7 ਦਿਨ ਪਹਿਲਾਂ ਜਿੱਥੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਿਕਲੀ ਸੀ, ਉਸੇ ਥਾਂ 'ਤੇ ਮਿਲਿਆ ਬੰਬ
Advertisement

7 ਦਿਨ ਪਹਿਲਾਂ ਜਿੱਥੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਿਕਲੀ ਸੀ, ਉਸੇ ਥਾਂ 'ਤੇ ਮਿਲਿਆ ਬੰਬ

ਦੱਸਣਯੋਗ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਵੀ ਅੰਦਰ ਆਉਣ 'ਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਧੱਕਾ ਦਿੱਤਾ ਗਿਆ ਸੀ।

7 ਦਿਨ ਪਹਿਲਾਂ ਜਿੱਥੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਿਕਲੀ ਸੀ, ਉਸੇ ਥਾਂ 'ਤੇ ਮਿਲਿਆ ਬੰਬ

Rahul Gandhi's Bharat Jodo Yatra in Punjab news: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ 7 ਦਿਨ ਪਹਿਲਾਂ ਜਿੱਥੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਿਕਲੀ ਸੀ, ਉਸੇ ਥਾਂ 'ਤੇ ਲੁਧਿਆਣਾ ਦੇ ਖੰਨਾ ਤੋਂ ਇੱਕ ਬੰਬ ਮਿਲਿਆ ਹੈ (Ludhiana bomb news)। ਦੱਸ ਦਈਏ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਦਿੱਤੀ ਗਏ ਅਲਰਟ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਲੁਧਿਆਣਾ ਦੇ ਖੰਨਾ ਵਿਖੇ ਇੱਕ ਬੰਬ ਮਿਲਿਆ। 

ਦੱਸਣਯੋਗ ਹੈ ਕਿ ਇਹ ਬੰਬ ਖੰਨਾ ਦੇ ਮਿਲਟਰੀ ਗਰਾਊਂਡ ਤੋਂ ਮਿਲਿਆ ਹੈ (Ludhiana bomb news)। ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਦੱਸ ਦਈਏ ਕਿ ਲੁਧਿਆਣਾ ਦੇ ਖੰਨਾ 'ਚ 7 ਦਿਨ ਪਹਿਲਾਂ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਉਸੇ ਥਾਂ ਤੋਂ ਨਿਕਲੀ ਸੀ। ਇਸ ਦੌਰਾਨ ਪੁਲਿਸ ਦੀ ਬੰਬ ਨਿਰੋਧਕ ਟੀਮ ਨੂੰ ਬੰਬ ਦੀ ਜਾਂਚ ਲਈ ਬੁਲਾਇਆ ਗਿਆ ਹੈ। 

ਇਸਦੇ ਨਾਲ ਹੀ ਫੌਜ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਫੌਜ ਵੀ ਜਾਂਚ ਲਈ ਪਹੁੰਚ ਸਕਦੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿੱਥੇ ਬੰਬ ਮਿਲਿਆ ਹੈ ਉਸ ਤੋਂ ਕਰੀਬ 300 ਮੀਟਰ ਦੀ ਦੂਰੀ 'ਤੇ ਹੀ ਸੜਕ ਤੋਂ ਰਾਹੁਲ ਗਾਂਧੀ ਲੰਘੇ ਸਨ। ਅਜਿਹੇ 'ਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੋ ਰਹੇ ਹਨ। 

ਇੱਥੇ ਬੰਬ ਕਦੋਂ ਅਤੇ ਕਿਉਂ ਰੱਖਿਆ ਗਿਆ ਹੋਵੇਗਾ, ਇਸ ਬਾਰੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਬੰਬ ਕਿਸ ਕਿਸਮ ਦਾ ਹੈ ਅਤੇ ਇਹ ਜ਼ਿੰਦਾ ਹੈ ਜਾਂ ਨਹੀਂ ਇਸ ਦੀ ਜਾਂਚ ਜਾਰੀ ਹੈ। 

ਹਾਲਾਂਕਿ ਪੰਜਾਬ 'ਚ ਵੀ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਢਿੱਲ-ਮੱਠ ਕੀਤੀ ਗਈ ਸੀ ਪਰ ਉਨ੍ਹਾਂ ਦੇ ਨਾਲ ਕੰਮ ਕਰ ਰਹੀ ਟੀਮ ਵੱਲੋਂ ਰਾਹੁਲ ਨੂੰ ਸੁਰੱਖਿਅਤ ਰੱਖਣ ਦਾ ਪੂਰਾ ਧਿਆਨ ਰੱਖਿਆ ਗਿਆ ਸੀ।  

ਇਹ ਵੀ ਪੜ੍ਹੋ: Harjinder Singh Dhami attack news: ਮੁਹਾਲੀ 'ਚ SGPC ਪ੍ਰਧਾਨ ਹਰਜਿੰਦਰ ਧਾਮੀ 'ਤੇ ਹਮਲਾ

ਦੱਸਣਯੋਗ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਵੀ ਅੰਦਰ ਆਉਣ 'ਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਧੱਕਾ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਹਾਲਾਂਕਿ ਸਭ ਤੋਂ ਜ਼ਰੂਰੀ ਸੀ ਕਿ ਰਾਹੁਲ ਗਾਂਧੀ ਨੂੰ ਸੁਰੱਖਿਅਤ ਰੱਖਿਆ ਜਾਵੇ ਕਿਉਂਕਿ ਸੁਰੱਖਿਆ ਅਤੇ ਖੂਫੀਆ ਏਜੰਸੀਆਂ ਵੱਲੋਂ ਅਲਰਟ ਜਾਰੀ ਕੀਤਾ ਸੀ ਕਿ ਅੱਤਵਾਦੀ ਕਿਸੇ ਵੀ ਨਾਪਾਕ ਘਟਨਾ ਨੂੰ ਅੰਜਾਮ ਦੇ ਸਕਦੇ ਹਨ। 

ਰਾਹੁਲ ਗਾਂਧੀ ਨੇ ਹੁਣ ਤੱਕ ਜਿੰਨੇ ਵੀ ਰਾਜਾਂ ਅਤੇ ਸ਼ਹਿਰਾਂ ਦਾ ਦੌਰਾ ਕੀਤਾ ਹੈ, ਉਨ੍ਹਾਂ ਵਿੱਚੋਂ ਪੰਜਾਬ ਸਭ ਤੋਂ ਸੰਵੇਦਨਸ਼ੀਲ ਸੀ ਅਤੇ ਹੁਣ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ਵੱਲ ਵਧ ਰਹੀ ਹੈ ਅਤੇ ਉਹ ਵੀ ਬਹੁਤ ਸੰਵੇਦਨਸ਼ੀਲ ਖੇਤਰ ਹੈ ਜਿੱਥੇ ਕੁਝ ਵੀ ਹੋ ਸਕਦਾ ਹੈ ਅਤੇ ਏਜੰਸੀਆਂ ਇਸ 'ਤੇ ਕੰਮ ਕਰ ਰਹੀਆਂ ਹਨ। 

ਇਹ ਵੀ ਪੜ੍ਹੋ: ਮਨਪ੍ਰੀਤ ਸਿੰਘ ਬਾਦਲ ਭਾਜਪਾ ’ਚ ਹੋਏ ਸ਼ਾਮਲ, ਕਾਂਗਰਸ ਨੂੰ ਕਿਹਾ Bye Bye!

(For more news apart from Rahul Gandhi's Bharat Jodo Yatra in Punjab, stay tuned to Zee PHH for more updates)

Trending news