ਤੁਰਕੀ ਦੇ ਭੂਚਾਲ ਤੋਂ ਬਾਅਦ 128 ਘੰਟਿਆਂ ਤੱਕ ਮਲਬੇ ਹੇਠ ਰਿਹਾ ਇਹ ਦੋ ਮਹੀਨੇ ਦਾ ਬੱਚਾ
Advertisement

ਤੁਰਕੀ ਦੇ ਭੂਚਾਲ ਤੋਂ ਬਾਅਦ 128 ਘੰਟਿਆਂ ਤੱਕ ਮਲਬੇ ਹੇਠ ਰਿਹਾ ਇਹ ਦੋ ਮਹੀਨੇ ਦਾ ਬੱਚਾ

ਤੁਰਕੀ ਅਤੇ ਸੀਰੀਆ ਵਿੱਚ ਆਇਆ ਭੂਚਾਲ ਸਦੀ ਵਿੱਚ ਦੁਨੀਆ ਦੀ ਸੱਤਵੀਂ ਸਭ ਤੋਂ ਘਾਤਕ ਕੁਦਰਤੀ ਆਫ਼ਤ ਮੰਨੀ ਜਾ ਰਹੀ ਹੈ। 

ਤੁਰਕੀ ਦੇ ਭੂਚਾਲ ਤੋਂ ਬਾਅਦ 128 ਘੰਟਿਆਂ ਤੱਕ ਮਲਬੇ ਹੇਠ ਰਿਹਾ ਇਹ ਦੋ ਮਹੀਨੇ ਦਾ ਬੱਚਾ

Turkey Earthquake news in Punjabi: 28,000 ਮੌਤਾਂ, 6,000 ਇਮਾਰਤਾਂ ਢਹਿ-ਢੇਰੀ, ਤੇ ਹਜ਼ਾਰਾਂ ਲੋਕ ਜ਼ਖਮੀ, ਸੱਚਮੁੱਚ ਤੁਰਕੀ ਤੇ ਸੀਰੀਆ ਤਬਾਹੀ ਦਾ ਮੰਜ਼ਰ ਦੇਖ ਰਹੇ ਹਨ। ਤੁਰਕੀ ਤੇ ਸੀਰੀਆ 'ਚ ਭੂਚਾਲ ਦਾ ਕਹਿਰ ਜਾਰੀ ਹੈ ਅਤੇ ਤਬਾਹੀ ਤੇ ਨਿਰਾਸ਼ਾ ਦੇ ਵਿਚਕਾਰ, ਬਚਾਅ ਦੀਆਂ ਚਮਤਕਾਰੀ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਖ਼ਬਰ ਆ ਰਹੀ ਹੈ ਕਿ ਸ਼ਨੀਵਾਰ ਨੂੰ ਦੋ ਮਹੀਨੇ ਦੇ ਬੱਚੇ ਨੂੰ ਮਲਬੇ ਹੇਠੋਂ ਬਚਾਇਆ ਗਿਆ ਅਤੇ ਇਸ ਦੌਰਾਨ ਭੀੜ ਨੇ ਤਾੜੀਆਂ ਮਾਰੀਆਂ। ਭੂਚਾਲ ਤੋਂ ਤਕਰੀਬਨ 128 ਘੰਟੇ ਬਾਅਦ ਬੱਚਾ ਜ਼ਿੰਦਾ ਪਾਇਆ ਗਿਆ।

ਕੜਾਕੇ ਦੀ ਠੰਡ ਦੇ ਬਾਵਜੂਦ ਹਜ਼ਾਰਾਂ ਬਚਾਅ ਕਰਮਚਾਰੀ ਅਜੇ ਵੀ ਆਂਢ-ਗੁਆਂਢ ਵਿੱਚ ਘੁੰਮ ਰਹੇ ਹਨ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਭੂਚਾਲ ਦੇ ਪੰਜ ਦਿਨ ਬਾਅਦ ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ, ਉਨ੍ਹਾਂ ਵਿੱਚ ਦੋ ਮਹੀਨੇ ਦਾ ਬੱਚਾ,
ਇੱਕ ਦੋ ਸਾਲ ਦੀ ਬੱਚੀ, ਇੱਕ ਛੇ ਮਹੀਨੇ ਦੀ ਗਰਭਵਤੀ ਔਰਤ ਅਤੇ ਇੱਕ 70 ਸਾਲਾ ਔਰਤ ਸ਼ਾਮਲ ਹੈ।

ਤੁਰਕੀ ਅਤੇ ਸੀਰੀਆ ਵਿੱਚ ਆਇਆ ਭੂਚਾਲ ਸਦੀ ਵਿੱਚ ਦੁਨੀਆ ਦੀ ਸੱਤਵੀਂ ਸਭ ਤੋਂ ਘਾਤਕ ਕੁਦਰਤੀ ਆਫ਼ਤ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ 2003 ਵਿੱਚ ਗੁਆਂਢੀ ਦੇਸ਼ ਈਰਾਨ ਵਿੱਚ ਭੂਚਾਲ ਕਰਕੇ ਲਗਭਗ 31,000 ਲੋਕ ਮਾਰੇ ਗਏ ਸਨ।  

ਇਹ ਵੀ ਪੜ੍ਹੋ: ਵੱਡੀ ਖਬਰ! ਪੰਜਾਬ 'ਚ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ, ਜਾਣੋ ਪੂਰਾ ਮਾਮਲਾ

ਤੁਰਕੀ 'ਚ ਹੁਣ ਤੱਕ 28,000 ਮੌਤਾਂ ਹੋ ਗਈਆਂ ਹਨ ਅਤੇ ਇਹ 1939 ਤੋਂ ਬਾਅਦ ਦੇਸ਼ ਦਾ ਸਭ ਤੋਂ ਘਾਤਕ ਭੂਚਾਲ ਹੈ। ਦੂਜੇ ਪਾਸੇ ਸੀਰੀਆ ਵਿੱਚ ਲਗਭਗ 4,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਿੱਥੇ ਸ਼ੁੱਕਰਵਾਰ ਤੋਂ ਮੌਤਾਂ ਬਾਰੇ ਅੱਪਡੇਟ ਨਹੀਂ ਆਈ ਹੈ।

ਸਹਾਇਤਾ ਏਜੰਸੀਆਂ ਅਤੇ ਐਮਰਜੈਂਸੀ ਕਰਮਚਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ ਅਤੇ ਕੜਾਕੇ ਦੀ ਠੰਡੇ ਕਰਕੇ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ।

ਇਹ ਵੀ ਪੜ੍ਹੋ: Moga news: ਮੋਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ, ਸਾਬਕਾ ਸਰਪੰਚ ਸਣੇ 4 ਲੋਕਾਂ 'ਤੇ ਠੱਗੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ

(For more news apart from Turkey Earthquake in Punjabi, stay tuned to Zee PHH)

Trending news