Women's T20 World Cup 2023: ਆਇਰਲੈਂਡ ਨੂੰ 5 ਦੌੜਾਂ ਨਾਲ ਹਰਾ ਕੇ ਟੀਮ ਇੰਡੀਆ ਸੈਮੀਫਾਈਨਲ 'ਚ ਪਹੁੰਚੀ
Advertisement

Women's T20 World Cup 2023: ਆਇਰਲੈਂਡ ਨੂੰ 5 ਦੌੜਾਂ ਨਾਲ ਹਰਾ ਕੇ ਟੀਮ ਇੰਡੀਆ ਸੈਮੀਫਾਈਨਲ 'ਚ ਪਹੁੰਚੀ

Women's T20 World Cup: ICC ਮਹਿਲਾ T20 ਵਿਸ਼ਵ ਕੱਪ 'ਚ ਭਾਰਤ ਨੇ ਆਇਰਲੈਂਡ ਨੂੰ 5 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਟੀਮ ਇੰਡੀਆ ਟੂਰਨਾਮੈਂਟ 'ਚ ਚੌਥੇ ਸਥਾਨ 'ਤੇ ਰਹੀ ਸੀ। ਹਾਲਾਂਕਿ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਮੈਚ ਮੀਂਹ ਕਾਰਨ ਪ੍ਰਭਾਵਿਤ ਹੋਇਆ।

 

Women's T20 World Cup 2023: ਆਇਰਲੈਂਡ ਨੂੰ 5 ਦੌੜਾਂ ਨਾਲ ਹਰਾ ਕੇ ਟੀਮ ਇੰਡੀਆ ਸੈਮੀਫਾਈਨਲ 'ਚ ਪਹੁੰਚੀ

Women's T20 World Cup: ICC ਮਹਿਲਾ T20 ਵਿਸ਼ਵ ਕੱਪ 2023 ਦੇ ਆਪਣੇ ਆਖਰੀ ਲੀਗ ਮੈਚ ਵਿੱਚ, ਭਾਰਤ ਨੇ DLS ਵਿਧੀ ਦੇ ਆਧਾਰ 'ਤੇ ਆਇਰਲੈਂਡ ਨੂੰ 5 ਦੌੜਾਂ ਨਾਲ ਹਰਾਇਆ। ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 6 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਬਣਾਈਆਂ। ਜਵਾਬ ਵਿੱਚ ਜਦੋਂ ਆਇਰਲੈਂਡ ਦੀ ਟੀਮ ਬੱਲੇਬਾਜ਼ੀ  (Women's T20 World Cup) ਲਈ ਉਤਰੀ ਤਾਂ 8.2 ਓਵਰਾਂ ਤੋਂ ਬਾਅਦ ਮੀਂਹ ਕਾਰਨ ਖੇਡ ਰੋਕ ਦਿੱਤੀ ਗਈ। ਇਸ ਸਮੇਂ ਤੱਕ ਆਇਰਲੈਂਡ ਨੇ 2 ਵਿਕਟਾਂ ਦੇ ਨੁਕਸਾਨ 'ਤੇ 54 ਦੌੜਾਂ ਬਣਾ ਲਈਆਂ ਸਨ।

ਅਜਿਹੇ 'ਚ ਆਇਰਲੈਂਡ ਡਕਵਰਥ ਲੁਈਸ ਤਰੀਕੇ (Women's T20 World Cup) ਨਾਲ ਭਾਰਤ ਤੋਂ 5 ਦੌੜਾਂ ਪਿੱਛੇ ਸੀ। ਮੀਂਹ ਕਾਰਨ ਨਿਰਧਾਰਿਤ ਸਮੇਂ ਤੱਕ ਖੇਡ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਭਾਰਤੀ ਮਹਿਲਾ ਟੀਮ ਇਸ ਮੈਚ ਦੀ ਜੇਤੂ ਰਹੀ। ਇਸ ਦੇ ਨਾਲ ਹੀ ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਵੀ ਪਹੁੰਚ ਗਈ ਹੈ। ਹਾਲਾਂਕਿ ਸੈਮੀਫਾਈਨਲ 'ਚ ਟੀਮ ਇੰਡੀਆ ਲਈ ਚੁਣੌਤੀ ਆਸਾਨ ਨਹੀਂ ਹੈ ਕਿਉਂਕਿ ਉਸ ਦਾ ਸਾਹਮਣਾ ਆਸਟ੍ਰੇਲੀਆ ਵਰਗੀ ਮਜ਼ਬੂਤ ​​ਟੀਮ ਨਾਲ ਹੋ ਸਕਦਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਵੱਡਾ ਬਿਆਨ, ਕਿਹਾ- 'ਦੇਸ਼ ਪਹਿਲਾਂ ਹੀ ਹੋ ਚੁੱਕਿਆ ਹੈ ਦੀਵਾਲੀਆ '

ਓਪਨਰ  ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਇਰਲੈਂਡ  (Women's T20 World Cup) ਖ਼ਿਲਾਫ਼ ਧਮਾਕੇਦਾਰ ਢੰਗ ਨਾਲ ਬੱਲੇਬਾਜ਼ੀ ਕੀਤੀ। ਮੈਚ 'ਚ ਉਸ ਨੇ 56 ਗੇਂਦਾਂ 'ਚ 155.36 ਦੀ ਸਟ੍ਰਾਈਕ ਰੇਟ ਨਾਲ 87 ਦੌੜਾਂ ਬਣਾਈਆਂ। ਹਾਲਾਂਕਿ ਇਸ ਦੌਰਾਨ ਆਇਰਲੈਂਡ ਦੀ ਫੀਲਡਿੰਗ ਕਾਫੀ ਖਰਾਬ ਰਹੀ । ਇਸ ਤੋਂ ਪਹਿਲਾਂ ਮੰਧਾਨਾ ਨੇ ਇੰਗਲੈਂਡ ਖਿਲਾਫ ਵੀ ਜ਼ਬਰਦਸਤ ਅਰਧ ਸੈਂਕੜਾ ਪਾਰ ਕੀਤਾ ਸੀ। ਸਮ੍ਰਿਤੀ ਤੋਂ ਇਲਾਵਾ ਸ਼ੈਫਾਲੀ ਵਰਮਾ ਨੇ 29 ਗੇਂਦਾਂ 'ਚ 24 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਜਦਕਿ ਜੇਮਿਮਾ ਰੌਡਰਿਗਜ਼ ਨੇ 19 ਅਤੇ ਹਰਮਨਪ੍ਰੀਤ ਕੌਰ ਨੇ 14 ਦੌੜਾਂ ਦਾ ਯੋਗਦਾਨ ਪਾਇਆ।

Trending news