Team India News: ਟੀਮ ਇੰਡੀਆ ਦੇ ਇਸ ਖਿਡਾਰੀ ਨੇ ਮਹਿਲਾ ਕ੍ਰਿਕਟਰ ਨਾਲ ਕਰਵਾਇਆ ਵਿਆਹ; ਵੇਖੋ ਫੋਟੋਆਂ
ਆਈਪੀਐਲ 2023 ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ (CSK) ਨੂੰ ਚੈਂਪੀਅਨ ਬਣਾਉਣ ਵਾਲੇ ਸਟਾਰ ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਵਿਆਹ (Ruturaj Gaikwad Marriage Utkarsha Pawar)ਦੇ ਬੰਧਨ ਵਿੱਚ ਬੱਝ ਗਏ ਹਨ। ਚੇਨਈ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਪੰਜਵੀਂ ਵਾਰ ਇਹ ਖਿਤਾਬ ਜਿੱਤਿਆ ਹੈ। ਇਸ ਜਿੱਤ ਵਿ
Trending Photos
)
Ruturaj Gaikwad Marriage Utkarsha Pawar News: ਆਈਪੀਐਲ 2023 ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ (CSK) ਨੂੰ ਚੈਂਪੀਅਨ ਬਣਾਉਣ ਵਾਲੇ ਸਟਾਰ ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਵਿਆਹ (Ruturaj Gaikwad Marriage Utkarsha Pawar)ਦੇ ਬੰਧਨ ਵਿੱਚ ਬੱਝ ਗਏ ਹਨ। ਚੇਨਈ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਪੰਜਵੀਂ ਵਾਰ ਇਹ ਖਿਤਾਬ ਜਿੱਤਿਆ ਹੈ। ਇਸ ਜਿੱਤ ਵਿੱਚ ਰਿਤੂਰਾਜ ਨੇ ਅਹਿਮ ਭੂਮਿਕਾ ਨਿਭਾਈ ਸੀ।
ਰਿਤੂਰਾਜ ਦਾ ਵਿਆਹ (Ruturaj Gaikwad Marriage Utkarsha Pawar) ਇੱਕ ਮਹਿਲਾ ਕ੍ਰਿਕਟਰ ਨਾਲ ਹੋਇਆ ਹੈ। ਦੁਲਹਨ ਦਾ ਨਾਂ ਉਤਕਰਸ਼ਾ ਪਵਾਰ ਹੈ। ਦੋਵੇਂ IPL ਫਾਈਨਲ 'ਚ ਵੀ ਇਕੱਠੇ ਨਜ਼ਰ ਆਏ ਸਨ। IPL ਖਿਤਾਬ ਜਿੱਤਣ ਤੋਂ ਬਾਅਦ ਉਤਕਰਸ਼ਾ ਨੇ ਮਹਿੰਦਰ ਸਿੰਘ ਧੋਨੀ ਦੇ ਪੈਰ ਛੂਹ ਕੇ ਅਸ਼ੀਰਵਾਦ ਵੀ ਲਿਆ ਸੀ। ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਗਈਆਂ। ਰਿਤੁਰਾਜ ਅਤੇ ਉਤਕਰਸ਼ਾ ਦਾ ਵਿਆਹ ਮਹਾਬਲੇਸ਼ਵਰ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ: Miss Pooja News: ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਨੂੰ HC ਤੋਂ ਮਿਲੀ ਰਾਹਤ; ਜਾਣੋ ਪੂਰਾ ਮਾਮਲਾ
ਰੁਤੂਰਾਜ ਗਾਇਕਵਾੜ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਨੇ ਵਿਆਹ ਲਈ ਟੀਮ ਇੰਡੀਆ ਤੋਂ ਛੁੱਟੀ ਲੈ ਲਈ ਸੀ। ਰਿਤੂਰਾਜ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਸਟੈਂਡਬਾਏ ਖਿਡਾਰੀ ਵਜੋਂ ਚੁਣਿਆ ਗਿਆ ਸੀ। ਉਤਕਰਸ਼ਾ ਪਵਾਰ ਇੱਕ ਪੇਸ਼ੇਵਰ ਕ੍ਰਿਕਟਰ ਹੈ। 24 ਸਾਲਾ ਉਤਕਰਸ਼ਾ ਪੁਣੇ ਦੀ ਰਹਿਣ ਵਾਲੀ ਹੈ। ਉਹ ਮਹਾਰਾਸ਼ਟਰ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।
ਰਿਤੂਰਾਜ ਦੀ ਪਤਨੀ ਉਤਕਰਸ਼ਾ ਪਵਾਰ ਸੱਜੇ ਹੱਥ ਨਾਲ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਦੀ ਹੈ। ਉਸਨੇ 2021 ਵਿੱਚ ਲਿਸਟ ਏ ਕ੍ਰਿਕਟ ਖੇਡੀ ਹੈ। ਉਦੋਂ ਤੋਂ ਉਸ ਨੂੰ ਟੀਮ 'ਚ ਮੌਕਾ ਨਹੀਂ ਮਿਲਿਆ ਹੈ। ਉਤਕਰਸ਼ਾ ਪਵਾਰ ਇਸ ਸਮੇਂ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਐਂਡ ਫਿਟਨੈਸ ਸਾਇੰਸਿਜ਼, ਪੁਣੇ ਵਿੱਚ ਪੜ੍ਹ ਰਹੀ ਹੈ। ਰਿਤੁਰਾਜ ਅਤੇ ਉਤਕਰਸ਼ਾ ਨੂੰ IPL 2023 ਦੇ ਫਾਈਨਲ ਤੋਂ ਬਾਅਦ ਇਕੱਠੇ ਦੇਖਿਆ ਗਿਆ ਸੀ। ਦੱਸ ਦੇਈਏ ਕਿ ਰਿਤੁਰਾਜ ਅਤੇ ਉਤਕਰਸ਼ਾ ਦਾ ਵਿਆਹ ਮਹਾਬਲੇਸ਼ਵਰ ਵਿੱਚ ਹੋਇਆ ਸੀ।
More Stories