ਪੰਜਾਬ ਦੇ ਵਿਚ ਹੋਵੇਗੀ ਕਿਣ-ਮਿਣ- ਛੇਤੀ ਹੀ ਗਰਮੀ ਤੋਂ ਮਿਲ ਸਕਦੀ ਹੈ ਰਾਹਤ
Advertisement

ਪੰਜਾਬ ਦੇ ਵਿਚ ਹੋਵੇਗੀ ਕਿਣ-ਮਿਣ- ਛੇਤੀ ਹੀ ਗਰਮੀ ਤੋਂ ਮਿਲ ਸਕਦੀ ਹੈ ਰਾਹਤ

ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਨੂੰ ਜਲਦੀ ਹੀ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ। ਵਿਭਾਗ ਮੁਤਾਬਕ ਅੱਜ ਸ਼ਾਮ ਤੋਂ ਸੂਬੇ 'ਚ ਮੌਸਮ 'ਚ ਬਦਲਾਅ ਹੋਣ ਵਾਲਾ ਹੈ। 

ਪੰਜਾਬ ਦੇ ਵਿਚ ਹੋਵੇਗੀ ਕਿਣ-ਮਿਣ- ਛੇਤੀ ਹੀ ਗਰਮੀ ਤੋਂ ਮਿਲ ਸਕਦੀ ਹੈ ਰਾਹਤ

ਚੰਡੀਗੜ: ਅੱਜ ਸਵੇਰ ਗਰਮੀ ਦੀ ਲਹਿਰ ਕੱਲ ਨਾਲੋਂ ਘੱਟ ਹੈ ਮੌਸਮ ਵਿਚ ਇਸ ਤਬਦੀਲੀ ਦਾ ਕਾਰਨ ਹਿਮਾਲੀਅਨ ਖੇਤਰ ਵਿੱਚ ਇੱਕ ਵੱਖਰੀ ਕਿਸਮ ਦੀ ਮੌਸਮ ਪ੍ਰਣਾਲੀ ਦਾ ਬਣਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਨੂੰ ਜਲਦੀ ਹੀ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ। ਵਿਭਾਗ ਮੁਤਾਬਕ ਅੱਜ ਸ਼ਾਮ ਤੋਂ ਸੂਬੇ 'ਚ ਮੌਸਮ 'ਚ ਬਦਲਾਅ ਹੋਣ ਵਾਲਾ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਧੂੜ ਭਰੀ ਹਵਾ ਚੱਲੇਗੀ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ।

 

23 ਮਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ

ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 23 ਮਈ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਰਾਜ ਮੌਸਮ ਕੇਂਦਰ ਵੱਲੋਂ ਦੱਸਿਆ ਗਿਆ ਕਿ ਭਲਕੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੇਗੀ। ਉਥੇ ਹੀ 23 ਮਈ ਨੂੰ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਸਾਰੇ ਜ਼ਿਲ੍ਹਿਆਂ ਵਿੱਚ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਸੀ। ਵੱਧ ਤੋਂ ਵੱਧ ਪਾਰਾ ਆਮ ਨਾਲੋਂ 4 ਤੋਂ 5 ਡਿਗਰੀ ਵੱਧ ਦਰਜ ਕੀਤਾ ਗਿਆ। ਇਸ ਦੌਰਾਨ ਫ਼ਿਰੋਜ਼ਪੁਰ 44.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ।

 

ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਲੋਕ

ਫਿਰੋਜ਼ਪੁਰ ਦੇ ਪਿੰਡ ਗਿਲਜੇਵਾਲਾ ਵਿੱਚ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਭੜਕ ਗਏ। ਉਨ੍ਹਾਂ ਬਿਜਲੀ ਗਰਿੱਡ ’ਤੇ ਧਰਨਾ ਦਿੰਦਿਆਂ ਸਰਕਾਰ ਤੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਖੇਤੀ ਲਈ ਸਿਰਫ਼ 4 ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਬਹੁਤ ਘੱਟ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਨੇ ਚਾਰ ਘੰਟੇ ਵੀ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਤਾਂ ਉਹ ਸਿੱਧੀ ਬਿਜਾਈ ਨਹੀਂ ਕਰ ਸਕਣਗੇ। ਦੱਸ ਦਈਏ ਕਿ ਸੂਬੇ ਭਰ ਦੇ ਵਿਚ ਕਈ ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ।

 

 

WATCH LIVE TV 

 

Trending news