Russia-Ukraine War: ਜੰਗ ਵਿਚਾਲੇ ਯੂਕਰੇਨ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ Joe Biden
Advertisement

Russia-Ukraine War: ਜੰਗ ਵਿਚਾਲੇ ਯੂਕਰੇਨ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ Joe Biden

Joe Biden ਨੇ ਕਿਹਾ ਕਿ ਅਮਰੀਕਾ ਯੂਕਰੇਨ ਲਈ ਸਮਰਥਨ ਜਾਰੀ ਰੱਖੇਗਾ। 

Russia-Ukraine War: ਜੰਗ ਵਿਚਾਲੇ ਯੂਕਰੇਨ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ Joe Biden

US President Joe Biden Kyiv visit amid Russia-Ukraine War news: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੀ ਵਰ੍ਹੇਗੰਢ ਤੋਂ ਸਿਰਫ ਚਾਰ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ Joe Biden ਨੇ ਸੋਮਵਾਰ ਨੂੰ ਕੀਵ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕੀਤੀ। 

ਇਸ ਤੋਂ ਪਹਿਲਾਂ ਜ਼ੇਲੇਨਸਕੀ ਨੇ 21 ਦਸੰਬਰ ਨੂੰ ਵਾਸ਼ਿੰਗਟਨ ਡੀਸੀ ਦੀ ਇਤਿਹਾਸਕ ਯਾਤਰਾ ਦੌਰਾਨ Joe Biden ਨਾਲ ਮੁਲਾਕਾਤ ਕੀਤੀ ਸੀ, ਜੋ ਫਰਵਰੀ 2022 ਤੋਂ ਬਾਅਦ ਰਾਸ਼ਟਰਪਤੀ ਦੀ ਪਹਿਲੀ ਵਿਦੇਸ਼ੀ ਯਾਤਰਾ ਸੀ। ਸੀਐਨਐਨ ਦੀ ਇੱਕ ਰਿਪੋਰਟ ਦੇ ਮੁਤਾਬਕ, Joe Biden ਵੱਲੋਂ ਕੀਵ ਦੀ ਆਪਣੀ ਯਾਤਰਾ ਦੌਰਾਨ ਯੂਕਰੇਨ ਨੂੰ $500 ਮਿਲੀਅਨ ਦੀ ਵਾਧੂ ਫੌਜੀ ਸਹਾਇਤਾ ਦਾ ਦੇਣ ਦਾ ਐਲਾਨ ਕੀਤਾ।

ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਦੇ ਮੁਤਾਬਕ, ਜੰਗ ਦੌਰਾਨ Joe Biden ਦਾ ਯੂਕਰੇਨ ਦਾ ਦੌਰਾ, ਅਮਰੀਕਾ ਤੋਂ ਸਮਰਥਨ ਦਾ ਸੰਕੇਤ ਹੈ। ਦੱਸ ਦਈਏ ਕਿ Joe Biden ਨੂੰ ਸੇਂਟ ਮਾਈਕਲ ਗੋਲਡਨ-ਡੋਮਡ ਮੱਠ ਦੇ ਬਾਹਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਰ ਜ਼ੇਲੇਨਸਕੀ ਨਾਲ ਦੇਖਿਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ Joe Biden ਦੀ ਯਾਤਰਾ ਨੂੰ ਗੁਪਤ ਰੱਖਿਆ ਗਿਆ ਸੀ। ਯੂਕਰੇਨ ਦੀ ਸਰਹੱਦ ਦੇ ਨੇੜੇ ਭਾਰੀ ਅਮਰੀਕੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਵ੍ਹਾਈਟ ਹਾਊਸ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ Joe Biden ਮੰਗਲਵਾਰ ਨੂੰ ਵਾਰਸਾ ਪਹੁੰਚਣਗੇ ਜਿੱਥੇ ਉਹ ਪੋਲਿਸ਼ ਰਾਸ਼ਟਰਪਤੀ ਐਂਡਰੇਜ਼ ਡੂਡਾ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਅਕਾਲੀਆਂ 'ਤੇ ਨਿਸ਼ਾਨਾ ''ਵੇਲੇ ਦੇ ਕੰਮ ਕੁਵੇਲੇ ਦੀ ਟੱਕਰਾਂ, ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤਾਂ ਦਾ ਕੀ ਮੁੱਲ?"

Joe Biden ਨੇ ਕਿਹਾ ਕਿ ਅਮਰੀਕਾ ਯੂਕਰੇਨ ਲਈ ਸਮਰਥਨ ਜਾਰੀ ਰੱਖੇਗਾ। ਅਮਰੀਕਾ ਦੀ ਪ੍ਰਸ਼ਾਸਨ ਵੱਲੋਂ 24 ਫਰਵਰੀ, 2022 ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਵਿੱਚ ਰੂਸੀ ਫੌਜਾਂ ਨੂੰ ਭੇਜਣ ਤੋਂ ਬਾਅਦ ਕੁਝ ਬਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਵੱਡੀ ਜ਼ਮੀਨੀ ਜੰਗ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਜੰਗ ਦੌਰਾਨ ਹਜ਼ਾਰਾਂ ਮੌਤਾਂ ਹੋ ਗਈਆਂ ਹਨ। 

ਇਹ ਵੀ ਪੜ੍ਹੋ:  ਕੌਮੀ ਇਨਸਾਫ਼ ਮੋਰਚੇ ਨਾਲ ਮੇਰਾ ਕੋਈ ਸੰਬੰਧ ਨਹੀਂ: ਬਲਵੰਤ ਸਿੰਘ ਰਾਜੋਆਣਾ

(For more news apart from US President Joe Biden's Kyiv visit amid Russia-Ukraine War, stay tuned to Zee PHH)

Trending news