Rahul Gandhi News: ਰਾਹੁਲ ਗਾਂਧੀ ਨੇ ਹਮਲਾ ਪੀੜਤਾਂ ਦੇ ਵੇਰਵੇ ਦੇਣ ਲਈ ਮੰਗਿਆ ਸਮਾਂ : ਦਿੱਲੀ ਪੁਲਿਸ
Advertisement

Rahul Gandhi News: ਰਾਹੁਲ ਗਾਂਧੀ ਨੇ ਹਮਲਾ ਪੀੜਤਾਂ ਦੇ ਵੇਰਵੇ ਦੇਣ ਲਈ ਮੰਗਿਆ ਸਮਾਂ : ਦਿੱਲੀ ਪੁਲਿਸ

Rahul Gandhi News: ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਸਬੰਧੀ ਵੇਰਵੇ ਲੈਣ ਲਈ ਪੁਲਿਸ ਉਨ੍ਹਾਂ ਦੀ ਰਿਹਾਇਸ਼ ਉਤੇ ਪੁੱਜੀ। ਰਾਹੁਲ ਗਾਂਧੀ ਨੇ ਉਲਟਾ ਪੁਲਿਸ ਦੇ ਅਚਾਨਕ ਸਰਗਰਮ ਹੋਣ ਉਤੇ ਸਵਾਲ ਖੜ੍ਹੇ ਕਰ ਦਿੱਤੇ।

Rahul Gandhi News: ਰਾਹੁਲ ਗਾਂਧੀ ਨੇ ਹਮਲਾ ਪੀੜਤਾਂ ਦੇ ਵੇਰਵੇ ਦੇਣ ਲਈ ਮੰਗਿਆ ਸਮਾਂ : ਦਿੱਲੀ ਪੁਲਿਸ

Rahul Gandhi News: ਰਾਹੁਲ ਗਾਂਧੀ ਵੱਲੋਂ  ਭਾਰਤ ਜੋੜੋ ਯਾਤਰਾ ਦੌਰਾਨ ਦਿੱਤੇ ਗਏ ਇੱਕ ਬਿਆਨ ਸਬੰਧੀ ਦਿੱਲੀ ਪੁਲਿਸ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ। ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਦਿੱਲੀ ਪੁਲਿਸ ਨੂੰ ਮੇਲ ਕਰਕੇ 8-10 ਦਿਨ ਦਾ ਸਮਾਂ ਮੰਗਿਆ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੈਂ 30 ਜਨਵਰੀ ਨੂੰ ਬਿਆਨ ਦਿੱਤਾ ਸੀ ਅਤੇ ਦਿੱਲੀ ਪੁਲਿਸ 45 ਦਿਨਾਂ ਬਾਅਦ ਜਾਣਕਾਰੀ ਮੰਗ ਰਹੀ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਯਾਤਰਾ ਦੌਰਾਨ ਕਈ ਔਰਤਾਂ ਨੂੰ ਮਿਲੇ, ਉਨ੍ਹਾਂ ਔਰਤਾਂ ਨੇ ਦੱਸਿਆ ਸੀ ਕਿ ਉਨ੍ਹਾਂ ਨਾਲ ਜਬਰ ਜਨਾਹ ਤੇ ਛੇੜਛਾੜ ਕੀਤੀ ਗਈ ਸੀ।

ਦਿੱਲੀ ਪੁਲਿਸ ਉਨ੍ਹਾਂ ਔਰਤਾਂ ਬਾਰੇ ਜਾਣਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਪੰਜ ਦਿਨਾਂ 'ਚ ਤੀਜੀ ਵਾਰ ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਪੁਲਿਸ ਪਹੁੰਚਣ ਦੇ ਕੁਝ ਘੰਟਿਆਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਨੇ ਆਪਣੇ ਚਾਰ ਪੰਨਿਆਂ ਦੇ ਜਵਾਬ 'ਚ 10 ਨੁਕਤਿਆਂ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ 30 ਜਨਵਰੀ ਦੀ ਟਿੱਪਣੀ ਸਬੰਧੀ ਦਿੱਲੀ ਪੁਲਿਸ ਦੇ ਨੋਟਿਸ ਦਾ ਵਿਸਥਾਰਤ ਜਵਾਬ ਦੇਣ ਲਈ 8-10 ਦਿਨਾਂ ਦਾ ਸਮਾਂ ਮੰਗਿਆ ਹੈ। ਦਿੱਲੀ ਪੁਲਿਸ ''ਔਰਤਾਂ ਦੇ ਜਿਨਸੀ ਸ਼ੋਸ਼ਣ'' ਦੇ ਸਬੰਧ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ 'ਭਾਰਤ ਜੋੜੋ ਯਾਤਰਾ' ਦੌਰਾਨ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਨੂੰ ਜਾਰੀ ਨੋਟਿਸ ਦੇ ਸਿਲਸਿਲੇ ਵਿਚ ਐਤਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਪੁੱਜੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸਾਗਰ ਪ੍ਰੀਤ ਹੁੱਡਾ ਦੀ ਅਗਵਾਈ ਵਾਲੀ ਪੁਲਿਸ ਟੀਮ ਸਵੇਰੇ 10 ਵਜੇ ਦੇ ਕਰੀਬ ਤੁਗਲਕ ਲੇਨ ਸਥਿਤ ਰਿਹਾਇਸ਼ 'ਤੇ ਪਹੁੰਚੀ ਅਤੇ ਲਗਭਗ ਦੋ ਘੰਟੇ ਬਾਅਦ ਰਾਹੁਲ ਗਾਂਧੀ ਨੂੰ ਮਿਲ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਫੋਰਸ ਦੁਪਹਿਰ 1 ਵਜੇ ਦੇ ਕਰੀਬ ਪਰਤ ਗਈ। ਸੋਸ਼ਲ ਮੀਡੀਆ ਪੋਸਟ ਦਾ ਨੋਟਿਸ ਲੈਂਦਿਆਂ ਦਿੱਲੀ ਪੁਲਿਸ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਪ੍ਰਸ਼ਨਾਵਲੀ ਭੇਜੀ ਅਤੇ ਉਨ੍ਹਾਂ ਨੂੰ "ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਲੈ ਕੇ ਉਨ੍ਹਾਂ ਤੱਕ ਪਹੁੰਚ ਕਰਨ ਵਾਲੀਆਂ ਔਰਤਾਂ ਦੇ ਵੇਰਵੇ ਦੇਣ" ਲਈ ਕਿਹਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਾਣੋ ਪੰਜਾਬ 'ਚ ਕਦੋਂ ਤੱਕ ਬੰਦ ਰਹੇਗਾ ਇੰਟਰਨੈੱਟ; ਨਵੇਂ ਹੁਕਮ ਜਾਰੀ

ਪੁਲਿਸ ਮੁਤਾਬਕ ਰਾਹੁਲ ਨੇ 'ਭਾਰਤ ਜੋੜੋ ਯਾਤਰਾ' ਦੇ ਸ੍ਰੀਨਗਰ ਗੇੜ ਦੌਰਾਨ ਇਹ ਬਿਆਨ ਦਿੱਤਾ, "ਮੈਂ ਸੁਣਿਆ ਹੈ ਕਿ ਔਰਤਾਂ ਦਾ ਅਜੇ ਵੀ ਜਿਨਸੀ ਸ਼ੋਸ਼ਣ ਹੋ ਰਿਹਾ ਹੈ।" ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਕਾਂਗਰਸੀ ਆਗੂ ਨੂੰ ਇਨ੍ਹਾਂ ਪੀੜਤਾਂ ਦੇ ਵੇਰਵੇ ਦੇਣ ਲਈ ਕਿਹਾ ਸੀ ਤਾਂ ਜੋ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਸ਼ਾਮ 4 ਵਜੇ ਦੇ ਕਰੀਬ ਮੁਢਲਾ ਜਵਾਬ ਭੇਜਦਿਆਂ ਪੁਲਿਸ ਦੀ ਕਾਰਵਾਈ ਨੂੰ 'ਬੇਮਿਸਾਲ' ਕਰਾਰ ਦਿੱਤਾ ਅਤੇ ਪੁੱਛਿਆ ਕਿ ਕੀ ਇਸ ਕਾਰਵਾਈ ਦਾ ਸੰਸਦ ਦੇ ਅੰਦਰ ਅਤੇ ਬਾਹਰ ਅਡਾਨੀ ਮੁੱਦੇ 'ਤੇ ਉਨ੍ਹਾਂ ਦੇ ਸਟੈਂਡ ਨਾਲ ਕੋਈ ਸਬੰਧ ਹੈ।

ਇਹ ਵੀ ਪੜ੍ਹੋ : Section 144 in Chandigarh News: ਚੰਡੀਗੜ੍ਹ 'ਚ ਧਾਰਾ 144 ਲਾਗੂ, ਪੁਲਿਸ ਦੀ ਚੱਪੇ-ਚੱਪੇ 'ਤੇ ਬਾਜ਼ ਅੱਖ

Trending news