JEE ਤੇ NEET ਕਰਨ ਵਾਲੇ ਕਿਸਾਨ ਪਰਿਵਾਰ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ, ਇਸ ਬਾਲੀਵੁੱਡ ਅਦਾਕਾਰ ਨੇ ਸਕੀਮ ਕੀਤੀ ਲਾਂਚ
Advertisement

JEE ਤੇ NEET ਕਰਨ ਵਾਲੇ ਕਿਸਾਨ ਪਰਿਵਾਰ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ, ਇਸ ਬਾਲੀਵੁੱਡ ਅਦਾਕਾਰ ਨੇ ਸਕੀਮ ਕੀਤੀ ਲਾਂਚ

18 ਸਾਲ ਪਹਿਲੇ ਵਿਵੇਕ ਆਨੰਦ ਓਬਰਾਏ ਨੇ ਕੈਂਸਰ ਪੇਸ਼ੈਂਟ ਐਂਡ ਐਸੋਸੀਏਸ਼ਨ  (CPAA) ਦੇ ਨਾਲ ਹੱਥ ਮਿਲਾਇਆ ਸੀ, ਉਦੋਂ ਤੋਂ ਲੈ ਕੇ ਹੁਣ ਤਕ ਪਿੰਡਾਂ ਵਿੱਚ ਰਹਿ ਰਹੇ ਕਿਸਾਨ ਪਰਿਵਾਰਾਂ ਦੇ ਕੈਂਸਰ ਨਾਲ ਜੂਝ ਰਹੇ ਢਾਈ ਲੱਖ ਤੋਂ ਜ਼ਿਆਦਾ ਬੱਚਿਆਂ ਦੀ ਮਦਦ ਕਰ ਚੁੱਕੇ ਹਨ,  ਹੁਣ ਵਿਵੇਕ ਨੇ ਐਜੂਕੇਸ਼ਨਲ ਮੁਹਿੰਮ ਲਾਂਚ ਕੀਤਾ ਹੈ ਜਿਸਦੇ ਤਹਿਤ ਯੋਗ ਬੱਚਿਆਂ ਨੂੰ 16 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।

ਵਿਵੇਕ ਨੇ ਐਜੂਕੇਸ਼ਨਲ ਮੁਹਿੰਮ ਲਾਂਚ ਕੀਤਾ ਹੈ ਜਿਸਦੇ ਤਹਿਤ ਯੋਗ ਬੱਚਿਆਂ ਨੂੰ 16 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ

ਦਿੱਲੀ: 18 ਸਾਲ ਪਹਿਲੇ ਵਿਵੇਕ ਆਨੰਦ ਓਬਰਾਏ ਨੇ ਕੈਂਸਰ ਪੇਸ਼ੈਂਟ ਐਂਡ ਐਸੋਸੀਏਸ਼ਨ  (CPAA) ਦੇ ਨਾਲ ਹੱਥ ਮਿਲਾਇਆ ਸੀ, ਉਦੋਂ ਤੋਂ ਲੈ ਕੇ ਹੁਣ ਤਕ ਪਿੰਡਾਂ ਵਿੱਚ ਰਹਿ ਰਹੇ ਕਿਸਾਨ ਪਰਿਵਾਰਾਂ ਦੇ ਕੈਂਸਰ ਨਾਲ ਜੂਝ ਰਹੇ ਢਾਈ ਲੱਖ ਤੋਂ ਜ਼ਿਆਦਾ ਬੱਚਿਆਂ ਦੀ ਮਦਦ ਕਰ ਚੁੱਕੇ ਹਨ,  ਹੁਣ ਵਿਵੇਕ ਨੇ ਐਜੂਕੇਸ਼ਨਲ ਮੁਹਿੰਮ ਲਾਂਚ ਕੀਤਾ ਹੈ ਜਿਸਦੇ ਤਹਿਤ ਯੋਗ ਬੱਚਿਆਂ ਨੂੰ 16 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਦਾ ਵੱਡਾ ਫਾਇਦਾ ਪਿੰਡਾਂ ਵਿੱਚ ਰਹਿ ਰਹੇ ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਹੋਵੇਗਾ, ਇਹ ਸਕਾਲਰਸ਼ਿਪ ਅਜਿਹੇ ਬੱਚਿਆਂ ਦੀ  ਮਦਦ ਕਰੇਗੀ ਜੋ ਕਿ JEE ਅਤੇ NEET ਕ੍ਰੈਕ ਕਰਨ ਦਾ ਸੁਪਨਾ ਵੇਖ ਰਹੇ ਹਨ. 

ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਲਾਂਚ ਹੋਈ ਸਕਾਲਰਸ਼ਿਪ

 ਵਿਵੇਕ ਨੇ ਸਕਾਲਰਸ਼ਿਪ ਦੇ ਬਾਰੇ ਵਿਚ ਗੱਲ ਕਰਦੇ ਹੋਏ ਦੱਸਿਆ ਕਿ ਪਿੰਡ ਦਾ ਹਰ ਬੱਚਾ ਜਦੋਂ ਵੀ ਕੁੱਝ ਵੱਡਾ ਕਰਦਾ ਹੈ ਨਾ ਕੇਵਲ ਆਪਣੇ ਪਰਿਵਾਰ ਬਲਕਿ ਪੂਰੇ ਪਿੰਡ ਨੂੰ ਅੱਗੇ ਵਧਾਉਂਦਾ ਹੈ, ਸਾਡੇ ਆਲੇ-ਦੁਆਲੇ ਕਈ ਅਜਿਹੇ ਪ੍ਰਤਿਭਾਸ਼ਾਲੀ ਬੱਚੇ ਨੇ,  ਪਰ ਉਨ੍ਹਾਂ ਦੀ ਉਚੇਰੀ ਸਿੱਖਿਆ ਅਤੇ ਕੋਚਿੰਗ ਦਾ ਖਰਚਾ ਚੁੱਕਣ ਵਿੱਚ ਉਹ ਅਸਮਰਥ ਨੇ, ਇੱਥੋਂ ਤਕ ਕਿ ਆਰਥਿਕ ਪਰੇਸ਼ਾਨੀਆਂ ਦੇ ਚੱਲ ਦੇ ਕਦੇ ਕਦੀ ਆਪਣੀ ਪਸੰਦ ਦੇ ਕਾਲਜ ਵੀ ਨਹੀਂ ਜਾ ਪਾਉਂਦੇ

 ਵਿਵੇਕ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਇੰਨੇ ਪ੍ਰਤਿਭਾਵਾਨ ਵਿਦਿਆਰਥੀ ਸਿਰਫ਼  ਉਸੇ ਜਗਾ ਰਹਿ ਜਾਣ, ਜਿੱਥੇ ਉਹ ਨਜ਼ਰਅੰਦਾਜ਼ ਹੁੰਦੇ ਹੋਣ. ਮੇਰੀ ਟੀਮ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਹਾਸਲ ਕਰਨ ਵਿੱਚ ਮਦਦ ਕਰਨ ਲਈ ਇਹ ਪਹਿਲ ਕੀਤੀ ਹੈ ਤਾਕੀ ਉਹ ਬਾਹਰ ਜਾ ਕੇ ਆਪਣਾ ਕੈਰੀਅਰ ਬਣਾ ਸਕਣ, ਸਕਾਲਰਸ਼ਿਪ ਪ੍ਰੋਗਰਾਮ  i30  ਹਿਸਾਬ ਦੇ ਮਾਹਿਰ ਆਨੰਦ ਕੁਮਾਰ ਦੇ ਸੁਪਰ 30 ਪ੍ਰੋਗਰਾਮ ਦਾ ਡਿਜੀਟਲੀਕਰਨ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਲਾਂਚ ਕੀਤੀ ਗਈ ਹੈ.

ਕੀ ਹੈ i30 ਪ੍ਰੋਗਰਾਮ  

ਪ੍ਰੋਗਰਾਮ ਪੇਂਡੂ ਭਾਰਤ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਹਾਈ ਕੁਆਲਿਟੀ ਅਤੇ ਪ੍ਰੋਗਰੈਸਿਵ ਮਾਡਿਊਲ ਦਾ ਇਸਤੇਮਾਲ ਕਰਦਾ ਹੈ ਇਸ ਦੇ ਤਹਿਤ ਛੋਟੇ ਛੋਟੇ ਸ਼ਹਿਰਾਂ ਵਿਚ ਨੱਬੇ ਵਰਚੂਅਲ ਲਰਨਿੰਗ ਸੈਂਟਰ ਖੋਲ੍ਹੇਂ ਗਏ ਹਨ ਤਾਕੀ ITI ਅਤੇ ਮੈਡੀਕਲ ਫੀਲਡ ਨਾਲ ਜੁੜੇ ਸਟੂਡੈਂਟਸ ਕਲਾਸਰੂਮ  ਤੱਕ ਪਹੁੰਚ ਕਰ ਸਕਣ ਅਤੇ ਅਫਾਰਡੇਬਲ ਕੌਸਟ ਵਿੱਚ JEE ਅਤੇ NEET ਦੀ ਪੜ੍ਹਾਈ ਜਾਰੀ ਰੱਖ ਸਕਣ

WATCH LIVE TV

Trending news