ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਸ਼ਾਹਬਾਜ਼ ਸ਼ਰੀਫ ਦਾ ਭਾਰਤੀ ਪੰਜਾਬ ਨਾਲ ਕੀ ਸਬੰਧ ਹੈ?
Advertisement

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਸ਼ਾਹਬਾਜ਼ ਸ਼ਰੀਫ ਦਾ ਭਾਰਤੀ ਪੰਜਾਬ ਨਾਲ ਕੀ ਸਬੰਧ ਹੈ?

ਖਾਸ ਤੌਰ 'ਤੇ ਪੰਜਾਬ ਵਿਚ ਸ਼ਾਹਾਬਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ 'ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਆਖਿਰਕਾਰ ਕਿਉਂ ਸ਼ਾਹਬਾਜ਼ ਸ਼ਰੀਫ਼ ਦੇ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਬਣਨ 'ਤੇ ਜਸ਼ਨ ਭਾਰਤ ਵਿਚ ਮਨਾਇਆ ਜਾ ਰਿਹਾ ਹੈ, ਉੁਹਨਾਂ ਦਾ ਕੀ ਰਿਸ਼ਤਾ ਹੈ ਉਹਨਾਂ ਦਾ ਭਾਰਤ ਦੇ ਨਾਲ?

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਸ਼ਾਹਬਾਜ਼ ਸ਼ਰੀਫ ਦਾ ਭਾਰਤੀ ਪੰਜਾਬ ਨਾਲ ਕੀ ਸਬੰਧ ਹੈ?

ਚੰਡੀਗੜ: ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਬਣੇ ਹਨ। ਛੇਤੀ ਹੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਸ਼ਾਹਬਾਜ਼ ਸ਼ਰੀਫ਼ ਸਹੁੰ ਚੁੱਕਣਗੇ। ਭਾਵੇਂ ਕਿ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਬਣੇ, ਪਰ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੇ ਜਸ਼ਨ ਭਾਰਤ ਵਿਚ ਮਨਾਏ ਜਾ ਰਹੇ ਹਨ। ਖਾਸ ਤੌਰ 'ਤੇ ਪੰਜਾਬ ਵਿਚ ਸ਼ਾਹਾਬਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ 'ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਆਖਿਰਕਾਰ ਕਿਉਂ ਸ਼ਾਹਬਾਜ਼ ਸ਼ਰੀਫ਼ ਦੇ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਬਣਨ 'ਤੇ ਜਸ਼ਨ ਭਾਰਤ ਵਿਚ ਮਨਾਇਆ ਜਾ ਰਿਹਾ ਹੈ, ਉੁਹਨਾਂ ਦਾ ਕੀ ਰਿਸ਼ਤਾ ਹੈ ਉਹਨਾਂ ਦਾ ਭਾਰਤ ਦੇ ਨਾਲ?

 

ਆਜ਼ਾਦੀ ਤੋਂ ਪਹਿਲਾਂ ਭਾਰਤ ਰਹਿੰਦਾ ਸੀ ਸ਼ਾਹਬਾਜ਼ ਸ਼ਰੀਫ ਦਾ ਪਰਿਵਾਰ

ਸ਼ਾਹਬਾਜ਼ ਸ਼ਰੀਫ ਲਈ ਇਹ ਖੁਸ਼ੀਆਂ ਹੁਣ ਹੀ ਨਹੀਂ ਮਨਾਈਆਂ ਜਾ ਰਹੀਆਂ ਬਲਕਿ ਜਦੋਂ ਪ੍ਰਧਾਨ ਮੰਤਰੀ ਦੌੜ ਵਿਚ ਉਹਨਾਂ ਦਾ ਨਾਂ ਸ਼ਾਮਿਲ ਸੀ ਉਸ ਵੇਲੇ ਅੰਮ੍ਰਿਤਸਰ ਦੇ ਨਾਲ ਲੱਗਦੇ ਜੱਦੀ ਪਿੰਡ ਵਿਚ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਦੀਆਂ ਅਰਦਾਸਾਂ ਕੀਤੀਆਂ ਗਈਆਂ। ਭਾਰਤ ਨਾਲ ਉਹਨਾਂ ਦਾ ਗੂੜਾ ਨਾਤਾ ਹੈ। ਦਰਅਸਲ ਸ਼ਰੀਫ ਦਾ ਪਰਿਵਾਰ ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਚਲਾ ਗਿਆ ਸੀ, ਪਰ ਸਥਾਨਕ ਲੋਕਾਂ ਦੇ ਸੰਪਰਕ ਵਿੱਚ ਰਿਹਾ, ਇੱਥੋਂ ਤੱਕ ਕਿ ਉਨ੍ਹਾਂ ਨੂੰ ਖਾੜੀ ਦੇਸ਼ਾਂ ਵਿੱਚ ਨੌਕਰੀਆਂ ਦਿਵਾਉਣ ਵਿੱਚ ਵੀ ਮਦਦ ਕੀਤੀ।

 

ਜਿਸ ਗੁਰਦੁਆਰੇ ਵਿਚ ਹੋਈਆਂ ਅਰਦਾਸਾਂ ਉਹ ਸ਼ਰੀਫ਼ ਦੇ ਪਰਿਵਾਰ ਦੀ ਸੀ

ਸਾਬਕਾ ਕ੍ਰਿਕਟਰ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਪਿੰਡ ਵਾਸੀ ਐਤਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇਕੱਠੇ ਹੋਏ। ਜਿਸ ਜ਼ਮੀਨ 'ਤੇ ਇਹ ਗੁਰਦੁਆਰਾ ਬਣਿਆ ਹੈ, ਉਹ ਸ਼ਾਹਬਾਜ਼ ਸ਼ਰੀਫ ਦੇ ਪਰਿਵਾਰ ਦੀ ਸੀ। ਉਨ੍ਹਾਂ ਦੀ ਚੜ੍ਹਦੀ ਕਲਾਂ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ। ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਨੇ ਇਮਰਾਨ ਖ਼ਾਨ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵਿਰੋਧੀ ਧਿਰ ਦੇ ਯਤਨਾਂ ਦੀ ਅਗਵਾਈ ਕੀਤੀ।

 

 

ਪਰਿਵਾਰ 1932 ਵਿੱਚ ਚਲਾ ਗਿਆ ਸੀ ਪਾਕਿਸਤਾਨ 

ਦੱਸਿਆ ਕਿ ਸ਼ਾਹਬਾਜ਼ ਦਾ ਪਰਿਵਾਰ 1932 ਵਿੱਚ ਪਾਕਿਸਤਾਨ ਚਲਾ ਗਿਆ ਸੀ। ਨਵਾਜ਼ ਦਾ ਜਨਮ 1949 ਵਿੱਚ ਅਤੇ ਸ਼ਾਹਬਾਜ਼ ਦਾ ਜਨਮ 1951 ਵਿੱਚ ਲਾਹੌਰ ਵਿੱਚ ਹੋਇਆ ਸੀ। ਉਹ 1964 ਵਿੱਚ ਆਪਣੇ ਪਿਤਾ ਨਾਲ ਪਿੰਡ ਆਏ ਸਨ, ਉਸ ਤੋਂ 49 ਸਾਲ ਬਾਅਦ ਉਹ ਪਾਕਿਸਤਾਨੀ ਪੰਜਾਬ ਸੂਬੇ ਦਾ ਮੁੱਖ ਮੰਤਰੀ ਬਣੇ ਸ਼ਾਹਬਾਜ਼ ਸ਼ਰੀਫ਼ 2013 ਵਿਚ ਆਪਣੇ ਪਿੰਡ ਦੁਬਾਰਾ ਵੀ ਆਏ ਸਨ।

 

 

WATCH LIVE TV 

 

 

Trending news