ਦੋ ਧੜਿਆ ਦੇ ਝਗੜੇ ਦੌਰਾਨ ਚਲੀ ਗੋਲੀ, ਦੋ ਨੌਜਵਾਨ ਜ਼ਖਮੀ
Advertisement

ਦੋ ਧੜਿਆ ਦੇ ਝਗੜੇ ਦੌਰਾਨ ਚਲੀ ਗੋਲੀ, ਦੋ ਨੌਜਵਾਨ ਜ਼ਖਮੀ

ਨੌਜਵਾਨਾਂ ਦੇ ਦੋ ਧੜਿਆ ਵਿੱਚ ਹੋਈ ਬਹਿਸਬਾਜ਼ੀ ਇਸ ਕਦਰ ਵੱਧ ਗਈ ਕੇ ਉਸ ਨੇ ਝਗੜੇ ਦਾ ਰੂਪ ਧਾਰ ਲਿਆ।

ਦੋ ਧੜਿਆ ਦੇ ਝਗੜੇ ਦੌਰਾਨ ਚਲੀ ਗੋਲੀ, ਦੋ ਨੌਜਵਾਨ ਜ਼ਖਮੀ

ਚੰਡੀਗੜ੍ਹ: ਨੌਜਵਾਨਾਂ ਦੇ ਦੋ ਧੜਿਆ ਵਿੱਚ ਹੋਈ ਬਹਿਸਬਾਜ਼ੀ ਇਸ ਕਦਰ ਵੱਧ ਗਈ ਕੇ ਉਸ ਨੇ ਝਗੜੇ ਦਾ ਰੂਪ ਧਾਰ ਲਿਆ। ਇਸ ਝਗੜੇ ਦੌਰਾਨ ਤੇਜ਼ ਧਾਰ ਹਥਿਆਰਾਂ ਸਮੇਤ ਗੋਲੀ ਵੀ ਚਲ ਗਈ। ਇਸ ਦੌਰਾਨ ਦੋਵਾਂ ਧੜਿਆ ਦੇ ਇੱਕ-ਇੱਕ ਨੌਜਵਾਨ ਜ਼ਖਮੀ ਹੋ ਗਿਆ।

ਇਸ ਝਗਦੇ ਦੌਰਾਨ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ, ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ। 

ਗੋਲੀ ਪੱਟ ਵਿੱਚ ਲਗਣ ਕਰਕੇ ਜ਼ਖਮੀ ਹੋਏ ਇਕ ਧੜੇ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਜੀਰਾਂ ਪਾਰਕ ਨਜ਼ਦੀਕ ਕਿਸੇ ਗੱਲ ਨੂੰ ਲੈਕੇ ਦੂਸਰੇ ਧੜੇ ਦੇ ਨੌਜਵਾਨਾਂ ਨਾਲ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਇਕੱਠੇ ਹੋਏ ਕੁਝ ਨੌਜਵਾਨਾਂ ਨੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਇਸੇ ਦੌਰਾਨ ਗੋਲੀ ਵੀ ਚਲਾਈ ਗਈ ਤੇਜ਼ਧਾਰ ਹਥਿਆਰ ਦੇ ਵਾਰ ਨਾਲ ਜ਼ਖਮੀ ਹੋਏ ਨੌਜਵਾਨ ਨੇ ਵੀ ਦੱਸਿਆ ਕਿ ਪੁਲਿਸ ਥਾਣਾ ਦੇ ਸਾਹਮਣੇ ਹੀ ਗੋਲੀਆਂ ਚਲਾਈਆਂ ਗਈਆਂ।
ਪੁਲਿਸ ਜਾਂਚ ਵਿਚ ਜੁਟੀ ਹੋਈ ਹੈ, ਘਟਨਾ ਬਾਰੇ ਬਟਾਲਾ ਪੁਲਿਸ ਦੇ ਡੀਐੱਸਪੀ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੰਨੀਆਂ ਗੋਲੀਆਂ ਚਲਾਈਆ ਗਈਆਂ ਹਨ। ਬਾਕੀ ਤਫਤੀਸ਼ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਵੇਗੀ।

Trending news