ਜਦੋਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਕੀਤਾ ਬਲਾਕ ਤਾਂ ਅਮਰੀਕਾ ਬੈਠੇ ਪ੍ਰੇਮੀ ਨੇ ਚੱਕਿਆ ਇਹ ਕਦਮ
Advertisement

ਜਦੋਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਕੀਤਾ ਬਲਾਕ ਤਾਂ ਅਮਰੀਕਾ ਬੈਠੇ ਪ੍ਰੇਮੀ ਨੇ ਚੱਕਿਆ ਇਹ ਕਦਮ

ਪੰਜਾਬ ਦੇ ਗੁਰਦਾਸਪੁਰ 'ਚ ਵਿਦੇਸ਼ ਬੈਠੇ ਪ੍ਰੇਮੀ ਨੂੰ ਪ੍ਰੇਮਿਕਾ ਨੇ ਬਲੈਕਲਿਸਟ 'ਚ ਪਾ ਦਿੱਤਾ। ਇਸ ਤੋਂ ਬਾਅਦ ਪ੍ਰੇਮੀ ਨੇ ਵਿਦੇਸ਼ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਪੁਲਸ ਨੇ ਲੜਕੇ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਹੈ। 

ਜਦੋਂ ਪ੍ਰੇਮਿਕਾ ਨੇ ਪ੍ਰੇਮੀ  ਨੂੰ ਕੀਤਾ ਬਲਾਕ ਤਾਂ ਅਮਰੀਕਾ ਬੈਠੇ ਪ੍ਰੇਮੀ ਨੇ ਚੱਕਿਆ ਇਹ ਕਦਮ

ਚੰਡੀਗੜ: ਪੰਜਾਬ ਦੇ ਗੁਰਦਾਸਪੁਰ 'ਚ ਵਿਦੇਸ਼ ਬੈਠੇ ਪ੍ਰੇਮੀ ਨੂੰ ਪ੍ਰੇਮਿਕਾ ਨੇ ਬਲੈਕਲਿਸਟ 'ਚ ਪਾ ਦਿੱਤਾ। ਇਸ ਤੋਂ ਬਾਅਦ ਪ੍ਰੇਮੀ ਨੇ ਵਿਦੇਸ਼ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਪੁਲਸ ਨੇ ਲੜਕੇ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮ੍ਰਿਤਕ ਦੀ ਪ੍ਰੇਮਿਕਾ ਉਸ ਦੇ ਭਰਾ ਅਤੇ ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 

ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਵਾਸੀ ਰੰਧਾਵਾ ਕਾਲੋਨੀ ਨੇ ਥਾਣਾ ਭੈਣੀ ਮੀਆਂ ਖਾਂ 'ਚ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਜਦੋਂ ਉਸ ਦਾ ਲੜਕਾ ਰੇਸ਼ਮ ਸਿੰਘ 12ਵੀਂ ਜਮਾਤ 'ਚ ਪੜ੍ਹਦਾ ਸੀ, ਉਦੋਂ ਤੋਂ ਹੀ ਉਸ ਨੇ ਮਨਦੀਪ ਕੌਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਸਾਲ 2019 ਵਿੱਚ ਆਈਲੈਟਸ ਕਰਨ ਤੋਂ ਬਾਅਦ ਅਮਰੀਕਾ ਚਲਾ ਗਿਆ। ਜਿਸ ਤੋਂ ਬਾਅਦ ਲੜਕੀ ਅਤੇ ਮਾਂ ਅੰਮ੍ਰਿਤਪਾਲ ਕੌਰ ਅਤੇ ਭਰਾ ਸਾਬੀ ਵਾਸੀ ਬੋਪੜਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਨੇ ਮਿਲ ਕੇ ਮਨਦੀਪ ਕੌਰ ਦਾ ਵਿਆਹ ਰੇਸ਼ਮ ਸਿੰਘ ਨਾਲ ਕਰਵਾਉਣ ਦੀ ਗੱਲ ਕੀਤੀ। ਇਸ ਦੌਰਾਨ ਉਹ ਵਿਆਹ ਦੇ ਬਹਾਨੇ ਉਸ ਤੋਂ ਪੈਸੇ ਮੰਗਦੀ ਰਹੀ ਪਰ ਜਦੋਂ ਰੇਸ਼ਮ ਨੇ ਆਪਣੇ ਵਿਆਹ ਦੀ ਗੱਲ ਕੀਤੀ ਤਾਂ ਮਨਦੀਪ ਕੌਰ ਨੇ ਉਸ ਦਾ ਨੰਬਰ ਬਲੈਕ ਲਿਸਟ ਵਿੱਚ ਪਾ ਦਿੱਤਾ।

 

ਜਦੋਂ ਮਨਦੀਪ ਕੌਰ ਨੇ ਬਲੈਕ ਲਿਸਟ ਵਿੱਚ ਨੰਬਰ ਪਾ ਦਿੱਤਾ ਤਾਂ ਉਹ ਕਾਫੀ ਪਰੇਸ਼ਾਨ ਹੋਣ ਲੱਗਾ। ਫਿਰ 1 ਮਈ 2022 ਨੂੰ ਰੇਸ਼ਮ ਦੇ ਅਮਰੀਕਾ ਰਹਿੰਦੇ ਰਿਸ਼ਤੇਦਾਰਾਂ ਦਾ ਉਸ ਦੇ ਪਿਤਾ ਨੂੰ ਫੋਨ ਆਇਆ। ਉਨ੍ਹਾਂ ਦੱਸਿਆ ਕਿ ਰੇਸ਼ਮ ਸਿੰਘ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਸਬੰਧੀ ਐੱਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ 'ਚ ਦੋਸ਼ੀ ਮਨਦੀਪ ਕੌਰ ਮਾਤਾ ਅੰਮ੍ਰਿਤਪਾਲ ਕੌਰ ਅਤੇ ਭਰਾ ਸਾਬੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

 

WATCH LIVE TV 

 

Trending news