Viral Video: ਟੈਲੀਪ੍ਰੋਮਟਰ ਦੇਖ ਕੇ ਕਾਮੇਡੀ ਕਰਦੇ ਹਨ Kapil Sharma, ਯੂਜ਼ਰ ਨੇ ਕੀਤਾ ਟ੍ਰੋਲ
Advertisement

Viral Video: ਟੈਲੀਪ੍ਰੋਮਟਰ ਦੇਖ ਕੇ ਕਾਮੇਡੀ ਕਰਦੇ ਹਨ Kapil Sharma, ਯੂਜ਼ਰ ਨੇ ਕੀਤਾ ਟ੍ਰੋਲ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕਪਿਲ ਕਾਮੇਡੀ ਕਰਦੇ ਹੋਏ ਨਜ਼ਰ ਆ ਰਹੇ ਹਨ। 

Viral Video: ਟੈਲੀਪ੍ਰੋਮਟਰ ਦੇਖ ਕੇ ਕਾਮੇਡੀ ਕਰਦੇ ਹਨ Kapil Sharma, ਯੂਜ਼ਰ ਨੇ ਕੀਤਾ ਟ੍ਰੋਲ

The Kapil Sharma Show Uses Teleprompter Viral Video: ਅੱਜ ਦੇ ਸਮੇਂ ਵਿੱਚ ਕਪਿਲ ਸ਼ਰਮਾ (Kapil Sharma) ਪੂਰੇ ਭਾਰਤ ਭਰ ਵਿੱਚ ਮਸ਼ਹੂਰ ਹਨ ਅਤੇ ਉਸਨੂੰ 'ਕਾਮੇਡੀ ਕਿੰਗ' ਦੇ ਨਾਮ ਤੋਂ ਜਾਣਿਆ ਜਾਂਦਾ ਹੈ। 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਕਪਿਲ ਦੀ ਸਟੈਂਡਅੱਪ ਕਾਮੇਡੀ ਹਰ ਹਫ਼ਤੇ ਲੋਕਾਂ ਦਾ ਦਿੱਲ ਜਿੱਤ ਲੈਂਦੀ ਹੈ। 

ਹਰ ਹਫ਼ਤੇ ਕਪਿਲ ਸ਼ਰਮਾ ਸਟੇਜ ‘ਤੇ ਚੁਟਕਲੇ ਸੁਣਾਉਂਦੇ ਹਨ ਤੇ ਲੋਕ ਹੱਸਦੇ ਹੋਏ ਦਿਖਾਈ ਦਿੰਦੇ ਹਨ। ਹੁਣ ਕਪਿਲ ਸ਼ਰਮਾ ਦੇ ਇਸ ਸ਼ੋਅ ਨਾਲ ਜੁੜੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਪਿਲ ਸ਼ਰਮਾ ਟੈਲੀਪ੍ਰੋਮਟਰ ਪੜ੍ਹ ਕੇ ਚੁਟਕਲੇ ਪੜ੍ਹਦੇ ਹੋਏ ਨਜ਼ਰ ਆਏ ਹਨ। 

ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ, ਉਸ ਤੋਂ ਬਾਅਦ ਲੋਕਾਂ ਵੱਲੋਂ ਕਪਿਲ ਨੂੰ ਟ੍ਰੋਲ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਕੁਝ ਅਜਿਹੇ ਫੈਨਸ ਵੀ ਹਨ ਜਿਹੜੇ ਕਿ ਕਪਿਲ ਦਾ ਸਮਰਥਨ ਕਰ ਰਹੇ ਹਨ।  

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕਪਿਲ ਕਾਮੇਡੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਜਦੋਂ ਸਕ੍ਰੀਨ ਨੂੰ ਜ਼ੂਮ ਕੀਤਾ ਜਾਂਦਾ ਹੈ, ਤਾਂ ਟੈਲੀਪ੍ਰੋਮਟਰ ਦੀ ਝਲਕ ਦੇਖਣ ਨੂੰ ਮਿਲਦੀ ਹੈ ਜਿਸ ਵਿੱਚ ਕਪਿਲ ਦੇ ਡਾਇਲਾਗ ਲਿਖੇ ਹੋਏ ਦਿਖਾਈ ਦੇ ਰਹੇ ਹਨ। 

The Kapil Sharma Show Uses Teleprompter Viral Video: 

 

ਕਪਿਲ ਵੱਲੋਂ ਟੈਲੀਪ੍ਰੋਮਟਰ ਦੀ ਵਰਤੋਂ ਕਰਨ ‘ਤੇ ਯੂਜ਼ਰ ਵੱਲੋਂ ਹੈਰਾਨੀ ਜਤਾਈ ਗਈ ਕਿਉਂਕਿ ਆਮ ਆਦਮੀ ਸੋਚਦਾ ਸੀ ਕਿ ਕਪਿਲ ਆਪਣੇ ਆਪ ਚੁਟਕਲੇ ਸੁਣਾਉਂਦੇ ਹਨ। ਹਾਲਾਂਕਿ ਯੂਜ਼ਰਜ਼ ਦਾ ਇਹ ਭਰਮ ਹੁਣ ਟੁੱਟ ਗਿਆ ਹੈ ਤੇ ਹੁਣ ਉਸਨੂੰ ਪਤਾ ਲੱਗ ਗਿਆ ਹੈ ਕਿ ਕਪਿਲ ਦੇ ਡਾਇਲਾਗ ਅਤੇ ਚੁਟਕਲੇ ਪਹਿਲਾਂ ਤੋਂ ਹੀ ਲਿਖੇ ਹੁੰਦੇ ਹਨ ਅਤੇ ਉਹ ਟੈਲੀਪ੍ਰੋਂਪਟਰ ਦੀ ਵਰਤੋਂ ਕਰਕੇ ਹੀ ਆਪਣੇ ਚੁਟਕੁਲੇ ਬੋਲਦਾ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਕਪਿਲ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਪਿਲ ਨੂੰ ਸਪੋਰਟ ਕਰਨ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਵੱਲੋਂ ਕਪਿਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਟੈਲੀਪ੍ਰੋਮਟਰ ਦੀ ਵਰਤੋਂ ਇੱਕ ਜ਼ਰੂਰੀ ਪ੍ਰਕਿਰਿਆ ਹੈ। 

ਇਹ ਵੀ ਪੜ੍ਹੋ: ਨੋਟਬੰਦੀ 'ਤੇ ਕੇਂਦਰ ਸਰਕਾਰ ਦਾ ਫੈਸਲਾ ਬਿਲਕੁੱਲ ਸਹੀ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਇਸ ਦੇ ਨਾਲ ਹੀ ਕਪਿਲ ਨੂੰ ਐਕਸਪੋਜ਼ ਕਰਨ ਲਈ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਵੀ ਟ੍ਰੋਲ ਕੀਤਾ ਗਿਆ ਹੈ। 'ਦ ਕਪਿਲ ਸ਼ਰਮਾ ਸ਼ੋਅ' ਸਾਲਾਂ ਤੋਂ ਫੈਨਸ ਦਾ ਦਿੱਲ ਜਿੱਤ ਰਿਹਾ ਹੈ। ਹਾਲਾਂਕਿ ਕਪਿਲ ਦੀ ਟੀਮ ਬਦਲ ਗਈ ਹੈ ਲੇਕਿਨ ਫ਼ਿਰ ਵੀ ਲੋਕਾਂ ਵੱਲੋਂ ਸ਼ੋਅ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਲਯੁੱਗੀ ਮਾਂ ਨੇ ਧੀ ਦਾ ਘਰ ਉਜਾੜਣ ਲੱਗਿਆਂ ਨਾ ਲਾਈ ਦੇਰ, ਘਰਵਾਲੇ ਨੂੰ ਚਕਮਾ ਦੇ ਜਵਾਈ ਨਾਲ ਹੋਈ ਫ਼ਰਾਰ

Trending news