ਤੰਤੀ ਸਾਜ਼ਾਂ ਵਾਲੇ ਫ਼ੈਸਲੇ ਤੋਂ ਰਾਗੀ ਸਿੰਘ ਨਾਰਾਜ਼
Advertisement

ਤੰਤੀ ਸਾਜ਼ਾਂ ਵਾਲੇ ਫ਼ੈਸਲੇ ਤੋਂ ਰਾਗੀ ਸਿੰਘ ਨਾਰਾਜ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਸਿਰ ਮੱਥੇ ਮੰਨਿਆ ਜਾਂਦਾ ਹੈ ਪਰ ਇਹ ਅਜਿਹਾ ਹੁਕਮ ਹੈ ਜਿਸਤੋਂ ਬਾਅਦ ਰਾਗੀ ਸਿੰਘ ਇਸਦਾ ਵਿਰੋਧ ਹੀ ਨਹੀਂ ਕਰ ਰਹੇ ਬਲਕਿ ਮਾਯੂਸ ਵੀ ਹਨ। ਰਾਗੀ ਸਿੰਘਾਂ ਦੀਆਂ ਗੱਲ ਕਰੀਏ ਤਾਂ ਉਹਨਾਂ ਲਈ ਹਰਮੋਨੀਅਮ ਦੀ ਬਜਾਇ ਤੰਤੀ ਸਾਜ ਵਜਾਉਣੇ ਔਖੇ ਹੁੰਦੇ ਹਨ। 

ਤੰਤੀ ਸਾਜ਼ਾਂ ਵਾਲੇ ਫ਼ੈਸਲੇ ਤੋਂ ਰਾਗੀ ਸਿੰਘ ਨਾਰਾਜ਼

ਚੰਡੀਗੜ:  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਹਰਮੰਦਿਰ ਸਾਹਿਬ ਵਿਚ ਕੀਰਤਨ ਕਰਦੇ ਰਾਗੀ ਸਿੰਘਾਂ ਨੂੰ ਹਾਰਮੋਨੀਅਮ ਛੱਡ ਕੇ ਰਿਵਾਇਤੀ ਸਾਜਾਂ ਵੱਲ ਆਉਣ ਦੇ ਹੁਕਮ ਦਿੱਤੇ। ਯਾਨਿ ਕਿ ਹੌਲੀ-ਹੌਲੀ ਹੁਣ ਹਰਮੰਦਿਰ ਸਾਹਿਬ ਵਿਚੋਂ ਹਾਰਮੋਨੀਅਮ ਨਾਲ ਕੀਰਤਨ ਕਰਨ ਦੀ ਪਰੰਪਰਾ ਖ਼ਤਮ ਕੀਤੀ ਜਾਵੇਗੀ। ਇਸ ਫ਼ੈਸਲੇ ਉੱਤੇ ਅਮਲ ਕਰਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਇਸ ਫ਼ੈਸਲੇ 'ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਰਾਗੀ ਸਿੰਘਾਂ ਦਾ ਕਹਿਣਾ ਹੈ ਕਿ ਇਹ ਹੁਕਮ ਵਾਜਿਬ ਨਹੀਂ ਹਨ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

 

ਰਾਗੀ ਸਿੰਘ ਨਾਰਾਜ਼ ਕਿਉਂ ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਸਿਰ ਮੱਥੇ ਮੰਨਿਆ ਜਾਂਦਾ ਹੈ ਪਰ ਇਹ ਅਜਿਹਾ ਹੁਕਮ ਹੈ ਜਿਸਤੋਂ ਬਾਅਦ ਰਾਗੀ ਸਿੰਘ ਇਸਦਾ ਵਿਰੋਧ ਹੀ ਨਹੀਂ ਕਰ ਰਹੇ ਬਲਕਿ ਮਾਯੂਸ ਵੀ ਹਨ।ਰਾਗੀ ਸਿੰਘਾਂ ਦੀਆਂ ਗੱਲ ਕਰੀਏ ਤਾਂ ਉਹਨਾਂ ਲਈ ਹਰਮੋਨੀਅਮ ਦੀ ਬਜਾਇ ਤੰਤੀ ਸਾਜ ਵਜਾਉਣੇ ਔਖੇ ਹੁੰਦੇ ਹਨ। ਇਹਨਾਂ ਦੀ ਸਿਖਲਾਈ ਲਈ 6 ਮਹੀਨੇ ਦਾ ਸਮਾਂ ਹੀ ਕਾਫ਼ੀ ਨਹੀਂ ਹੁੰਦਾ ਬਲਕਿ ਇਹਨਾਂ ਨੂੰ ਸਿੱਖਣ ਲਈ ਸਾਲਾਂ ਸਾਲ ਲੱਗ ਜਾਂਦੇ ਹਨ। ਇਸਤੋਂ ਇਲਾਵਾ ਤੰਤੀ ਸਾਜਾਂ ਦੀ ਕੀਮਤ ਹਰਮੋਨੀਅਮ ਤੋਂ ਕਿਧਰੇ ਜ਼ਿਆਦਾ ਹੁੰਦੀ ਹੈ ਅਤੇ ਠੇਕੇ ਤੇ ਭਰਤੀ ਕੀਤੀ ਜਾਣ ਵਾਲੇ ਰਾਗੀ ਸਿੰਘ ਇਹਨਾਂ ਸਾਜਾਂ ਦੀ ਕੀਮਤ ਅਦਾ ਨਹੀਂ ਕਰ ਸਕਦੇ। ਮਾਹਿਰਾਂ ਦੀ ਮੰਨੀਏ ਤਾਂ ਤੰਤੀ ਸਾਜ ਸਿੱਖਣ ਲਈ 3 ਸਾਲ ਕਾਫ਼ੀ ਨਹੀਂ ਹੁੰਦੇ ਇਸਤੋਂ ਵੀ ਜ਼ਿਆਦਾ ਦਾ ਸਮਾਂ ਲੱਗਦਾ ਹੈ। ਤੰਤੀ ਸਾਜ ਸਿੱਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਕੁਝ ਰਾਗੀ ਸਿੰਘਾਂ ਨੇ ਇਥੇ ਤੱਕ ਆਖ ਦਿੱਤਾ ਹੈ ਕਿ ਇਹ ਹੁਕਮ ਬੇਲੋੜੇ ਹਨ, ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰ ਹਰਮੋਨੀਅਮ ਨੂੰ ਨਹੀਂ ਬਲਕਿ ਹਰਮੋਨੀਅਮ ਨਾਲ ਕੀਰਤਨ ਕਰਨ ਵਾਲੇ ਰਾਗੀਆਂ ਨੂੰ ਹਟਾਉਣਾ ਚਾਹੁੰਦੇ ਹਨ।

 

ਜਥੇਦਾਰ ਸਾਹਿਬ ਦੇ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹੈ।ਰਾਗੀਆਂ ਵਿਚ ਮਾਯੂਸੀ ਦਾ ਆਲਮ ਹੈ। ਹਾਲਾਂਕਿ ਇਹ ਫ਼ੈਸਲਾ 5 ਸਿੰਘ ਸਾਹਿਬਾਨਾਂ ਦਾ ਸਾਂਝਾ ਫ਼ੈਸਲਾ ਅਤੇ ਧਾਰਮਿਕ ਇਕੱਤਰਤਾ ਵਿਚ ਲਿਆ ਗਿਆ ਸੀ।

 

 

Trending news