ਤਾਲਿਬਾਨ ਦਾ ਨਵਾਂ ਫਰਮਾਨ, ਗਰਭ ਨਿਰੋਧਕ ਦੀ ਵਿਕਰੀ 'ਤੇ ਲਾਈ ਪਾਬੰਦੀ, ਜਾਣੋ ਪੂਰਾ ਮਾਮਲਾ
Advertisement

ਤਾਲਿਬਾਨ ਦਾ ਨਵਾਂ ਫਰਮਾਨ, ਗਰਭ ਨਿਰੋਧਕ ਦੀ ਵਿਕਰੀ 'ਤੇ ਲਾਈ ਪਾਬੰਦੀ, ਜਾਣੋ ਪੂਰਾ ਮਾਮਲਾ

ਰਿਪੋਰਟ ਦਾ ਇਹ ਵੀ ਕਹਿਣਾ ਹੈ ਕਿ ਕਾਬੁਲ ਅਤੇ ਮਜ਼ਾਰ-ਏ-ਸ਼ਰੀਫ ਦੇ ਹੋਰ ਫਾਰਮਾਸਿਸਟਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਗਰਭ ਨਿਰੋਧਕ ਦਵਾਈਆਂ ਦਾ ਸਟਾਕ ਨਾ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਤਾਲਿਬਾਨ ਦਾ ਨਵਾਂ ਫਰਮਾਨ, ਗਰਭ ਨਿਰੋਧਕ ਦੀ ਵਿਕਰੀ 'ਤੇ ਲਾਈ ਪਾਬੰਦੀ, ਜਾਣੋ ਪੂਰਾ ਮਾਮਲਾ

Taliban bans Contraceptive in Afghanistan news: ਅਫਗਾਨਿਸਤਾਨ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਤਾਲਿਬਾਨ ਲੜਾਕਿਆਂ ਵੱਲੋਂ ਦੋ ਮੁੱਖ ਸ਼ਹਿਰਾਂ ਵਿੱਚ ਗਰਭ ਨਿਰੋਧਕ ਦਵਾਈਆਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤਾਲਿਬਾਨ ਦਾ ਦਾਅਵਾ ਹੈ ਕਿ ਔਰਤਾਂ ਵੱਲੋਂ ਗਰਭ ਨਿਰੋਧਕ ਦੀ ਵਰਤੋਂ ਮੁਸਲਮਾਨ ਆਬਾਦੀ ਨੂੰ ਕੰਟਰੋਲ ਕਰਨ ਦੀ ਪੱਛਮੀ ਸਾਜ਼ਿਸ਼ ਹੈ। 

ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਮੁਤਾਬਕ, ਤਾਲਿਬਾਨ ਘਰ-ਘਰ ਜਾ ਰਹੇ ਹਨ ਅਤੇ ਦਾਈਆਂ ਨੂੰ ਧਮਕਾ ਰਹੇ ਹਨ। ਇਸਦੇ ਨਾਲ ਹੀ ਫਾਰਮੇਸੀਆਂ ਨੂੰ ਵੀ ਸਾਰੀਆਂ ਗਰਭ ਨਿਰੋਧਕ ਦਵਾਈਆਂ ਅਤੇ ਉਪਕਰਣਾਂ ਦੀਆਂ ਅਲਮਾਰੀਆਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਇਸ ਦੌਰਾਨ ਸ਼ਹਿਰ ਦੇ ਇੱਕ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਤਾਲਿਬਾਨ ਲੜਾਕੇ ਦੋ ਵਾਰ ਬੰਦੂਕ ਲੈ ਕੇ ਉਸਦੇ ਸਟੋਰ ਵਿੱਚ ਆਏ ਅਤੇ ਉਸਨੂੰ ਧਮਕੀ ਦਿੱਤੀ ਕਿ ਉਹ ਗਰਭ ਨਿਰੋਧਕ ਗੋਲੀਆਂ ਦੀ ਵਿਕਰੀ ਨਾ ਕਰੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਲੜਕੀਆਂ ਵੱਲੋਂ ਨਿਯਮਿਤ ਤੌਰ 'ਤੇ ਕਾਬੁਲ ਵਿੱਚ ਹਰ ਫਾਰਮੇਸੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਾਰਮੇਸੀਆਂ ਨੇ ਉਤਪਾਦਾਂ ਨੂੰ ਵੇਚਣਾ ਬੰਦ ਕਰ ਦਿੱਤਾ ਹੈ। 

ਇਸਦੇ ਨਾਲ ਹੀ ਇੱਕ ਦਾਈ ਦਾ ਕਹਿਣਾ ਹੈ ਕਿ ਉਸ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ ਸਨ। ਉਸਨੇ ਕਿਹਾ ਕਿ ਉਸਨੂੰ ਇੱਕ ਤਾਲਿਬਾਨ ਕਮਾਂਡਰ ਵੱਲੋਂ ਕਿਹਾ ਗਿਆ ਸੀ ਕਿ ਉਸਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਆਬਾਦੀ ਨਿਯੰਤਰਣ ਦੀ ਪੱਛਮੀ ਧਾਰਨਾ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਵੀ ਨਹੀਂ ਹੈ। 

ਇਹ ਵੀ ਪੜ੍ਹੋ: Fatehgarh Sahib News: ਫ਼ਤਹਿਗੜ੍ਹ ਸਾਹਿਬ ਵਿਖੇ 14 ਸਾਲਾ ਨਾਬਾਲਿਗ ਲੜਕੀ ਨੇ ਬੱਚੇ ਨੂੰ ਦਿੱਤਾ ਜਨਮ!

ਰਿਪੋਰਟ ਦਾ ਇਹ ਵੀ ਕਹਿਣਾ ਹੈ ਕਿ ਕਾਬੁਲ ਅਤੇ ਮਜ਼ਾਰ-ਏ-ਸ਼ਰੀਫ ਦੇ ਹੋਰ ਫਾਰਮਾਸਿਸਟਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਗਰਭ ਨਿਰੋਧਕ ਦਵਾਈਆਂ ਦਾ ਸਟਾਕ ਨਾ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਕਾਬੁਲ ਵਿੱਚ ਇੱਕ ਹੋਰ ਦੁਕਾਨਦਾਰ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਗਰਭ ਨਿਰੋਧਕ ਗੋਲੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਉਹ ਮੌਜੂਦਾ ਸਟਾਕ ਨੂੰ ਬਾਹਰ ਵੇਚਣ ਤੋਂ ਡਰਦੇ ਹਨ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਹਿੰਦੂ ਮੰਦਿਰ ਨੂੰ ਮਿਲੀਆਂ ਧਮਕੀਆਂ, ਖਾਲਿਸਤਾਨੀ ਨਾਅਰੇ ਲਾਉਣ ਲਈ ਕਿਹਾ

(For more news apart from Taliban bans Contraceptive in Afghanistan, stay tuned to Zee PHH)

Trending news