ਵਿਰੋਧੀ ਧਿਰ ਦੀ ਕੁਰਸੀ ਲਈ ਕਾਂਗਰਸੀਆਂ ਵਿਚ ਖਿੱਚੋਤਾਣ- 3 ਵੱਡੇ ਚਿਹਰੇ ਆਹਮੋ-ਸਾਹਮਣੇ
Advertisement

ਵਿਰੋਧੀ ਧਿਰ ਦੀ ਕੁਰਸੀ ਲਈ ਕਾਂਗਰਸੀਆਂ ਵਿਚ ਖਿੱਚੋਤਾਣ- 3 ਵੱਡੇ ਚਿਹਰੇ ਆਹਮੋ-ਸਾਹਮਣੇ

 ਹੁਣ ਵਿਰੋਧੀ ਧਿਰ ਦਾ ਆਗੂ ਬਣਨ ਲਈ ਵੱਖ-ਵੱਖ ਪਾਰਟੀ ਲੀਡਰਾਂ ਵਿਚ ਰੇਸ ਸ਼ੁਰੂ ਹੋ ਗਈ। ਕਾਦੀਆਂ ਤੋਂ ਵਿਧਾਇਕ ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੌੜ ਵਿੱਚ ਹਨ।

 

ਵਿਰੋਧੀ ਧਿਰ ਦੀ ਕੁਰਸੀ ਲਈ ਕਾਂਗਰਸੀਆਂ ਵਿਚ ਖਿੱਚੋਤਾਣ- 3 ਵੱਡੇ ਚਿਹਰੇ ਆਹਮੋ-ਸਾਹਮਣੇ

ਚੰਡੀਗੜ: ਪਿਛਲੇ ਕਈ ਮਹੀਨਿਆਂ ਤੋਂ 'ਕਾਂਗਰਸ ਪਾਰਟੀ' ਦਾ ਦੂਜਾ ਨਾਂ ਕਲੇਸ਼ ਪਾਰਟੀ ਵਜੋਂ ਸਾਹਮਣੇ ਆ ਰਿਹਾ ਕਿਸੇ ਨਾ ਕਿਸੇ ਮੁੱਦੇ 'ਤੇ ਕਾਂਗਰਸੀ ਆਗੂ ਆਪਸ ਵਿਚ ਗੁੱਥਮ ਗੁੱਥੀ ਹੁੰਦੇ ਰਹੇ ਅਤੇ 77 ਸੀਟਾਂ ਤੋਂ 18 ਸੀਟਾਂ 'ਤੇ ਸਿਮਟੀ ਕਾਂਗਰਸ ਵਿਚੋਂ ਅਜੇ ਵੀ ਘਮਾਸਾਣ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਵਿਰੋਧੀ ਧਿਰ ਦਾ ਆਗੂ ਬਣਨ ਲਈ ਵੱਖ-ਵੱਖ ਪਾਰਟੀ ਲੀਡਰਾਂ ਵਿਚ ਰੇਸ ਸ਼ੁਰੂ ਹੋ ਗਈ। ਕਾਦੀਆਂ ਤੋਂ ਵਿਧਾਇਕ ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੌੜ ਵਿੱਚ ਹਨ।

 

ਸੁਨੀਲ ਜਾਖੜ ਦੀ ਸਲਾਹ

 

ਵਿਰੋਧੀ ਧਿਰ ਦੇ ਆਗੂ ਬਣਨ ਦੀ ਦੌੜ ਵਿਚ ਵੱਡੇ ਆਗੂਆਂ ਵਿਚ ਮੱਤਭੇਦ ਹੋਣੇ ਸ਼ੁਰੂ ਹੋ ਗਏ ਹਨ। ਜਿਸ ਲਈ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਸੀਹਤ ਦਿੱਤੀ ਹੈ ਕਿ ਵਿਰੋਧੀ ਧਿਰ ਆਗੂ ਲਈ ਵੋਟਿੰਗ ਹੋਣੀ ਚਾਹੀਦੀ ਹੈ।ਜਿਸਨੂੰ ਸਭ ਤੋਂ ਵੱਧ ਵੋਟਾਂ ਮਿਲਣ ਉਸਨੂੰ ਹੀ ਵਿਰੋਧੀ ਧਿਰ ਦਾ ਆਗੂ ਬਣਾਇਆ ਜਾਣਾ ਚਾਹੀਦਾ ਹੈ। ਜਾਖੜ ਨੇ ਸੁਝਾਅ ਦਿੱਤਾ ਹੈ ਕਿ ਇਸਤੇ ਕਿਸੇ ਨੂੰ ਕੋਈ ਮੱਤਭੇਦ ਨਹੀਂ ਹੋਣਾ ਚਾਹੀਦਾ।

 

WATCH LIVE TV 

Trending news