ਜੂਸ ਵੇਚਦੀ ਦਾਦੀ ਦਾ ਵਾਇਰਲ ਹੋਇਆ ਵੀਡੀਓ, ਐਮੀ ਵਿਰਕ ਨੇ ਕੀਤਾ ਕੁਮੈਂਟ
Advertisement

ਜੂਸ ਵੇਚਦੀ ਦਾਦੀ ਦਾ ਵਾਇਰਲ ਹੋਇਆ ਵੀਡੀਓ, ਐਮੀ ਵਿਰਕ ਨੇ ਕੀਤਾ ਕੁਮੈਂਟ

ਸੋਸ਼ਲ ਮੀਡੀਆ ਉੱਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬਜ਼ੁਰਗ ਦਾਦੀ ਆਪਣਾ ਘਰ ਚਲਾਉਣ ਦੇ ਲਈ ਜੂਸ ਵੇਚਣ ਨੂੰ ਮਜਬੂਰ ਹੈ. 

ਜੂਸ ਵੇਚਦੀ ਦਾਦੀ ਦਾ ਵਾਇਰਲ ਹੋਇਆ ਵੀਡੀਓ, ਐਮੀ ਵਿਰਕ ਨੇ ਕੀਤਾ ਕੁਮੈਂਟ

ਸੋਸ਼ਲ ਮੀਡੀਆ ਉੱਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬਜ਼ੁਰਗ ਦਾਦੀ ਆਪਣਾ ਘਰ ਚਲਾਉਣ ਦੇ ਲਈ ਜੂਸ ਵੇਚਣ ਨੂੰ ਮਜਬੂਰ ਹੈ. ਵੱਡੀ ਉਮਰ ਦੇ ਵਿੱਚ ਵੀ ਦੋ ਵਕਤ ਦੀ ਰੋਟੀ ਦੇ ਲਈ ਬਜ਼ੁਰਗ ਦਾਦੀ  ਨੂੰ ਕੜੀ ਮੁਸ਼ੱਕਤ ਕਰਨੀ ਪੈ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ  ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਦਾਦੀ ਦੇ ਚਿਹਰੇ ਤੇ ਥਕਾਨ ਜਾਪਦਾ ਸੀ ਬਿਲਕੁਲ ਨਹੀਂ ਹੈ ਬਲਕਿ ਮੁਸਕੁਰਾਉਂਦੇ ਹੋਏ ਆਪਣਾ ਕੰਮ ਕਰ ਰਹੀ ਹੈ  

ਜੂਸ ਵੇਚਣ ਵਾਲੀ ਹੋਈ ਦਾਦੀ ਵਾਇਰਲ 

ਜੂਸ ਵੇਚਣ ਵਾਲੀ ਬਜ਼ੁਰਗ ਦਾਦੀ ਦਾ ਵੀਡੀਓ ਇੰਸਟਾਗ੍ਰਾਮ ਉੱਤੇ ਲਾਈਫ ਪੰਜਾਬੀ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ ਹੈ ਕਿ ਬਜ਼ੁਰਗ ਦਾਦੀ ਨੂੰ ਇਸ ਉਮਰ ਵਿੱਚ ਕੰਮ ਕਰਨ ਦੀ ਬਜਾਏ ਆਜ਼ਾਦ ਹੋ ਕੇ ਆਪਣੀ ਜ਼ਿੰਦਗੀ ਦਾ ਆਨੰਦ ਲੈਣਾ ਚਾਹੀਦਾ ਹੈ ਫਿਰ ਵੀ ਉਹ ਮੁਸਕੁਰਾਉਂਦੇ ਹੋਏ ਮਿਹਨਤ ਕਰ ਰਹੀ ਹੈ ਭਗਵਾਨ ਉਨ੍ਹਾਂ ਨੂੰ ਖ਼ੁਸ਼ ਰੱਖੇ  ਵੇਖੋ ਵੀਡੀਓ  

ਐਮੀ ਵਿਰਕ ਨੇ ਕੀਤਾ ਕਮੈਂਟ 
ਕੈਪਸ਼ਨ ਵਿਚ ਦੱਸਿਆ ਗਿਆ ਹੈ ਕਿ ਦਾਦੀ ਅੰਮ੍ਰਿਤਸਰ ਦੇ ਰਾਣੀ ਬਾਗ ਵਿੱਚ ਐਸਬੀਆਈ ਬੈਂਕ ਦੇ ਸਾਹਮਣੇ ਉੱਪਲ ਨਿਊਰੋ ਹਾਸਪਿਟਲ ਦੇ ਨੇਡ਼ੇ ਜੂਸ ਵੇਚ ਰਹੀ ਹੈ ਉਨ੍ਹਾਂ ਦੇ ਸਪੋਰਟ ਵਿਚ ਕਈ ਲੋਕ ਅੱਗੇ ਆਏ ਹਨ ਮਸ਼ਹੂਰ ਪੰਜਾਬੀ ਸਿੰਗਰ ਐਮੀ ਵਿਰਕ ਨੇ ਵੀ ਇਸ ਵੀਡੀਓ ਤੇ ਕੁਮੈਂਟ ਕੀਤਾ ਹੈ ਉਨ੍ਹਾਂ ਲਿਖਿਆ  ਵਾਹਿਗੁਰੂ ਮਿਹਰ ਕਰ ਇਸ ਕੰਮੈਂਟ ਉਤੇ ਲੋਕਾਂ ਨੇ ਉਨ੍ਹਾਂ ਤੋਂ ਰਿਕੁਐਸਟ ਕੀਤੀ ਕਿ ਭਾਜੀ ਥੋੜ੍ਹੀ ਮਦਦ ਕਰ ਦਿਓ

Trending news