'ਆਪ' ਤੇ ਕਾਂਗਰਸ ਦੇ ਗੱਠਜੋੜ ਦੀਆਂ ਚਰਚਾਵਾਂ ਤੇਜ਼! ਆਪ ਨੇ ਕਿਹਾ......
Advertisement

'ਆਪ' ਤੇ ਕਾਂਗਰਸ ਦੇ ਗੱਠਜੋੜ ਦੀਆਂ ਚਰਚਾਵਾਂ ਤੇਜ਼! ਆਪ ਨੇ ਕਿਹਾ......

ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ ਬਹੁਮਤ ਨਾ ਮਿਲੀ ਤਾਂ ਕਾਂਗਰਸ ਪਾਰਟੀ ਆਮ ਆਦਮੀ ਨਾਲ ਗੱਠਜੋੜ ਕਰ ਸਕਦਾ ਹੈ। 

'ਆਪ' ਤੇ ਕਾਂਗਰਸ ਦੇ ਗੱਠਜੋੜ ਦੀਆਂ ਚਰਚਾਵਾਂ ਤੇਜ਼! ਆਪ ਨੇ ਕਿਹਾ......

ਚੰਡੀਗੜ੍ਹ- ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਾਰੀਆਂ ਪਾਰਟੀਆਂ ਹੁਣ ਨਤੀਜੇ ਦਾ ਇੰਤਜ਼ਾਰ ਕਰ ਰਹੀਆਂ ਹਨ। ਜਿਸ ਦੇ ਚਲਦਿਆ ਪਾਰਟੀਆ ਵੱਲੋਂ-ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾਅਵਿਆਂ ਵਿੱਚੋਂ ਗੱਠਜੋੜ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਗੱਠਜੋੜ ਦੀਆ ਚਰਚਾਵਾਂ ਤੇਜ਼ ਹੋਈਆ ਅਤੇ ਹੁਣ ਗੱਠਜੋੜ ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ ਬਹੁਮਤ ਨਾ ਮਿਲੀ ਤਾਂ ਕਾਂਗਰਸ ਪਾਰਟੀ ਆਮ ਆਦਮੀ ਨਾਲ ਗੱਠਜੋੜ ਕਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਗੱਠਜੋੜ ਕਰਦੀ ਹੈ ਤਾਂ ਮੁੱਖ- ਮੰਤਰੀ ਚਿਹਰਾ ਉਸ ਪਾਰਟੀ ਦਾ ਹੋਵੇਗਾ ਜਿਸ ਨੂੰ ਦੋਹਾਂ ਤੋਂ ਵੱਧ ਵੋਟਾਂ ਮਿਲਣ ਗਈਆਂ।

 

 

ਆਮ ਆਦਮੀ ਪਾਰਟੀ ਨੇ ਕੀ ਕਿਹਾ ?

 

ਦੂਜੇ ਪਾਸੇ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ ਹੈ, ਉਹ ਬਹੁਮਤ ਦੇ ਨਾਲ ਹੀ ਚੋਣਾਂ ਜਿੱਤੇਗੀ। ਉਨ੍ਹਾਂ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੈ। ਆਮ ਆਦਮੀ ਪਾਰਟੀ ਚੋਣ ਨਤੀਜਿਆਂ ਤੋਂ ਪਹਿਲਾਂ ਵਿਸ਼ਵਾਸ਼ ਜਤਾ ਰਹੀ ਹੈ ਕਿ ਪੰਜਾਬ ਦੇ ਵਿੱਚ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।

 

20 ਫਰਵਰੀ ਨੂੰ ਹੋਈ ਸੀ ਵੋਟਿੰਗ 

 

ਤੁਹਾਨੂੰ ਦੱਸ ਦਈਏ ਕਿ 20 ਫਰਵਰੀ 2022 ਨੂੰ 117 ਵਿਧਾਨ ਸਭਾ ਹਲਕਿਆ ਲਈ ਵੋਟਿੰਗ ਹੋਈ ਸੀ । ਜਿਸ ਵਿੱਚ 70 ਫੀਸਦੀ ਤੋਂ ਵੱਧ ਲੋਕਾਂ ਨੇ ਮੱਤਦਾਨ ਕੀਤਾ।

Trending news