Russia-Ukraine War: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾ ਬਿਆਨ, ਕਿਹਾ 'ਸਾਨੂੰ ਹਰਾਉਣਾ ਅਸੰਭਵ'
Advertisement

Russia-Ukraine War: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾ ਬਿਆਨ, ਕਿਹਾ 'ਸਾਨੂੰ ਹਰਾਉਣਾ ਅਸੰਭਵ'

ਦੱਸਣਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਅਮਰੀਕੀ ਰਾਸ਼ਟਰਪਤੀ Joe Biden ਨੇ ਸੋਮਵਾਰ ਨੂੰ ਕੀਵ ਦਾ ਅਚਾਨਕ ਦੌਰਾ ਕੀਤਾ। 

Russia-Ukraine War: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾ ਬਿਆਨ, ਕਿਹਾ 'ਸਾਨੂੰ ਹਰਾਉਣਾ ਅਸੰਭਵ'

Russia-Ukraine War news update: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੀ ਵਰ੍ਹੇਗੰਢ ਨੂੰ ਸਿਰਫ 3 ਦਿਨਾਂ ਦਾ ਸਮਾਂ ਰਹਿ ਗਿਆ ਹੈ ਅਤੇ ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਵੱਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਪੱਛਮੀ ਦੇਸ਼ਾਂ ਨੇ ਰੂਸ ਦੇ ਲੋਕਾਂ ਨੂੰ "ਨੁਕਸਾਨ ਪਹੁੰਚਾਉਣ ਲਈ", ਯੂਕਰੇਨ 'ਤੇ "ਵਿਸ਼ੇਸ਼ ਆਪ੍ਰੇਸ਼ਨ" ਦੀ ਘੋਸ਼ਣਾ ਤੋਂ ਬਾਅਦ ਦੇਸ਼ 'ਤੇ ਪਾਬੰਦੀਆਂ ਲਗਾਈਆਂ ਪਰ ਉਨ੍ਹਾਂ ਦੀਆਂ ਰਣਨੀਤਿਯਾਂ ਪੂਰੀਆਂ ਨਹੀਂ ਹੋਈਆਂ। 

ਦੱਸ ਦਈਏ ਕਿ ਰੂਸੀ ਸੰਸਦ ਵਿੱਚ ਆਪਣੇ ਭਾਸ਼ਨ ਦੌਰਾਨ, ਵਲਾਦੀਮੀਰ ਪੁਤਿਨ (Vladimir Putin) ਨੇ ਕਿਹਾ, "ਪੱਛਮੀ ਦੇਸ਼ ਲੋਕਾਂ ਨੂੰ ਦੁੱਖ ਪਹੁੰਚਾਉਣਾ ਚਾਹੁੰਦੇ ਹਨ... ਪਰ ਰੂਸੀ ਅਰਥਵਿਵਸਥਾ ਅਤੇ ਪ੍ਰਬੰਧਨ ਉਨ੍ਹਾਂ ਦੀ ਸੋਚ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਸਾਬਤ ਹੋਏ ਹਨ।"

ਪੁਤਿਨ ਨੇ ਕਿਹਾ, "ਰੂਸ ਕੋਲ ਪੱਛਮੀ ਆਰਥਿਕ ਪਾਬੰਦੀਆਂ ਦੇ ਬਾਵਜੂਦ ਆਪਣੀ ਰਾਸ਼ਟਰੀ ਸੁਰੱਖਿਆ ਅਤੇ ਵਿਕਾਸ ਦੀ ਗਰੰਟੀ ਦੇਣ ਲਈ ਲੋੜੀਂਦੇ ਸਾਰੇ ਵਿੱਤੀ ਸਰੋਤ ਹਨ।"

ਇਹ ਵਾ ਪੜ੍ਹੋ: Punjab Budget Session 2023: ਇਸ ਤਰੀਕ ਨੂੰ ਪੇਸ਼ ਹੋਵੇਗਾ 'ਆਪ' ਸਰਕਾਰ ਦਾ ਪਹਿਲਾ ਮੁਕੰਮਲ ਬਜਟ

ਪੱਛਮ ਦੇਸ਼ 'ਤੇ ਹੋਰ ਹਮਲਾ ਕਰਦੇ ਹੋਏ, ਵਲਾਦੀਮੀਰ ਪੁਤਿਨ (Vladimir Putin) ਨੇ ਜ਼ੋਰ ਦਿੱਤਾ ਕਿ "ਪੱਛਮ ਦੇ ਕੁਲੀਨ ਲੋਕ ਸਥਾਨਕ ਸੰਘਰਸ਼ ਨੂੰ ਇੱਕ ਵਿਸ਼ਵਵਿਆਪੀ ਟਕਰਾਅ ਵਿੱਚ ਬਦਲਣ ਦਾ ਇਰਾਦਾ ਰੱਖਦੇ ਹਨ।" ਇਹ ਕਹਿੰਦੇ ਹੋਏ, ਵਲਾਦੀਮੀਰ ਪੁਤਿਨ ਨੇ ਇਹ ਸਪਸ਼ਟ ਕੀਤਾ ਕਿ ਰੂਸ ਉਸੇ ਮੁਤਾਬਕ ਪ੍ਰਤੀਕ੍ਰਿਆ ਕਰੇਗਾ।

ਇਨ੍ਹਾਂ ਹੀ ਨਹੀਂ ਰੂਸ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਯੁੱਧ ਦੇ ਮੈਦਾਨ ਵਿੱਚ ਰੂਸ ਨੂੰ ਹਰਾਉਣਾ ਅਸੰਭਵ ਹੈ। ਦੱਸਣਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਅਮਰੀਕੀ ਰਾਸ਼ਟਰਪਤੀ Joe Biden ਨੇ ਸੋਮਵਾਰ ਨੂੰ ਕੀਵ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕੀਤੀ। 

ਇਹ ਵਾ ਪੜ੍ਹੋ: Punjab Cabinet Meeting News: ਪੰਜਾਬ ਸਰਕਾਰ ਦੀ ਵੱਡੀ ਸੌਗਾਤ! 14,417 ਕੱਚੇ ਕਾਮਿਆਂ ਨੂੰ ਰੈਗੂਲਰ ਕਰਨ 'ਤੇ ਲੱਗੀ ਮੋਹਰ

(For more news apart from Russia-Ukraine War update, stay tuned to Zee PHH)

Trending news