ਜਦੋਂ ਸੰਸਦ ਵਿਚ ਪੋਰਨ ਫ਼ਿਲਮ ਵੇਖਦੇ ਫੜੇ ਗਏ ਬ੍ਰਿਟੇਨ ਦੇ ਸਾਂਸਦ
Advertisement

ਜਦੋਂ ਸੰਸਦ ਵਿਚ ਪੋਰਨ ਫ਼ਿਲਮ ਵੇਖਦੇ ਫੜੇ ਗਏ ਬ੍ਰਿਟੇਨ ਦੇ ਸਾਂਸਦ

ਦੁਨੀਆ ਦੀ ਪਾਰਲੀਮੈਂਟ 'ਚੋਂ ਅਕਸਰ ਕੁੱਟਮਾਰ ਜਾਂ ਝਗੜੇ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਹਾਲ ਹੀ 'ਚ ਬ੍ਰਿਟੇਨ ਦੀ ਸੰਸਦ 'ਚੋਂ ਇਕ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। 

ਜਦੋਂ ਸੰਸਦ ਵਿਚ ਪੋਰਨ ਫ਼ਿਲਮ ਵੇਖਦੇ ਫੜੇ ਗਏ ਬ੍ਰਿਟੇਨ ਦੇ ਸਾਂਸਦ

ਚੰਡੀਗੜ: ਦੁਨੀਆ ਦੀ ਪਾਰਲੀਮੈਂਟ 'ਚੋਂ ਅਕਸਰ ਕੁੱਟਮਾਰ ਜਾਂ ਝਗੜੇ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਹਾਲ ਹੀ 'ਚ ਬ੍ਰਿਟੇਨ ਦੀ ਸੰਸਦ 'ਚੋਂ ਇਕ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸੰਸਦ ਮੈਂਬਰ 'ਤੇ ਸੰਸਦ ਦੇ ਅੰਦਰ ਪੋਰਨ ਫਿਲਮ ਦੇਖਣ ਦਾ ਦੋਸ਼ ਹੈ। ਇੰਨਾ ਹੀ ਨਹੀਂ ਉਸ ਨੂੰ ਅਜਿਹਾ ਕਰਦੇ ਦੇਖ ਇਕ ਮਹਿਲਾ ਸੰਸਦ ਮੈਂਬਰ ਨੇ ਵਿਰੋਧ ਵੀ ਕੀਤਾ ਪਰ ਸੰਸਦ ਮੈਂਬਰ ਨੇ ਮਹਿਲਾ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਦਿੱਤਾ। ਇਸ ਤੋਂ ਬਾਅਦ ਹਲਚਲ ਮਚ ਗਈ।

 

 

ਦਰਅਸਲ ਇਹ ਮਾਮਲਾ ਬ੍ਰਿਟੇਨ ਦੀ ਸੰਸਦ ਦਾ ਹੈ। ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਇਹ ਘਟਨਾ ਹਾਊਸ ਆਫ ਕਾਮਨਜ਼ 'ਚ ਉਸ ਸਮੇਂ ਵਾਪਰੀ ਜਦੋਂ ਇਕ ਸੰਸਦ ਮੈਂਬਰ ਨੇ ਅਚਾਨਕ ਆਪਣੇ ਮੋਬਾਇਲ 'ਤੇ ਪੋਰਨ ਦੇਖਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਦੋਸ਼ੀ ਸੰਸਦ ਮੈਂਬਰ ਦੇ ਕੋਲ ਇਕ ਮਹਿਲਾ ਸੰਸਦ ਮੈਂਬਰ ਬੈਠੀ ਸੀ। ਹਾਲਾਂਕਿ ਰਿਪੋਰਟ 'ਚ ਨਾ ਤਾਂ ਮਹਿਲਾ ਸੰਸਦ ਮੈਂਬਰ ਅਤੇ ਨਾ ਹੀ ਦੋਸ਼ੀ ਸੰਸਦ ਦੇ ਨਾਂ ਦਾ ਖੁਲਾਸਾ ਹੋਇਆ ਹੈ।

 

ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਮਹਿਲਾ ਸੰਸਦ ਮੈਂਬਰ ਨੇ ਮਾਮਲੇ ਦੀ ਸ਼ਿਕਾਇਤ ਕੀਤੀ। ਇੰਨਾ ਹੀ ਨਹੀਂ ਕਈ ਹੋਰ ਸੰਸਦ ਮੈਂਬਰਾਂ ਨੇ ਵੀ ਇਸ ਮਾਮਲੇ 'ਤੇ ਤਿੱਖਾ ਵਿਰੋਧ ਜਤਾਇਆ ਹੈ। ਇਸ ਘਟਨਾ ਤੋਂ ਬਾਅਦ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮੁਲਜ਼ਮ ਸੰਸਦ ਮੈਂਬਰਾਂ 'ਤੇ ਸੰਸਦ 'ਚ ਕਈ ਦੋਸ਼ ਲਗਾਏ ਗਏ ਹਨ।

 

 

ਕਈ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਦੋਸ਼ੀ ਸੰਸਦ ਮੈਂਬਰ ਟੋਰੀ ਪਾਰਟੀ ਨਾਲ ਸਬੰਧਤ ਹਨ। ਇਹ ਉਹੀ ਟੋਰੀ ਪਾਰਟੀ ਹੈ ਜਿਸ ਤੋਂ 1834 ਵਿੱਚ ਕੰਜ਼ਰਵੇਟਿਵ ਪਾਰਟੀ ਬਣੀ ਸੀ। ਇਸੇ ਲਈ ਕਈ ਵਾਰ ਅਜਿਹਾ ਹੁੰਦਾ ਹੈ ਕਿ ਟੋਰੀ ਪਾਰਟੀ ਨੂੰ ਕੰਜ਼ਰਵੇਟਿਵ ਪਾਰਟੀ ਵੀ ਕਿਹਾ ਜਾਂਦਾ ਹੈ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਕਿਸੇ ਵੀ ਤਰ੍ਹਾਂ ਬਰਦਾਸ਼ਤਯੋਗ ਨਹੀਂ ਹਨ।

 

 

WATCH LIVE TV 

 

Trending news