Valentine Week- ਵੈਲੇਨਟਾਈਨ ਤੋਂ ਪਹਿਲਾਂ ਆਪਣੀ ਜ਼ਿੰਦਗੀ 'ਚ ਭਰੋ ਪਿਆਰ ਦੇ ਰੰਗ
Advertisement

Valentine Week- ਵੈਲੇਨਟਾਈਨ ਤੋਂ ਪਹਿਲਾਂ ਆਪਣੀ ਜ਼ਿੰਦਗੀ 'ਚ ਭਰੋ ਪਿਆਰ ਦੇ ਰੰਗ

ਹਰ ਸਾਲ ਵੈਲੇਨਟਾਈਜ਼ ਡੇਅ 14 ਫਰਵਰੀ ਨੂੰ ਆਉਂਦਾ ਹੈ ਪਰ ਇਸ ਤੋਂ ਪਹਿਲਾਂ ਹੀ ਸ਼ੁਰੂਆਤ ਹੋ ਜਾਂਦੀ ਹੈ ਵੈਲੇਨਟਾਈਨ ਵੀਕ ਦੀ, ਪੂਰਾ ਹਫ਼ਤਾ ਪਿਆਰ ਨੂੰ ਵੱਖ-ਵੱਖ ਤੋਹਫ਼ੇ ਅਤੇ ਖੁਸ਼ੀਆਂ ਦੇ ਪਲ ਦੇਣ ਲਈ ਵੈਲੇਨਟਾਈਨ ਵੀਕ ਬਹੁਤ ਖਾਸ ਹੈ।

Valentine Week- ਵੈਲੇਨਟਾਈਨ ਤੋਂ ਪਹਿਲਾਂ ਆਪਣੀ ਜ਼ਿੰਦਗੀ 'ਚ ਭਰੋ ਪਿਆਰ ਦੇ ਰੰਗ

ਚੰਡੀਗੜ: ਵੈਲੇਟਾਈਨਜ਼ ਡੇਅ ਯਾਨਿ ਕਿ ਪਿਆਰ ਕਰਨ ਵਾਲਿਆਂ ਦਾ ਦਿਨ, ਪਿਆਰ ਦਾ ਇਜ਼ਹਾਰ ਕਰਨ ਦਾ ਦਿਨ, ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ। ਮਾਤਾ-ਪਿਤਾ, ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਪਿਆਰ ਦੇ ਕਿੰਨੇ ਹੀ ਰਿਸ਼ਤੇ ਅਤੇ ਕਿੰਨੇ ਹੀ ਰੂਪ। ਪਿਆਰ ਉਹ ਹਰ ਸੁਆਰਥ ਤੋਂ ਪਰੇ। ਵੈਲੇਨਟਾਈਨਜ਼ ਡੇਅ ਵੀ ਪਿਆਰ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਹਰ ਸਾਲ ਵੈਲੇਨਟਾਈਜ਼ ਡੇਅ 14 ਫਰਵਰੀ ਨੂੰ ਆਉਂਦਾ ਹੈ ਪਰ ਇਸ ਤੋਂ ਪਹਿਲਾਂ ਹੀ ਸ਼ੁਰੂਆਤ ਹੋ ਜਾਂਦੀ ਹੈ ਵੈਲੇਨਟਾਈਨ ਵੀਕ ਦੀ, ਪੂਰਾ ਹਫ਼ਤਾ ਪਿਆਰ ਨੂੰ ਵੱਖ-ਵੱਖ ਤੋਹਫ਼ੇ ਅਤੇ ਖੁਸ਼ੀਆਂ ਦੇ ਪਲ ਦੇਣ ਲਈ ਵੈਲੇਨਟਾਈਨ ਵੀਕ ਬਹੁਤ ਖਾਸ ਹੈ। ਜਾਣਦੇ ਹਾਂ ਵੈਲੇਟਾਈਨ ਵੀਕ ਦੇ ਵਿਚ ਕਿਹੜੇ ਕਿਹੜੇ ਆਉਂਦੇ ਹਨ ਦਿਨ ਤੇ ਕੀ-ਕੀ ਹੁੰਦਾ ਹੈ ਖਾਸ

 

ਰੋਜ਼ ਡੇਅ

ਰੋਜ਼ ਡੇਅ ਤੋਂ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੁੰਦੀ ਹੈ ਜੋ ਹਰ ਸਾਲ 7 ਫਰਵਰੀ ਨੂੰ ਮਨਾਇਆ ਜਾਂਦਾ ਹੈ। ਜੇਕਰ ਤੁਸੀਂ ਸ਼ਬਦਾਂ ਦੀ ਵਰਤੋਂ ਕਰਨ ਤੋਂ ਡਰਦੇ ਹੋ, ਤਾਂ ਗੁਲਾਬ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਗੁਲਾਬ ਦੇ ਵੱਖ-ਵੱਖ ਰੰਗ ਵੱਖ-ਵੱਖ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇੱਕ ਚਿੱਟਾ ਗੁਲਾਬ ਨਵੀਂ ਸ਼ੁਰੂਆਤ ਲਈ, ਗੁਲਾਬੀ ਗੁਲਾਬ ਪ੍ਰਸ਼ੰਸਾ ਅਤੇ ਪ੍ਰਸ਼ੰਸਾ ਦੀਆਂ ਭਾਵਨਾਵਾਂ, ਪੀਲਾ ਗੁਲਾਬ ਦੋਸਤੀ ਲਈ ਅਤੇ ਰਵਾਇਤੀ ਲਾਲ ਪਿਆਰ ਦਾ ਇਜ਼ਹਾਰ ਕਰਨ ਲਈ।

 

ਪ੍ਰਪੋਜ਼ ਡੇਅ

ਪ੍ਰਪੋਜ਼ ਡੇਅ ਯਾਨਿ ਕਿ ਹਿੰਮਤ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਦਿਨ ਇਹ ਸਮਾਂ ਹੈ ਕਿ ਤੁਸੀਂ ਆਪਣੀ ਹਿੰਮਤ ਨੂੰ ਇਕੱਠਾ ਕਰੋ ਅਤੇ ਆਪਣੀਆਂ ਭਾਵਨਾਵਾਂ ਨੂੰ ਆਪਣੇ ਪਿਆਰੇ ਤੱਕ ਪਹੁੰਚਾਓ। 8 ਫਰਵਰੀ ਦਾ ਦਿਨ ਵੈਲੇਟਾਈਨ ਵੀਕ ਦੇ ਵਿਚ ਪ੍ਰਪੋਜ਼ ਡੇਅ ਮਨਾਇਆ ਜਾਂਦਾ ਹੈ।

 

ਚਾਕਲੇਟ ਡੇਅ

 

ਚਾਕਲੇਟ ਬੇਸ਼ੱਕ ਬੱਚਿਆਂ ਵਿਚ ਵਧੇਰੇ ਪ੍ਰਚੱਲਤ ਹੋਵੇ, ਪਰ ਪਿਆਰ ਕਰਨ ਵਾਲਿਆਂ ਅਤੇ ਰੁੱਸਿਆਂ ਨੂੰ ਮਨਾਉਣ ਵਾਲਿਆਂ ਲਈ ਇਹ ਬੇਹੱਦ ਬਿਹਤਰੀਨ ਹੈ। 9 ਫਰਵਰੀ ਨੂੰ ਚਾਲਕੇਟ ਡੇਅ ਮੌਕੇ ਚਾਕਲੇਟ ਦੇ ਕੇ ਆਪਣੇ ਪਿਆਰ ਦੇ ਪਲਾਂ ਨੂੰ ਯਾਦਗਾਰ ਬਣਾਓ।

 

ਟੈਡੀ ਡੇਅ

10 ਫਰਵਰੀ ਨੂੰ ਆਪਣੇ ਪਿਆਰੇ ਨੂੰ ਆਪਣੇ ਪਿਆਰ ਦੀ ਨਿਸ਼ਾਨੀ ਵਜੋਂ ਟੈਡੀ ਬੀਅਰ ਦੇ ਕੇ ਇਸ ਦਿਨ ਨੂੰ ਯਾਦਗਾਰ ਬਣਾਓ।

 

ਪਰੋਮਿਸ ਡੇਅ

ਪਿਆਰ ਅਤੇ ਵਾਅਦਿਆਂ ਦਾ ਸੁਮੇਲ ਪਿਆਰ ਨੂੰ ਹੋਰ ਵੀ ਗਹਿਰਾ ਕਰ ਦਿੰਦਾ ਹੈ।11 ਫਰਵਰੀ ਨੂੰ ਵੈਲੇਨਟਾਈਨ ਵੀਕ ਵਿਚ ਪਰੋਮਿਸ ਡੇਅ ਮਨਾਇਆ ਜਾਂਦਾ ਹੈ।

ਹੱਗ ਡੇਅ

ਪਿਆਰ ਵਿਚ ਜੱਫੀ ਪਾਉਣਾ ਮਤਲਬ ਆਪਣੇ ਪਿਆਰ ਲਈ ਸੁਰੱਖਿਆ ਦੇ ਘੇਰੇ ਨੂੰ ਵਿਸ਼ਾਲ ਕਰਨਾ।12 ਫਰਵਰੀ ਦੇ ਦਿਨ ਆਪਣੇ ਪਿਆਰ ਨੂੰ ਕਲਾਵੇ ਵਿਚ ਲੈ ਕੇ ਆਪਣੇ ਰਿਸ਼ਤੇ ਵਿਚ ਮੋਹ ਦੇ ਨਿੱਘ ਨੂੰ ਹੋਰ ਵਧਾਓ।

 

ਕਿੱਸ ਡੇਅ

ਕਈ ਵਾਰ ਜਦੋਂ ਪਿਆਰ ਦਾ ਇਜ਼ਹਾਰ ਕਰਨ ਲਈ ਸ਼ਬਦ ਨਾ ਹੋਣ ਤਾਂ ਬਿਨ੍ਹਾਂ ਕੁਝ ਬੋਲੇ ਆਪਣੇ ਪਿਆਰ ਨੂੰ ਕੀਤੀ ਗਈ ਕਿੱਸ ਆਪ ਮੁਹਾਰੇ ਹੀ ਪਿਆਰ ਦੀਆਂ ਭਾਵਨਾਵਾਂ ਬਿਆਨ ਜਾਂਦੀ ਹੈ।13 ਫਰਵਰੀ ਨੂੰ ਕਿੱਸ ਡੇਅ ਦੇ ਦਿਨ ਤੁਸੀਂ ਵੀ ਅਜਿਹੀ ਪਹਿਲ ਕਰ ਸਕਦੇ ਹੋ।

 

ਵੈਲੇਨਟਾਈਨ ਡੇਅ

 

ਤੇ 14 ਫਰਵਰੀ ਦੇ ਦਿਨ ਆਖਿਰਕਾਰ ਮੁੱਕ ਜਾਂਦਾ ਹੈ ਵੈਲੇਟਾਈਨ ਵੀਕ। 14 ਫਰਵਰੀ ਦਾ ਦਿਨ ਸਾਰੇ ਪ੍ਰੇਮੀਆਂ ਨੂੰ ਸਮਰਪਿਤ ਹੈ। ਇਸ ਦਿਨ ਜ਼ਿੰਦਗੀ ਨੂੰ ਖੁੱਲ ਕੇ ਜੀਓ, ਮੁਹੱਬਤਾਂ ਵੰਡੋ, ਕਿਸੇ ਯਾਦਗਾਰੀ ਡੇਟ 'ਤੇ ਜਾਓ।ਪਿਆਰ ਵਿਚ ਆਦਰ, ਸਤਿਕਾਰ ਅਤੇ ਵਿਸ਼ਵਾਸ ਨੂੰ ਹਮੇਸ਼ਾ ਬਰਕਰਾਰ ਰੱਖੋ।ਕਿਉਂਕਿ ਪਿਆਰ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦਾ ਹੈ ਅਤੇ ਬਿਨ੍ਹਾਂ ਪਿਆਰ ਦੀ ਜ਼ਿੰਦਗੀ ਦਾ ਕੋਈ ਵਜੂਦ ਨਹੀਂ ਹੁੰਦਾ।

 

WATCH LIVE TV

 

Trending news