ਬਦਲਣ ਜਾ ਰਹੀ ਪੰਜ ਪਿਆਰਾ ਪਾਰਕ ਦੀ ਨੁਹਾਰ, 2 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਕਾਇਆ ਕਲਪ
Advertisement

ਬਦਲਣ ਜਾ ਰਹੀ ਪੰਜ ਪਿਆਰਾ ਪਾਰਕ ਦੀ ਨੁਹਾਰ, 2 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਕਾਇਆ ਕਲਪ

ਇਸ ਪਾਰਕ ਦੀ ਹਾਲਤ ਸੀ ਤਰਸਯੋਗ ਸੀ, ਜ਼ੀ ਮੀਡੀਆ ਵਲੋਂ ਇਸਦੀ ਖ਼ਰਾਬ ਹਾਲਤ ਨੂੰ ਲੈ ਕੇ ਖ਼ਬਰ ਵੀ ਨਸ਼ਰ ਕੀਤੀ ਗਈ ਸੀ। ਇਹ ਪਾਰਕ ਖਾਲਸਾ ਸਾਜਣਾ ਦੇ 300 ਵੀ ਸਥਾਪਨਾ ਦਿਵਸ ਮੌਕੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵਲੋਂ ਕੀਤਾ ਲੋਕ ਅਰਪਣ ਗਿਆ ਸੀ।

 

ਬਦਲਣ ਜਾ ਰਹੀ ਪੰਜ ਪਿਆਰਾ ਪਾਰਕ ਦੀ ਨੁਹਾਰ, 2 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਕਾਇਆ ਕਲਪ

ਬਿਮਲ ਸ਼ਰਮਾ/ਸ੍ਰੀ ਆਨੰਦਪੁਰ ਸਾਹਿਬ: ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁੱਖ ਦੁਆਰਾ 'ਤੇ ਬਣੇ ਪੰਜ ਪਿਆਰਾ ਪਾਰਕ ਦੀ ਕਾਇਆ ਕਲਪ ਹੋਣ ਜਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਇਹ ਪਾਰਕ ਸੁੰਦਰ ਬਣਨ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੀ ਸਾਂਭ ਸੰਭਾਲ ਪਹਿਲਾਂ ਜੰਗਲਾਤ ਮਹਿਕਮੇ ਵੱਲੋਂ ਕੀਤੀ ਜਾਂਦੀ ਸੀ 'ਤੇ ਹੁਣ ਟੂਰਿਜ਼ਮ ਵਿਭਾਗ ਇਸ ਦੀ ਸਾਂਭ ਸੰਭਾਲ ਕਰੇਗਾ। ਜ਼ੀ ਮੀਡੀਆ ਵੱਲੋਂ ਭਾਰਤ ਦੀ ਖਰਾਬ ਹਾਲਤ ਨੂੰ ਲੈ ਕੇ ਖ਼ਬਰ ਵੀ ਨਸ਼ਰ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਇਸ ਪਾਰਕ 'ਤੇ ਲਗਪਗ ਦੋ ਕਰੋੜ ਰੁਪਏ ਖਰਚ ਕੀਤੇ ਜਾਣਗੇ।

 

ਸ੍ਰੀ ਆਨੰਦਪੁਰ ਸਾਹਿਬ ਦੇ ਮੁੱਖ ਦੁਆਰ 'ਤੇ ਖ਼ਾਲਸਾ ਸਾਜਨਾ ਦੇ 300 ਵੀਂ ਵਰ੍ਹੇਗੰਢ ਮੌਕੇ ਬਣਾਏ ਗਏ ਪੰਜ ਪਿਆਰਾ ਪਾਰਕ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਸੀ। ਪਾਰਕ ਵਿਚ ਵੱਡਾ ਵੱਡਾ ਘਾਹ ਉੱਗ ਚੁੱਕਾ ਸੀ ਤੇ ਬੈਠਣ ਵਾਲੇ ਬੈਂਚ ਵੀ ਟੁੱਟ ਚੁੱਕੇ ਸਨ। ਸਥਾਨਕ ਵਾਸੀ ਸਵੇਰੇ ਸ਼ਾਮ ਇਥੇ ਟਹਿਲਣ ਲਈ ਪਹੁੰਚਦੇ ਹਨ ਤੇ ਇਹ ਪਾਰਕ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ ਕਿਉਂਕਿ ਇੱਥੇ ਇਕ ਵਿਸ਼ਾਲ ਖੰਡਾ ਵੀ ਲੱਗਿਆ ਹੋਇਆ ਹੈ। ਜੰਗਲਾਤ ਵਿਭਾਗ ਕੋਲ ਆਮਦਨ ਦੇ ਇੰਨੇ ਸਰੋਤ ਨਹੀਂ ਸਨ ਕਿ ਇਸ ਪਾਰਕ ਦਾ ਖਰਚਾ ਚੁੱਕ ਸਕੇ ਅਤੇ ਬਿਜਲੀ ਪਾਣੀ ਦਾ ਲੱਖਾਂ ਦਾ ਬਕਾਇਆ ਵੀ ਖੜ੍ਹਾ ਸੀ ਜਿਸ ਕਰਕੇ ਬਿਜਲੀ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ ਸੀ।

 

ਪਰ ਹੁਣ ਇਸ ਪਾਰਕ ਦੀ ਹਾਲਤ ਬਦਲਣ ਵਾਲੀ ਹੈ ਪੰਜਾਬ ਸਰਕਾਰ ਨੇ ਹੁਣ ਜੰਗਲਾਤ ਮਹਿਕਮੇ ਤੋਂ ਇਸ ਦੀ ਦੇਖ ਰੇਖ ਦਾ ਜ਼ਿੰਮਾ ਵਾਪਸ ਲੈ ਕੇ ਟੂਰਿਜ਼ਮ ਵਿਭਾਗ ਨੂੰ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਪਾਰਕ ਨੂੰ ਆਕਰਸ਼ਿਤ ਬਣਾਉਣ ਦੇ ਲਈ ਟੂਰਿਜ਼ਮ ਵਿਭਾਗ ਵੱਲੋਂ ਕਾਫੀ ਕੁਝ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਇਸ ਗੁਰੂ ਨਗਰੀ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਇਥੇ ਬੰਦ ਪਏ ਪੰਜ ਫੁਹਾਰਿਆਂ ਨੂੰ ਸੰਗੀਤਮਈ ਫੁਹਾਰੇ ਬਣਾਇਆ ਜਾਵੇਗਾ ਤੇ ਸ਼ਬਦ ਦੀਆਂ ਧੁਨਾਂ ਦੇ ਨਾਲ ਫੁਹਾਰੇ ਚਲਾਏ ਜਾਣਗੇ। ਬੱਚਿਆਂ ਦੇ ਲਈ ਝੂਲੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਬੈਠਣ ਦੇ ਲਈ ਬੈਂਚ ਖੂਬਸੂਰਤ ਲਾਈਟਾਂ ਸੈਰ ਕਰਨ ਲਈ ਵਾਕ ਵੇ ਫੂਡ ਪਾਰਕ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਲਈ ਟੂਰਿਜ਼ਮ ਵਿਭਾਗ ਵੱਲੋਂ ਕੰਮ ਕਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਪਾਰਕ ਦੇ ਵਿਚ ਸਾਫ ਸਫਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਘਾਹ ਵੀ ਕੱਟਿਆ ਜਾ ਰਿਹਾ ਹੈ।

 

ਇਸ ਬਾਰੇ ਐਸ. ਡੀ. ਐਮ. ਸ੍ਰੀ ਆਨੰਦਪੁਰ ਸਾਹਿਬ ਮਨੀਸ਼ਾ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਸੈਰ ਸਪਾਟਾ ਦੇ ਤੌਰ 'ਤੇ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਕਾਫ਼ੀ ਉਪਰਾਲੇ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿਚੋਂ ਸ੍ਰੀ ਆਨੰਦਪੁਰ ਸਾਹਿਬ ਦੇ ਮੁੱਖ ਦੁਆਰ 'ਤੇ ਬਣਿਆ ਪੰਜ ਪਿਆਰਾ ਪਾਰਕ ਵੀ ਸ਼ਾਮਿਲ ਹੈ। ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਪਾਰਕ ਦੇ ਪਿਛਲੇ ਪਾਸੇ ਨਗਰ ਕੌਂਸਲ ਵੱਲੋਂ ਦੁਕਾਨਾਂ ਵੀ ਬਣਾਈਆਂ ਜਾਣਗੀਆਂ ਤਾਂ ਜੋ ਨਗਰ ਕੌਂਸਲ ਦੀ ਆਮਦਨ ਵਿਚ ਵੀ ਵਾਧਾ ਹੋ ਸਕੇ ਕਿਉਂਕਿ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੀ ਆਮਦਨ ਦਾ ਕੋਈ ਵੱਡਾ ਸਰੋਤ ਨਹੀਂ ਹੈ।

 

WATCH LIVE TV 

Trending news