ਇਕ ਦਿਨ ਵਿਚ ਲੱਖਾਂ ਕਮਾਉਣ ਵਾਲੇ ਸਿੱਧੂ, ਪਟਿਆਲਾ ਜੇਲ੍ਹ ਵਿਚ ਕਮਾਉਣਗੇ 90 ਰੁਪਏ
Advertisement

ਇਕ ਦਿਨ ਵਿਚ ਲੱਖਾਂ ਕਮਾਉਣ ਵਾਲੇ ਸਿੱਧੂ, ਪਟਿਆਲਾ ਜੇਲ੍ਹ ਵਿਚ ਕਮਾਉਣਗੇ 90 ਰੁਪਏ

ਹੁਣ 1 ਸਾਲ ਕਿੰਨੀਆਂ ਹੀ ਰਾਤਾਂ ਸਿੱਧੂ ਜੇਲ੍ਹ ਵਿਚ ਬਤੀਤ ਕਰਨਗੇ। ਇਸਦੇ ਨਾਲ ਹੀ ਮੋਟੀ ਕਮਾਈ ਕਰਨ ਵਾਲੇ ਨਵਜੋਤ ਸਿੱਧੂ ਜੇਲ੍ਹ ਵਿਚ ਵੀ ਕਮਾਈ ਕਰਨਗੇ ਪਰ 30 ਤੋਂ 90 ਰੁਪਏ ਵਿਚ।

ਇਕ ਦਿਨ ਵਿਚ ਲੱਖਾਂ ਕਮਾਉਣ ਵਾਲੇ ਸਿੱਧੂ, ਪਟਿਆਲਾ ਜੇਲ੍ਹ ਵਿਚ ਕਮਾਉਣਗੇ 90 ਰੁਪਏ

ਚੰਡੀਗੜ: ਇਕ ਹੀ ਨਹੀਂ ਬਲਕਿ ਬੰਗਲੇ ਵਰਗੇ ਕਈ ਘਰਾਂ ਦੇ ਮਾਲਕ ਨਵਜੋਤ ਸਿੰਘ ਸਿੱਧੂ ਜਿਹਨਾਂ ਦੀ ਇਕ ਦਿਨ ਦੀ ਕਮਾਈ ਲੱਖਾਂ ਵਿਚ ਹੁੰਦੀ ਸੀ। ਕਰੋੜਾਂ ਦੀ ਸੰਪੱਤੀ ਦੇ ਮਾਲਕ ਨਵਜੋਤ ਸਿੱਧੂ ਨੂੰ ਜੇਲ੍ਹ ਵਿਚ 12*15 ਦੇ ਕਮਰੇ ਅੰਦਰ ਰਾਤ ਬਿਤਾਉਣੀ ਪਈ। ਮਖਮਲੀ ਗੱਦਿਆਂ 'ਤੇ ਸੌਣ ਵਾਲੇ ਨਵਜੋਤ ਸਿੱਧੂ ਦੀ ਜੇਲ੍ਹ ਵਿਚ ਬਹੁਤ ਤੰਗ ਰਾਤ ਗੁਜਰੀ। ਹੁਣ 1 ਸਾਲ ਕਿੰਨੀਆਂ ਹੀ ਰਾਤਾਂ ਸਿੱਧੂ ਜੇਲ੍ਹ ਵਿਚ ਬਤੀਤ ਕਰਨਗੇ। ਇਸਦੇ ਨਾਲ ਹੀ ਮੋਟੀ ਕਮਾਈ ਕਰਨ ਵਾਲੇ ਨਵਜੋਤ ਸਿੱਧੂ ਜੇਲ੍ਹ ਵਿਚ ਵੀ ਕਮਾਈ ਕਰਨਗੇ ਪਰ 30 ਤੋਂ 90 ਰੁਪਏ ਵਿਚ। ਪਹਿਲੇ ਤਿੰਨ ਮਹੀਨੇ ਬਿਨਾਂ ਤਨਖ਼ਾਹ ਤੋਂ ਜੇਲ੍ਹ ਵਿਚ ਕੱਟਣੇ ਪੈਣਗੇ। ਇਸ ਦਾ ਮਤਲਬ ਹੈ ਕਿ ਸਿੱਧੂ ਨੂੰ ਤਿੰਨ ਮਹੀਨੇ ਜੇਲ 'ਚ ਕੰਮ ਕਰਨਾ ਪਵੇਗਾ ਪਰ ਬਦਲੇ 'ਚ ਤਨਖਾਹ ਨਹੀਂ ਦਿੱਤੀ ਜਾਵੇਗੀ। ਦਰਅਸਲ ਜੇਲ੍ਹ ਨਿਯਮਾਂ ਅਨੁਸਾਰ ਸਖ਼ਤ ਕੈਦ ਦੀ ਸਜ਼ਾ ਭੁਗਤ ਰਹੇ ਸਿੱਧੂ ਨੂੰ ਗੈਰ-ਸਿੱਖਿਅਤ ਮੰਨਿਆ ਜਾਂਦਾ ਹੈ ਅਤੇ ਸ਼ੁਰੂਆਤੀ ਤਿੰਨ ਮਹੀਨਿਆਂ ਦਾ ਕੰਮ ਸਿਖਲਾਈ ਮੰਨਿਆ ਜਾਵੇਗਾ।

 

ਵੱਡੇ ਅਹੁੱਦਿਆਂ 'ਤੇ ਰਹਿਣ ਵਾਲੇ ਸਿੱਧੂ ਦੀ ਬਦਲੇਗੀ ਹੁਣ ਜੀਵਨਸ਼ੈਲੀ

ਇਸ ਦੇ ਨਾਲ ਹੀ ਜੇਲ 'ਚ ਸਿੱਧੂ ਦੀ ਜੀਵਨ ਸ਼ੈਲੀ 'ਚ ਵੀ ਬਦਲਾਅ ਹੋਵੇਗਾ। ਖਾਸ ਤੌਰ 'ਤੇ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਆਪਣੇ ਰੰਗਦਾਰ ਪਹਿਰਾਵੇ ਕਾਰਨ ਸੁਰਖੀਆਂ 'ਚ ਰਹੇ ਸਿੱਧੂ ਨੂੰ ਜੇਲ 'ਚ ਚਿੱਟੇ ਕੱਪੜੇ ਪਾਉਣੇ ਪੈਣਗੇ। ਜੇਲ੍ਹ ਦੇ ਨਿਯਮਾਂ ਅਨੁਸਾਰ ਸਜ਼ਾਯਾਫ਼ਤਾ ਕੈਦੀਆਂ ਨੂੰ ਚਿੱਟੇ ਕੱਪੜੇ ਪਾਉਣੇ ਜ਼ਰੂਰੀ ਹੁੰਦੇ ਹਨ। ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਸਿੱਧੂ ਨੂੰ ਪੜ੍ਹੇ-ਲਿਖੇ ਹੋਣ ਕਾਰਨ ਜੇਲ੍ਹ ਦੀ ਫੈਕਟਰੀ ਵਿਚ ਕੰਮ ਦਿੱਤਾ ਜਾ ਸਕਦਾ ਹੈ, ਜਿੱਥੇ ਬਿਸਕੁਟ ਅਤੇ ਫਰਨੀਚਰ ਦਾ ਸਮਾਨ ਬਣਾਇਆ ਜਾਂਦਾ ਹੈ। ਉਹ ਜੇਲ੍ਹ ਦੀ ਲਾਇਬ੍ਰੇਰੀ ਜਾਂ ਦਫ਼ਤਰ ਵਿੱਚ ਵੀ ਕੋਈ ਕੰਮ ਕਰਵਾ ਸਕਦੇ ਹਨ। ਤਿੰਨ ਮਹੀਨੇ ਬਿਨਾਂ ਤਨਖਾਹ ਤੋਂ ਕੰਮ ਕਰਨ ਤੋਂ ਬਾਅਦ ਸਿੱਧੂ ਨੂੰ ਪਹਿਲਾਂ ਅਰਧ-ਹੁਨਰਮੰਦ ਕੈਦੀ ਮੰਨਿਆ ਜਾਵੇਗਾ ਅਤੇ ਇਸ ਦੌਰਾਨ ਉਸ ਨੂੰ ਕੰਮ ਬਦਲੇ 30 ਰੁਪਏ ਦਿੱਤੇ ਜਾਣਗੇ। ਇਸ ਤੋਂ ਬਾਅਦ ਹੁਨਰਮੰਦ ਕੈਦੀ ਬਣ ਕੇ ਰੋਜ਼ਾਨਾ 90 ਰੁਪਏ ਕਮਾ ਸਕਣਗੇ।

 

ਜੇਲ੍ਹ ਵਿਚ ਨਹੀਂ ਮਿਲੇਗਾ ਸ਼ਾਹੀ ਖਾਣਾ

ਸਿੱਧੂ ਦਾ ਜੇਲ੍ਹ ਵਿੱਚ ਦਿਨ ਸਵੇਰੇ 5.30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਉਹ 7 ਵਜੇ ਚਾਹ ਦੇ ਨਾਲ ਖਾਣ ਲਈ ਬਿਸਕੁਟ ਜਾਂ ਕਾਲੇ ਛੋਲੇ ਲੈ ਸਕਦੇ ਹਨ। ਉਨ੍ਹਾਂ ਨੂੰ ਸਵੇਰੇ 8.30 ਵਜੇ ਨਾਸ਼ਤੇ ਲਈ ਚਪਾਤੀ, ਦਾਲ, ਸਬਜ਼ੀ ਮਿਲੇਗੀ। ਫਿਰ ਬਾਕੀ ਕੈਦੀਆਂ ਵਾਂਗ ਕੰਮ ਲਿਆ ਜਾਵੇਗਾ ਸ਼ਾਮ 5.30 ਵਜੇ ਛੁੱਟੀ ਹੋਵੇਗੀ। ਸ਼ਾਮ 6.30 ਵਜੇ ਰਾਤ ਦਾ ਖਾਣਾ ਦਿੱਤਾ ਜਾਵੇਗਾ ਅਤੇ ਫਿਰ 7.15 ਵਜੇ ਦੇ ਕਰੀਬ ਹੋਰ ਕੈਦੀਆਂ ਵਾਂਗ ਉਨ੍ਹਾਂ ਨੂੰ ਵੀ ਬੈਰਕਾਂ ਵਿੱਚ ਬੰਦ ਕਰ ਦਿੱਤਾ ਜਾਵੇਗਾ।

 

ਇਹਨਾਂ ਹਾਲਾਤਾਂ ਵਿਚ ਪੈਰੋਲ ਵੀ ਮਿਲ ਸਕਦੀ ਹੈ!

ਜਾਣਕਾਰੀ ਮੁਤਾਬਕ ਫਿਲਹਾਲ ਚਾਰ ਮਹੀਨੇ ਜੇਲ 'ਚ ਕੱਟਣੇ ਪੈਣਗੇ ਪਰ ਇਸ ਦੌਰਾਨ ਜੇਕਰ ਉਨ੍ਹਾਂ ਦਾ ਆਚਰਣ ਚੰਗਾ ਰਿਹਾ ਤਾਂ ਜੇਲ ਸੁਪਰਡੈਂਟ ਉਨ੍ਹਾਂ ਨੂੰ ਪੈਰੋਲ ਲਈ ਸਿਫਾਰਿਸ਼ ਕਰ ਸਕਦਾ ਹੈ। ਉਨ੍ਹਾਂ ਨੂੰ 28 ਦਿਨਾਂ ਤੱਕ ਦੀ ਪੈਰੋਲ ਦਿੱਤੀ ਜਾ ਸਕਦੀ ਹੈ।

 

WATCH LIVE TV 

Trending news