ ਨਾਲ ਸਰੀਰ ਵਿੱਚ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਨੂੰ ਬਾਹਰ ਕੱਢਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਪਾਣੀ ਪੀਣ ਨਾਲ ਪੱਥਰੀ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ।

ਐਲੋਵੇਰਾ ਜੂਸ

ਪੱਥਰੀ ਦੇ ਦਰਦ ਨੂੰ ਦੂਰ ਕਰਨ ਲਈ ਐਲੋਵੇਰਾ ਦੀ ਵਰਤੋਂ ਫ਼ਾਇਦੇਮੰਦ ਮੰਨੀ ਜਾਂਦੀ ਹੈ। ਐਲੋਵੇਰਾ ਜੂਸ ਪੀਣ ਨਾਲ ਵੀ ਪੱਥਰੀ ਦਾ ਦਰਦ ਦੂਰ ਹੋ ਜਾਂਦਾ ਹੈ।

ਆਵਲਾ

ਔਲਿਆਂ ਦਾ ਚੂਰਨ ਮੂਲੀ ਨਾਲ ਖਾਣ ਨਾਲ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ। ਇਸ ਵਿੱਚ ਅਲਬੂਮੀਨ ਅਤੇ ਸੋਡੀਅਮ ਕਲੋਰਾਈਡ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਗੁਰਦੇ ਦੀ ਪੱਥਰੀ ਦੇ ਇਲਾਜ ਲਈ ਫ਼ਾਇਦੇਮੰਦ ਹੈ।

ਬਾਥੂ ਦਾ ਸਾਗ

ਬਾਥੂ ਦਾ ਸਾਗ ਗੁਰਦੇ ਦੀ ਪੱਥਰੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਲਗਾਤਾਰ ਬਾਥੂ ਦਾ ਸਾਗ ਖਾਣ ਨਾਲ ਗੁਰਦੇ ਦੀ ਪੱਥਰੀ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ।

ਸੇਬ ਦਾ ਸਿਰਕਾ

ਸੇਬ ਦੇ ਸਿਰਕੇ ਦਾ ਇਸਤੇਮਾਲ ਗੁਰਦੇ ਦੀ ਪੱਥਰੀ ਲਈ ਬਹੁਤ ਫ਼ਾਇਦੇਮੰਦ ਹੈ, ਕਿਉਂਕਿ ਸੇਬ ਦੇ ਸਿਰਕੇ ਵਿੱਚ ਸਿਟਰਿਕ ਐਸਿਡ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ, ਜੋ ਪੱਥਰੀ ਨੂੰ ਤੋੜਨ ਦਾ ਕੰਮ ਕਰਦਾ ਹੈ।

Disclaimer

ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਮਾਨਤਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ, ZEE ਮੀਡੀਆ ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story