ਅਸ਼ਟਾਮ 'ਤੇ ਲਿਖ ਸਿੱਧੂ ਮੂਸੇਵਾਲਾ ਨੇ ਦਿਵਾਇਆ ਭਰੋਸਾ , "ਜੇਕਰ ਵਾਅਦੇ ਪੂਰੇ ਨਾਂ ਹੋਏ ਤਾਂ 420 ਦਾ ਕੇਸ ਕਰਕੇ ਭੇਜਿਓ ਜੇਲ੍ਹ"
Advertisement

ਅਸ਼ਟਾਮ 'ਤੇ ਲਿਖ ਸਿੱਧੂ ਮੂਸੇਵਾਲਾ ਨੇ ਦਿਵਾਇਆ ਭਰੋਸਾ , "ਜੇਕਰ ਵਾਅਦੇ ਪੂਰੇ ਨਾਂ ਹੋਏ ਤਾਂ 420 ਦਾ ਕੇਸ ਕਰਕੇ ਭੇਜਿਓ ਜੇਲ੍ਹ"

ਮੂਸੇਵਾਲਾ ਨੇ ਪਿੰਡ ਖੀਵਾ ਕਲਾਂ ਦੀ ਗ੍ਰਾਮ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ 11 ਮੰਗਾਂ ਪੂਰੀਆਂ ਕਰਨ ਲਈ 100 ਰੁਪਏ ਦੇ ਹਲਫ਼ਨਾਮੇ 'ਤੇ ਲਿਖਤੀ ਗਾਰੰਟੀ ਦੇ ਕੇ ਕਾਗਜ਼ 'ਤੇ ਲਿਖਿਆ ਹੈ ਕਿ ਜੇਕਰ ਉਹ ਇਹ ਮੰਗਾਂ ਪੂਰੀਆਂ ਨਹੀਂ ਕਰਦਾ ਤਾਂ ਉਸ 'ਤੇ 420 ਦਾ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ।

ਅਸ਼ਟਾਮ 'ਤੇ ਲਿਖ ਸਿੱਧੂ ਮੂਸੇਵਾਲਾ ਨੇ ਦਿਵਾਇਆ ਭਰੋਸਾ , "ਜੇਕਰ ਵਾਅਦੇ ਪੂਰੇ ਨਾਂ ਹੋਏ ਤਾਂ 420 ਦਾ ਕੇਸ ਕਰਕੇ ਭੇਜਿਓ ਜੇਲ੍ਹ"

ਵਿਨੋਦ ਗੋਇਲ/ਮਾਨਸਾ: ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਚੋਣ ਪ੍ਰਚਾਰ ਦੌਰਾਨ ਲਿਖਤੀ ਵਾਅਦੇ ਕਰਨੇ ਪਏ। ਮੂਸੇਵਾਲਾ ਨੇ ਪਿੰਡ ਖੀਵਾ ਕਲਾਂ ਦੀ ਗ੍ਰਾਮ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ 11 ਮੰਗਾਂ ਪੂਰੀਆਂ ਕਰਨ ਲਈ 100 ਰੁਪਏ ਦੇ ਹਲਫ਼ਨਾਮੇ 'ਤੇ ਲਿਖਤੀ ਗਾਰੰਟੀ ਦੇ ਕੇ ਕਾਗਜ਼ 'ਤੇ ਲਿਖਿਆ ਹੈ ਕਿ ਜੇਕਰ ਉਹ ਇਹ ਮੰਗਾਂ ਪੂਰੀਆਂ ਨਹੀਂ ਕਰਦਾ ਤਾਂ ਉਸ 'ਤੇ 420 ਦਾ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਆਗੂ ਵਾਅਦੇ ਕਰਕੇ ਜਿੱਤਣ ਤੋਂ ਬਾਅਦ ਸਾਡੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ, ਇਸ ਲਈ ਅਸੀਂ ਇਹ ਲਿਖਤੀ ਲਿਆ ਹੈ ਤਾਂ ਜੋ ਬਾਅਦ ਵਿਚ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

fallback

 

ਪਿੰਡ ਦੀ ਸਰਪੰਚ ਕਮਲਦੀਪ ਕੌਰ ਦੇ ਪਤੀ ਅਵਤਾਰ ਸਿੰਘ ਨੇ ਦੱਸਿਆ ਕਿ ਸਾਡਾ ਸਾਰੀਆਂ ਪਾਰਟੀਆਂ ਤੋਂ ਵਿਸ਼ਵਾਸ ਉੱਠ ਗਿਆ ਹੈ ਕਿਉਂਕਿ ਉਹ ਭੋਲੇ-ਭਾਲੇ ਲੋਕਾਂ ਨਾਲ ਗੱਪਾਂ ਮਾਰ ਕੇ ਵੋਟਾਂ ਲੈਂਦੀਆਂ ਹਨ ਅਤੇ ਅਜਿਹਾ ਲਗਭਗ ਹਰ ਵਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਤੋਂ ਮੰਗ ਕੀਤੀ ਸੀ ਕਿ ਅਸੀਂ ਉਨ੍ਹਾਂ ਨੂੰ ਉਦੋਂ ਹੀ ਸਮਰਥਨ ਦੇਵਾਂਗੇ ਜਦੋਂ ਉਹ ਸਾਡੇ ਪਿੰਡ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਅਸਾਮ ਦੇ ਕਾਗਜ਼ 'ਤੇ ਦਸਤਖਤ ਕਰਨਗੇ। ਉਨ੍ਹਾਂ ਕਿਹਾ ਕਿ ਸਿੱਦੂ ਮੂਸੇਵਾਲਾ ਨੇ ਸਾਡੀ ਗੱਲ ਮੰਨਦੇ ਹੋਏ ਸਾਨੂੰ ਅਸਾਮ ਦੇ ਕਾਗਜ਼ 'ਤੇ ਲਿਖ ਦਿੱਤਾ ਹੈ ਅਤੇ ਇਹ ਵੀ ਲਿਖਿਆ ਹੈ ਕਿ ਜੇਕਰ ਮੈਂ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪਿੰਡ ਦੀ ਪੰਚਾਇਤ ਮੇਰੇ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਹੱਕਦਾਰ ਹੋਵੇਗੀ।

fallback

ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਪਿੰਡ ਦੇ ਵਿਕਾਸ ਲਈ ਦਿੱਤੇ ਲਿਖਤੀ ਭਰੋਸੇ ਦੀ ਲੋਕ ਸ਼ਲਾਘਾ ਕਰ ਰਹੇ ਹਨ। ਪਿੰਡ ਵਾਸੀ ਜਗਸੀਰ ਸਿੰਘ ਅਤੇ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਸ਼ਲਾਘਾਯੋਗ ਪ੍ਰਾਪਤੀ ਹੈ ਕਿਉਂਕਿ ਆਮ ਤੌਰ ’ਤੇ ਸਰਕਾਰਾਂ ਹੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪਿੱਛੇ ਹਟ ਜਾਂਦੀਆਂ ਹਨ।

fallback

 

ਉਨ੍ਹਾਂ ਕਿਹਾ ਕਿ ਜੇਕਰ ਸਿੱਧ ਮੂਸੇਵਾਲਾ ਨੇ ਵਾਅਦਾ ਪੂਰਾ ਨਾ ਕੀਤਾ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਆਗੂ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕਰਨਗੇ ਅਤੇ ਇਸ ਸਬੰਧੀ ਸਾਰੇ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾਵੇ ਤਾਂ ਜੋ ਆਗੂ ਕੀਤੇ ਵਾਅਦੇ ਪੂਰੇ ਕਰ ਸਕਣ।

 

WATCH LIVE TV 

Trending news