ਮੂਸੇਵਾਲਾ ਦੇ ਕਤਲ ਲਈ ਕੋਰੋਲਾ ਕਾਰ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਦੀ ਜੇਲ੍ਹ ’ਚ ਕੁੱਟਮਾਰ
Advertisement

ਮੂਸੇਵਾਲਾ ਦੇ ਕਤਲ ਲਈ ਕੋਰੋਲਾ ਕਾਰ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਦੀ ਜੇਲ੍ਹ ’ਚ ਕੁੱਟਮਾਰ

ਪੰਜਾਬ ਦੀਆਂ ਜੇਲ੍ਹ ’ਚ ਗੈਂਗਸਟਰਾਂ ਦੇ ਆਪਸ ’ਚ ਭਿੜਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ, ਹੁਣ ਬੰਠਿਡਾ ਦੀ ਕੇਂਦਰੀ ਜੇਲ੍ਹ ’ਚ ਗੈਂਗਸਟਰ ਸਾਰਜ ਮਿੰਟੂ ਤੇ ਸਾਗਰ ਦੀ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। 

ਮੂਸੇਵਾਲਾ ਦੇ ਕਤਲ ਲਈ ਕੋਰੋਲਾ ਕਾਰ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਦੀ ਜੇਲ੍ਹ ’ਚ ਕੁੱਟਮਾਰ

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹ ’ਚ ਗੈਂਗਸਟਰਾਂ ਦੇ ਆਪਸ ’ਚ ਭਿੜਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ, ਹੁਣ ਬੰਠਿਡਾ ਦੀ ਕੇਂਦਰੀ ਜੇਲ੍ਹ ’ਚ ਗੈਂਗਸਟਰ ਸਾਰਜ ਮਿੰਟੂ ਤੇ ਸਾਗਰ ਦੀ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। 

ਸਾਰਜ ਦੇ ਕਹਿਣ ’ਤੇ ਪਹੁੰਚਾਈ ਗਈ ਸੀ ਕੋਰੋਲਾ ਕਾਰ
ਦੱਸਿਆ ਜਾਂਦਾ ਹੈ ਕਿ ਸਾਰਜ ਮਿੰਟੂ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਸ਼ਾਮਲ ਸੀ, ਉਸਨੇ ਮੂਸੇਵਾਲਾ ਨੂੰ ਮਾਰਨ ਲਈ ਕੋਰੋਲਾ ਕਾਰ ਉਪਲਬਧ ਕਰਵਾਈ ਸੀ। ਬਠਿੰਡਾ ਪੁਲਿਸ ਨੇ ਗੈਂਗਸਟਰ ਜੋਗਿੰਦਰ ਸਿੰਘ ਤੇ ਪਲਵਿੰਦਰ ਸਿੰਘ ਖ਼ਿਲਾਫ਼ ਜੇਲ੍ਹ ’ਚ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ, ਉੱਧਰ ਸਾਰਜ ਮਿੰਟੂ ਤੇ ਸਾਗਲ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 

 

ਸਪੱਸ਼ਟ ਨਹੀਂ ਹੋਇਆ ਹੈ ਲੜਾਈ ਦਾ ਕਾਰਣ
ਗੈਂਗਸਟਰਾਂ ’ਚ ਹੋਈ ਆਪਸੀ ਲੜਾਈ ਦਾ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਪੁਲਿਸ ਦੁਆਰਾ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਸਾਰਜ ਅਤੇ ਸਾਗਰ ਨੂੰ ਮੂਸੇਵਾਲਾ ਦੀ ਹੱਤਿਆ ਦੀ ਵਜ੍ਹਾ ਕੁੱਟਿਆ ਗਿਆ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ। 

 

ਕੌਣ ਹੈ ਗੈਂਗਸਟਰ ਸਾਰਜ ਮਿੰਟੂ?
ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਹਿੰਦੂ ਆਗੂ ਦਾ ਕਤਲ ਕਰਨ ਤੋਂ ਬਾਅਦ ਸਾਰਜ ਸੁਰਖੀਆਂ ’ਚ ਆਇਆ ਸੀ। ਅਕਤੂਬਰ, 2017 ’ਚ ਉਸਨੇ ਹਿੰਦੂ ਆਗੂ ਵਿਪਨ ਸ਼ਰਮਾ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ। ਸਾਰਜ ਮਿੰਟੂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਿਰੋਹ ਦਾ ਮੈਂਬਰ ਹੈ, ਜਿਸ ਉੱਪਰ 18 ਦੇ ਕਰੀਬ ਹੱਤਿਆ, ਲੁੱਟ-ਖੋਹ ਅਤੇ ਫ਼ਿਰੌਤੀ ਦੇ ਮਾਮਲੇ ਦਰਜ ਹਨ। 

 

Trending news