ਪੰਜਾਬੀ ਗਾਇਕ ਕਰਨ ਔਜਲਾ ਦੇ ਘਰ 'ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਲਈ ਜ਼ਿੰਮੇਵਾਰੀ
Advertisement

ਪੰਜਾਬੀ ਗਾਇਕ ਕਰਨ ਔਜਲਾ ਦੇ ਘਰ 'ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਲਈ ਜ਼ਿੰਮੇਵਾਰੀ

ਪੰਜਾਬੀ ਗਾਇਕ ਕਰਨ ਔਜਲਾ ਦੇ ਕੈਨੇਡਾ ਵਾਲੇ ਘਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰੀ ਚੱਠਾ ਨਾਮਕ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।  

ਪੰਜਾਬੀ ਗਾਇਕ ਕਰਨ ਔਜਲਾ ਦੇ ਘਰ 'ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਲਈ ਜ਼ਿੰਮੇਵਾਰੀ

ਨਿਊਜ਼ ਡੈਸਕ/ ਚੰਡੀਗੜ: ਪੰਜਾਬੀ ਗਾਇਕ ਕਰਨ ਔਜਲਾ ਦੇ ਕੈਨੇਡਾ ਵਾਲੇ ਘਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰੀ ਚੱਠਾ ਨਾਮਕ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।  ਉਹਨਾਂ ਵਲੋਂ ਇਕ ਪੋਸਟ ਵੀ ਸ਼ੇਅਰ ਕੀਤੀ ਗਈ। ਜਿਸ ਵਿਚ ਉਨ੍ਹਾਂ ਲਿਖਿਆ ਕਿ ਕਰਨ ਔਜਲਾ ‘ਅਜੇ ਤਾਂ ਤੇਰੇ ਯਾਰਾਂ-ਦੋਸਤਾਂ ਦੇ ਨੁਕਸਾਨ ਹੋ ਰਹੇ, ਤੇਰਾ ਵੀ ਜਲਦੀ ਹੋਵੇਗਾ। ਕਦੋਂ ਤੱਕ ਦੋਸਤਾਂ ਦਾ ਨੁਕਸਾਨ ਕਰਵਾਏਗਾ। ਅਸੀਂ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਵੀ ਜਾਣਦੇ ਹਾਂ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਚਾਹੁੰਦੇ। ਕਦੋਂ ਤੱਕ ਆਪਣਾ ਪਤਾ ਬਦਲੇਗਾ? ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਆਵੇਗਾ..ਦੱਸ ਦੇਈਏ ਕਿ ਸਰੀ ’ਚ ਜਿਸ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਹਨ, ਉਹ ਪਹਿਲਾਂ ਕਰਨ ਔਜਲਾ ਦੇ ਦੋਸਤ ਦਾ ਹੁੰਦਾ ਸੀ। 5 ਮਹੀਨੇ ਪਹਿਲਾਂ ਹੀ ਇਥੇ ਨਵਾਂ ਮਾਲਕ ਆਇਆ। ਘਰ ’ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਵੀ ਸਾਫ ਵੇਖੇ ਜਾ ਸਕਦੇ ਹਨ।

 

ਕੌਣ ਹੈ ਕਰਨ ਔਜਲਾ

 

ਕਰਨ ਔਜਲਾ ਪੰਜਾਬ ਦੇ ਨੌਜਵਾਨ ਗਾਇਕਾਂ ਵਿਚੋਂ ਇਕ ਹੈ, ਜਿਸਨੇ 2016 ਵਿਚ ਪੰਜਾਬ ਮਿਊਜ਼ਿਕ ਇੰਡਸਟਰੀ ਅੰਦਰ ਪੈਰ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਪਿਤਾ ਬਲਵਿੰਦਰ ਸਿੰਘ ਔਜਲਾ ਅਤੇ ਮਾਤਾ ਰਜਿੰਦਰ ਕੌਰ ਦੇ ਘਰ ਹੋਇਆ ਸੀ। ਜਦੋਂ ਉਹ ਨੌਂ ਸਾਲਾਂ ਦਾ ਸੀ ਤਾਂ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਉਸਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸਦੀ ਪਰਵਰਿਸ਼ ਉਸਦੀ ਭੈਣਾਂ ਅਤੇ ਚਾਚੇ ਵੱਲੋਂ ਕੀਤੀ ਗਈ। ਔਜਲਾ ਦੇ ਪਿਤਾ ਬਲਵਿੰਦਰ ਸਿੰਘ ਔਜਲਾ ਸਹਿਕਾਰੀ ਸਭਾ ਵਿੱਚ ਕੰਮ ਕਰਦੇ ਸਨ ਅਤੇ ਉਹਨਾਂ ਨੂੰ ਲਿਖਣ ਦਾ ਸ਼ੌਕ ਵੀ ਸੀ। ਇਸ ਤੋਂ ਬਾਅਦ ਉਸ ਨੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। 9ਵੀਂ ਜਮਾਤ ਵਿੱਚ ਪੜ੍ਹਦਿਆਂ ਔਜਲਾ ਦੀ ਮੁਲਾਕਾਤ ਜੱਸੀ ਗਿੱਲ ਨਾਲ ਇੱਕ ਵਿਆਹ ਸਮਾਗਮ ਵਿੱਚ ਹੋਈ ਅਤੇ ਉਸ ਨੂੰ ਗੀਤ ਰੇਂਜ ਲਿਖਕੇ ਦਿੱਤਾ। ਜਿਸਤੋਂ ਬਾਅਦ ਔਜਲਾ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਵੇਖਿਆ।

 

ਮਿਊਜ਼ੀਕਲ ਕਰੀਅਰ

ਕਰਨ ਔਜਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਨਾਲ ਕੀਤੀ।ਉਸਨੇ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਲਈ ਗਾਣੇ ਵੀ ਲਿਖੇ, ਜਿਹਨਾਂ ਵਿਚ ਜੱਸੀ ਗਿੱਲ, ਗਗਨ ਕੋਕਰੀ, ਜੈਜ਼ੀ ਬੀ ਅਤੇ ਬੋਹਿਮੀਆ ਵੱਲੋਂ ਗਾਏ ਗੀਤ ਬਹੁਤ ਮਸ਼ਹੂਰ ਹੋਏ।ਗਗਨ ਕੋਕਰੀ ਵੱਲੋਂ ਗਾਏ ਗੀਤ ਬਾਪੂ ਨੇ ਸਾਰੇ ਰਿਕਾਰਡ ਤੋੜ ਦਿੱਤੇ ਇਹ ਗੀਤ ਵੀ ਕਰਨ ਔਜਲਾ ਵੱਲੋਂ ਹੀ ਲਿਖਿਆ ਗਿਆ ਸੀ। ਇਸ ਤੋਂ ਇਲਾਵਾ ਉਸਦੇ ਦਰਜਨਾਂ ਹੀ ਗੀਤ ਰਿਕਾਰਡ ਹੋਏ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਧੱਕ ਪਾ ਰਹੇ ਹਨ ਅਤੇ ਵਿਆਹਾਂ ਵਿਚ ਡੀ.ਜੇ.ਦੀ ਸ਼ਾਨ ਬਣ ਰਿਹਾ ਹੈ।ਉਸ ਵੱਲੋਂ ਗਾਏ ਚਿੱਟਾ ਕੁੜਤਾ, ਝਾਂਜਰ, ਸ਼ੇਖ ਸੁਪਰ-ਡੁਪਰ ਹਿੱਟ ਹੋਏ।

 

 

ਕਰਨ ਔਜਲਾ ਦੀਆਂ ਕੁਝ ਖਾਸ ਗੱਲਾਂ

 

ਥੋੜੇ ਜਿਹੇ ਸਮੇਂ ਅਤੇ ਛੋਟੀ ਜਿਹੀ ਉਮਰ ਵਿਚ ਹੀ ਕਰਨ ਔਜਲਾ ਨੇ ਆਪਣੀ ਜ਼ਿੰਦਗੀ ਵਿਚ ਵੱਡਾ ਮੁਕਾਮ ਹਾਸਲ ਕੀਤਾ ਹੈ।ਉਸਦੇ ਗਾਏ ਹੋਏ ਗੀਤ ਨੌਜਵਾਨ ਦਿਲਾਂ ਦੀ ਧੜਕਣ ਹਨ।ਉਸਦੇ ਮਾਤਾ-ਪਿਤਾ ਬਚਪਨ ਵਿਚ ਉਸਦਾ ਸਾਥ ਛੱਡ ਗਏ ਜਿਸਦਾ ਮਲਾਲ ਉਸਨੂੰ ਹਮੇਸ਼ਾ ਰਹਿੰਦਾ ਹੈ ਅਤੇ ਉਹ ਕਈ ਵਾਰ ਭਾਵੁਕ ਹੁੰਦੇ ਵਿਖਾਈ ਦਿੰਦੇ ਹਨ।ਉਹਨਾਂ ਨੇ ਆਪਣੀ ਪ੍ਰੇਮਿਕਾ ਪਲਕ ਦੇ ਨਾਲ 2019 ਵਿਚ ਮੰਗਣੀ ਕਰ ਲਈ।

 

ਵਿਵਾਦ

 

ਕਰਨ ਔਜਲਾ ਨੇ ਜਿਥੇ ਮਿਊਜ਼ਿਕ ਇੰਡਸਟਰੀ ਵਿਚ ਵਾਹਵਾਈ ਖੱਟੀ ਉਥੇ ਈ ਕੁਝ ਵਿਵਾਦਾਂ ਨਾਲ ਵੀ ਕਰਨ ਔਜਲਾ ਦਾ ਨਾਤਾ ਰਿਹਾ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਹਮੇਸ਼ਾ ਕਰਨ ਔਜਲਾ ਦਾ ਟਾਕਰਾ ਹੁੰਦਾ ਰਿਹਾ ਹੈ ਅਤੇ ਹਮੇਸ਼ਾ ਗਾਣਿਆ ਰਾਹੀਂ ਇਕ ਦੂਜੇ ਨੂੰ ਵੰਗਾਰਦੇ ਰਹਿੰਦੇ ਹਨ। ਦੋਵਾਂ ਗਾਇਕਾਂ ਦੀ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਲਈ ਆਲੋਚਨਾ ਵੀ ਹੁੰਦੀ ਹੈ।

ਡਰੱਗ ਕਿੰਗਪਿਨ ਗੁਰਦੀਪ ਰਾਣੋ ਨਾਲ ਕਰਨ ਔਜਲਾ ਦੇ ਸਬੰਧਾਂ ਦੀਆਂ ਅਫ਼ਵਾਹਾਂ ਵੀ ਉੱਡੀਆਂ, ਜਿਸਤੇ ਬਾਅਦ ਵਿਚ ਕਰਨ ਔਜਲਾ ਵੱਲੋਂ ਸਪੱਸ਼ਟੀਕਰਨ ਵੀ ਦਿੱਤਾ ਗਿਆ। ਅਪ੍ਰੈਲ 2021 ਵਿੱਚਕਰਨ ਔਜਲਾ ਨੇ ਲੁਧਿਆਣਾ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਅਤੇ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਰਾਜੀਵ ਅਰੋੜਾ ਨਾਲ ਮੁਲਾਕਾਤ ਕੀਤੀ ਬਾਅਦ ਵਿੱਚ ਉਸਤੇ ਸੁਰੱਖਿਆ ਅਤੇ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਭੀੜ ਇਕੱਠੀ ਕਰਨ ਦੇ ਦੋਸ਼ ਲੱਗੇ।

 

WATCH LIVE TV 

Trending news