ਸਿਕਸਰ ਕਿੰਗ ਯੁਵਰਾਜ ਸਿੰਘ ਦੇ ਜਨਮਦਿਨ ਮੌਕੇ ਜਾਣੋ ਉਨ੍ਹਾਂ ਦੇ 5 ਰਿਕਾਰਡ

Ravinder Singh
Dec 12, 2024

ਯੁਵਰਾਜ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਬਿਹਤਰੀਨ ਖਿਡਾਰੀ ਰਹੇ ਤੇ ਕਈ ਰਿਕਾਰਡ ਆਪਣੇ ਨਾਮ ਕੀਤੇ।

ਉਨ੍ਹਾਂ ਨੇ ਸਾਲ 2000 ਵਿੱਚ ਭਾਰਤੀ ਟੀਮ ਲਈ ਸ਼ੁਰੂਆਤ ਕੀਤੀ ਅਤੇ ਲਗਭਗ 17 ਸਾਲਾਂ ਤੱਕ ਖੇਡਦੇ ਰਹੇ।

ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਵੱਡੇ ਰਿਕਾਰਡ ਬਣਾਏ ਹਨ।

ਯੁਵਰਾਜ ਸਿੰਘ ਦੇ ਜਨਮਦਿਨ ਮੌਕੇ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਵੱਲੋਂ ਬਣਾਏ ਗਏ 5 ਰਿਕਾਰਡ ਦੇ ਬਾਰੇ...

ਯੁਵੀ ਭਾਰਤ ਲਈ ਇੱਕੋ ਸੀਜ਼ਨ 'ਚ 2 ਹੈਟ੍ਰਿਕ ਲੈਣ ਵਾਲੇ ਇਕਲੌਤੇ ਗੇਂਦਬਾਜ਼ ਹਨ।

ਉਹ 3 ਆਈਸੀਸੀ ਮੁਕਾਬਲਿਆਂ ਦੇ ਨਾਕਆਊਟ ਮੈਚਾਂ ਵਿੱਚ ਪਲੇਅਰ ਆਫ ਦਿ ਮੈਚ ਰਹੇ।

ਯੁਵੀ ਭਾਰਤ ਲਈ ਨੰਬਰ-5 'ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ।

2007 'ਚ ਯੁਵੀ ਨੇ ਸਟੂਅਰਟ ਬ੍ਰਾਡ ਦੇ ਓਵਰ 'ਚ 6 ਗੇਂਦਾਂ 'ਚ 6 ਛੱਕੇ ਲਗਾ ਕੇ ਇਤਿਹਾਸ ਰਚ ਦਿੱਤਾ ਸੀ।

2007 ਦੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ ਸ਼ਾਨਦਾਰ ਪਾਰੀ ਖੇਡੀ ਸੀ ਅਤੇ ਸਿਰਫ 12 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ।

ਉਸ ਸਮੇਂ ਇਹ ਅਰਧ ਸੈਂਕੜਾ ਅੰਤਰਰਾਸ਼ਟਰੀ ਕ੍ਰਿਕਟ ਦੇ ਸਮੁੱਚੇ ਇਤਿਹਾਸ ਵਿੱਚ ਸਭ ਤੋਂ ਤੇਜ਼ ਨੀਮ ਸੈਂਕੜਾ ਸੀ।

VIEW ALL

Read Next Story