ਸਾਵਧਾਨ! ਲਿਪਸਟਿੱਕ ਲਗਾਉਣ ਤੋਂ ਪਹਿਲਾਂ ਇਨ੍ਹਾਂ ਗਲ੍ਹਾਂ ਦਾ ਖ਼ਾਸ ਖਿਆਲ ਰੱਖੋ
Advertisement

ਸਾਵਧਾਨ! ਲਿਪਸਟਿੱਕ ਲਗਾਉਣ ਤੋਂ ਪਹਿਲਾਂ ਇਨ੍ਹਾਂ ਗਲ੍ਹਾਂ ਦਾ ਖ਼ਾਸ ਖਿਆਲ ਰੱਖੋ

ਕੁੜੀਆਂ ਹਰ ਚੀਜ਼ ਲੈਣ ਤੋਂ ਪਹਿਲਾਂ ਸੌ ਵਾਰ ਸੋਚਦੀਆਂ ਹਨ। ਚਾਹੇ ਉਹ ਕੱਪੜੇ ਹੋਣ, ਜੁੱਤੀਆਂ ਹੋਣ ਜਾਂ ਫੇਰ ਮੇਕ-ਅੱਪ, ਪਰ ਇਨ੍ਹਾਂ ਵਿੱਚੋਂ ਮੇਕ-ਅੱਪ ਇੱਕ ਅਜਿਹੀ ਚੀਜ਼ ਹੈ

ਸਾਵਧਾਨ! ਲਿਪਸਟਿੱਕ ਲਗਾਉਣ ਤੋਂ ਪਹਿਲਾਂ ਇਨ੍ਹਾਂ ਗਲ੍ਹਾਂ ਦਾ ਖ਼ਾਸ ਖਿਆਲ ਰੱਖੋ

ਚੰਡੀਗੜ੍ਹ: ਕੁੜੀਆਂ ਹਰ ਚੀਜ਼ ਲੈਣ ਤੋਂ ਪਹਿਲਾਂ ਸੌ ਵਾਰ ਸੋਚਦੀਆਂ ਹਨ। ਚਾਹੇ ਉਹ ਕੱਪੜੇ ਹੋਣ, ਜੁੱਤੀਆਂ ਹੋਣ ਜਾਂ ਫੇਰ ਮੇਕ-ਅੱਪ, ਪਰ ਇਨ੍ਹਾਂ ਵਿੱਚੋਂ ਮੇਕ-ਅੱਪ ਇੱਕ ਅਜਿਹੀ ਚੀਜ਼ ਹੈ, ਜਿਸ ਉੱਤੇ ਕੁੜੀਆਂ ਸਭ ਤੋਂ ਵੱਧ ਸਮਾਂ ਅਤੇ ਪੈਸੇ ਲਗਾਉਂਦੀਆਂ ਹਨ। ਜਦੋਂ ਗੱਲ ਮੇਕ-ਅੱਪ ਦੀ ਹੋਵੇ ਤਾਂ ਲਿੱਪਸਟਿਕ ਇੱਕ ਅਜਿਹਾ ਪ੍ਰੋਡਕਟ ਹੈ, ਜੋ ਤਕਰੀਬਨ ਹਰ ਕੁੜੀ ਲਗਾਉਂਦੀ ਹੀ ਹੈ। ਆਓ, ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲਿਪਸਟਿੱਕ ਲੈਣ ਤੋਂ ਪਹਿਲਾਂ ਕਿਨ੍ਹਾਂ ਗੱਲਾਂ ਦਾ ਤੁਹਾਨੂੰ ਰੱਖਣਾ ਚਾਹੀਦਾ ਹੈ ਧਿਆਨ।

ਸਭ ਤੋਂ ਪਹਿਲਾਂ ਲਿਪਸਟਿੱਕ ਖਰੀਦਣ ਵੇਲੇ ਆਪਣੀ ਸਕਿਨ ਨਾਲ ਮੇਲ ਖਾਂਦੇ ਰੰਗ ਨੂੰ ਹੀ ਚੁਣੋ। ਜੇਕਰ ਤੁਸੀਂ ਖਰੀਦ ਰਹੇ ਹੋ ਨਿਊਡ ਲਿਪਸਟਿੱਕ ਦਾ ਰੰਗ ਤਾਂ ਇੱਕ ਵਾਰ ਟਰਾਏ ਜ਼ਰੂਰ ਕਰੋ। ਕਿਉਂਕਿ ਨਿਊਡ ਲਿਪਸਟਿੱਕ ਬਹੁਤ ਘੱਟ ਲੋਕਾਂ ਉੱਤੇ ਜੱਚਦੀਆਂ ਹਨ।
ਲਿਪਸਟਿੱਕ ਖਰੀਦਣ ਤੋਂ ਪਹਿਲਾਂ ਟੈਸਟਰ ਜ਼ਰੂਰ ਲਾ ਕੇ ਵੇਖੋ। ਤਾਂਕਿ ਤੁਹਾਨੂੰ ਇੱਕ ਆਈਡੀਆ ਹੋ ਜਾਵੇ ਕਿ ਤੁਹਾਨੂੰ ਕਿਹੜਾ ਰੰਗ ਜਚੇਗਾ।

ਲਿਪਸਟਿੱਕ 'ਚ ਕਈ ਤਰ੍ਹਾਂ ਦੀ ਫਿਨਿਸ਼ਸ ਹੁੰਦੀਆਂ ਨੇ ਜਿਵੇਂ ਮੈਟੀ ਫਿਨਿਸ਼ ਜਾਂ ਸਾਟਿਨ ਫਿਨਿਸ਼ ਆਦਿ। ਇਹ ਫਿਨਿਸ਼ ਤੁਹਾਨੂੰ ਵੱਖਰੀ-ਵੱਖਰੀ ਲੁੱਕ ਦਿੰਦੀਆਂ ਹਨ। ਨਕਲੀ ਲਿਪਸਟਿੱਕ ਤੁਹਾਡੇ ਬੁੱਲ ਖ਼ਰਾਬ ਕਰ ਸਕਦੀ ਹੈ ਇਸ ਲਈ ਲਿਪਸਟਿੱਕ ਹਮੇਸ਼ਾ ਬਰੈਂਡਿਡ ਹੀ ਖਰੀਦੋ।

ਅਸੀਂ ਜ਼ਿਆਦਾਤਰ ਬ੍ਰੈਂਡਾਂ ਦੇ ਪਿੱਛੇ ਭੱਜਦੇ ਹਾਂ, ਜ਼ਰੂਰੀ ਨਹੀਂ ਕਿ ਇੰਟਰਨੈਸ਼ਨਲ ਬ੍ਰੈਂਡ ਦੀ ਹੀ ਲਿਪਸਟਿੱਕ ਵਧੀਆ ਹੈ। ਕਈ ਇੰਡੀਅਨ ਬ੍ਰੈਂਡਸ ਦੀ ਵੀ ਲਿਪਸਟਿੱਕ ਵਧੀਆ ਹੁੰਦੀ ਹੈ।

ਆਮ ਤੌਰ ਤੇ ਲਿਪਸਟਿੱਕ ਦੀ ਐਕਸਪਾਇਰੀ ਡੇਟ 3 ਤੋਂ 5 ਸਾਲ ਦੀ ਹੁੰਦੀ ਹੈ ਇਸ ਲਈ ਹਮੇਸ਼ਾ ਲਿਪਸਟਿੱਕ ਖਰੀਦਣ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰ ਲਵੋ।

Trending news