ਕਿਸਾਨੀ ਸੰਘਰਸ਼ ਦੀ ਜਿੱਤ ਦੇ ਨਾਲ ਹੀ ਖ਼ਤਮ ਹੋਈ ਕਿਸਾਨੀ ਲਹਿਰ, ਚੋਣ ਮੁਹਿੰਮ ਦੌਰਾਨ ਗਵਾਚਿਆ ਕਿਸਾਨੀ ਮੁੱਦਾ
Advertisement

ਕਿਸਾਨੀ ਸੰਘਰਸ਼ ਦੀ ਜਿੱਤ ਦੇ ਨਾਲ ਹੀ ਖ਼ਤਮ ਹੋਈ ਕਿਸਾਨੀ ਲਹਿਰ, ਚੋਣ ਮੁਹਿੰਮ ਦੌਰਾਨ ਗਵਾਚਿਆ ਕਿਸਾਨੀ ਮੁੱਦਾ

ਜਿਵੇਂ ਕਿਸਾਨੀ ਸੰਘਰਸ਼ ਮੁੱਕਿਆ ਅਤੇ ਪੰਜਾਬ ਵਿਚ ਚੋਣ ਮੁਹਿੰਮ ਭਖ ਗਈ ਤਾਂ ਇਸ ਮੁਹਿੰਮ ਦੌਰਾਨ ਕਿਸਾਨੀ ਝੰਡਾ ਅਤੇ ਡੰਡਾ ਦੋਵੇਂ ਗਾਇਬ ਹੋ ਗਏ।

ਕਿਸਾਨੀ ਸੰਘਰਸ਼ ਦੀ ਜਿੱਤ ਦੇ ਨਾਲ ਹੀ ਖ਼ਤਮ ਹੋਈ ਕਿਸਾਨੀ ਲਹਿਰ, ਚੋਣ ਮੁਹਿੰਮ ਦੌਰਾਨ ਗਵਾਚਿਆ ਕਿਸਾਨੀ ਮੁੱਦਾ

ਚੰਡੀਗੜ: ਹਾਲ ਹੀ ਦੇ ਵਿਚ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਨੇ ਵੱਡਾ ਕਿਸਾਨੀ ਅੰਦੋਲਨ ਫਤਿਹ ਕੀਤਾ ਹੈ, ਜਿਸਦੀ ਸ਼ੁਰੂਆਤ ਵੀ ਪੰਜਾਬ ਤੋਂ ਹੋਈ ਸੀ ਅਤੇ ਇਸ ਅੰਦੋਲਨ ਦੀ ਕਾਮਯਾਬੀ ਦਾ ਸਿਹਰਾ ਵਿਚ ਪੰਜਾਬ ਸਿਰ ਬੰਨਿਆ ਗਿਆ। ਕਿਸਾਨੀ ਅੰਦੋਲਨ ਦੇ ਕਾਰਨ ਪੰਜਾਬ ਦੇ ਵਿਚ ਇਕ ਵੱਖਰਾ ਹੀ ਮਾਹੌਲ ਸਿਰਜਿਆ ਗਿਆ ਸੀ ਰਾਜਨੀਤਿਕ ਪਾਰਟੀਆਂ ਦੇ ਮੱਥੇ 'ਤੇ ਇਸ ਅੰਦੋਲਨ ਕਾਰਨ ਚਿੰਤਾ ਦੀਆਂ ਲਕੀਰਾਂ ਬਣ ਗਈਆਂ ਸਨ। ਪਰ ਜਿਵੇਂ ਕਿਸਾਨੀ ਸੰਘਰਸ਼ ਮੁੱਕਿਆ ਅਤੇ ਪੰਜਾਬ ਵਿਚ ਚੋਣ ਮੁਹਿੰਮ ਭਖ ਗਈ ਤਾਂ ਇਸ ਮੁਹਿੰਮ ਦੌਰਾਨ ਕਿਸਾਨੀ ਝੰਡਾ ਅਤੇ ਡੰਡਾ ਦੋਵੇਂ ਗਾਇਬ ਹੋ ਗਏ। ਜਿਹਨਾਂ ਘਰਾਂ 'ਤੇ ਕਿਸਾਨੀ ਝੰਡੇ ਝੂਲਦੇ ਸਨ ਉਹਨਾਂ ਘਰਾਂ ਦੇ ਉੱਤੇ ਹੁਣ ਸਿਆਸੀ ਪਾਰਟੀ ਦੇ ਝੰਡੇ ਲਹਿਰਾ ਰਹੇ ਹਨ, ਇਥੋਂ ਤੱਕ ਕਿ ਪੰਜਾਬ ਦੀ ਚੋਣ ਮੁਹਿੰਮ ਵਿਚ ਕਿਸਾਨੀ ਮੁੱਦੇ ਵੀ ਗਾਇਬ ਹੋ ਗਏ ਹਨ।

 

ਪੰਜਾਬ ਦੇ ਵਿਚ ਕਿਰਸਾਨੀ ਘਾਟੇ ਦਾ ਸੌਦਾ

ਪੰਜਾਬ ਦੇ ਵਿਚ ਰੇਹਾਂ, ਸਪਰੇਹਾਂ, ਕਰਜ਼ਾ ਅਤੇ ਖੁਦਕੁਸ਼ੀਆਂ ਕਿਸਾਨ ਦਾ ਸਾਥ ਨਹੀਂ ਛੱਡਦੀਆਂ।ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਇਹ ਆਸ ਬੱਝੀ ਸੀ ਕਿ ਹੁਣ ਪੰਜਾਬ ਵਿਚ ਖੇਤੀ ਦੀਆਂ ਨਵੀਆਂ ਪਿਰਤਾਂ ਪੈਣਗੀਆਂ ਅਤੇ ਕਿਸਾਨਾਂ ਦੀ ਜੂਨ ਸੁਧਰ ਜਾਵੇਗੀ, ਪਰ ਹੋਇਆ ਇਹ ਕਿ ਚੋਣਾਂ ਵਿਚੋਂ ਤਾਂ ਕਿਸਾਨੀ ਮੁੱਦਾ ਹੀ ਗਾਇਬ ਹੋ ਗਿਆ। ਹਾਲਾਤ ਉਹੀ ਬਣ ਗਏ ਜੋ ਪਹਿਲਾਂ ਸਨ। ਸਾਰੀਆਂ ਪਾਰਟੀਆਂ ਦੇ ਲੁਭਾਵਣੇ ਚੋਣ ਮੈਨੀਫੈਸਟੋ ਤਾਂ ਸਾਹਮਣੇ ਆਏ ਪਰ ਕਿਸਾਨਾਂ ਦੇ ਮੁੱਦਿਆਂ ਨੂੰ ਕਿਸੇ ਮੈਨੀਫੈਸ਼ਟੋ ਵਿਚ ਥਾਂ ਨਹੀਂ ਮਿਲੀ। ਇਕ ਰਿਪੋਰਟ ਅਨੁਸਾਰ ਪੰਜਾਬ ਵਿੱਚ 2000 ਤੋਂ 2010 ਤੱਕ 6,926 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਕਿਸਾਨ ਖੁਦਕੁਸ਼ੀਆਂ ਦੇ ਕਾਰਨਾਂ ਦਾ ਪਤਾ ਲਗਾਉਣ ਵਾਲੀ ਪੀ.ਏ.ਯੂ. ਟੀਮ ਦਾ ਕਹਿਣਾ ਹੈ ਕਿ “ਸਾਡੀ ਰਿਪੋਰਟ ਅਨੁਸਾਰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ 35,000 ਕਰੋੜ ਰੁਪਏ ਦਾ ਕਰਜ਼ਾ ਹੈ, ਇਨ੍ਹਾਂ ਵਿੱਚੋਂ ਬਹੁਤੇ ਕਿਸਾਨਾਂ ਨੇ ਵੀ ਕਰਜ਼ਾ ਲਿਆ ਹੋਇਆ ਹੈ, ਇਹੀ ਖੁਦਕੁਸ਼ੀ ਦਾ ਕਾਰਨ ਹੈ। ਕਿਸਾਨਾਂ ਦੀ ਆਮਦਨ ਇਹ ਕਰਜ਼ਾ ਮੋੜਨ ਲਈ ਕਾਫੀ ਨਹੀਂ ਹੈ। ਚੋਣਾਂ ਵਿਚ ਕਿਸਾਨ ਖੁਦਕੁਸ਼ੀਆਂ ਅਤੇ ਕਰਜ਼ੇ ਦਾ ਮੁੱਦਾ ਗਾਇਬ ਹੈ।

 

WATCH LIVE TV 

 

Trending news