ਪੰਜਾਬੀ ਗਾਇਕ ਅਲਫਾਜ਼ 'ਤੇ ਜਾਨਲੇਵਾ ਹਮਲਾ, ਵਾਲ ਵਾਲ ਬਚਿਆ, ਲੱਗੀਆਂ ਗੰਭੀਰ ਸੱਟਾਂ
Advertisement

ਪੰਜਾਬੀ ਗਾਇਕ ਅਲਫਾਜ਼ 'ਤੇ ਜਾਨਲੇਵਾ ਹਮਲਾ, ਵਾਲ ਵਾਲ ਬਚਿਆ, ਲੱਗੀਆਂ ਗੰਭੀਰ ਸੱਟਾਂ

ਖਰੜ ਲਾਡਰਾਂ ਰੋਡ ਉੱਤੇ ਪੰਜਾਬੀ ਗਾਇਕ ਅਲਫਾਜ਼ 'ਤੇ ਜਾਨ ਲੇਵਾ ਹਮਲਾ ਕੀਤਾ ਗਿਆ। ਦਰਅਸਲ ਅਲਫਾਜ਼ ਨੂੰ ਇਕ ਛੋਟੇ ਟੈਂਪੂ ਚਾਲਕ ਨੇ ਜ਼ੋਰਦਾਰ ਟੱਕਰ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਅਲਫਾਜ਼ ਨੂੰ ਗੰਭੀਰ ਹਾਲਤ ਵਿਚ ਮੋਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਪੰਜਾਬੀ ਗਾਇਕ ਅਲਫਾਜ਼ 'ਤੇ ਜਾਨਲੇਵਾ ਹਮਲਾ, ਵਾਲ ਵਾਲ ਬਚਿਆ, ਲੱਗੀਆਂ ਗੰਭੀਰ ਸੱਟਾਂ

ਚੰਡੀਗੜ: ਪੰਜਾਬੀ ਗਾਇਕ ਅਲਫ਼ਾਜ ਬੀਤੀ ਰਾਤ ਸੜਕ ਦੁਰਘਟਨਾ ਵਿਚ ਜ਼ਖ਼ਮੀਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਲਫਾਜ਼ ਖਰੜ ਲਾਂਡਰਾਂ ਰੋਡ 'ਤੇ ਹਾਦਸੇ ਦਾ ਸ਼ਿਕਾਰ ਹੋਏ ਸੀ, ਜਿਸਨੂੰ ਮਿੰਨੀ ਟੈਂਪੂ ਨੇ ਜਾਣਬੁੱਝ ਕੇ ਟੱਕਰ ਮਾਰ ਦਿੱਤੀ ਸੀ। ਟੱਕਰ ਬਹੁਤ ਹੀ ਜ਼ੋਰਦਾਰ ਸੀ ਜਿਸਤੋਂ ਬਾਅਦ ਅਲਫਾਜ਼ ਕਈ ਫੁੱਟ ਦੂਰ ਜਾ ਡਿੱਗੇ ਅਤੇ ਉਸਦੀ ਰੀੜ ਦੀ ਹੱਡੀ ਵਿਚ ਬਹੁਤ ਜ਼ਿਆਦਾ ਸੱਟ ਲੱਗੀ। ਸਰੀਰ ਦੇ ਹੋਰ ਕਈ ਹਿੱਸਿਆਂ ਵਿਚ ਵੀ ਅਲਫ਼ਾਜ਼ ਨੂੰ ਡੂੰਘੀ ਸੱਟ ਲੱਗੀ ਸੀ। ਅਲਫਾਜ਼ ਨੂੰ ਜ਼ਖਮੀ ਕਰਨ ਵਾਲਾ ਛੋਟੇ ਟੈਂਪੂ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਅਲਫਾਜ਼ ਨੂੰ ਮੋਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

 

ਕਿਵੇਂ ਵਾਪਰੀ ਘਟਨਾ ?

ਇਹ ਘਟਨਾ ਬੀਤੀ ਰਾਤ 12 ਵਜੇ ਤੋਂ ਬਾਅਦ ਵਾਪਰੀ ਦੱਸੀ ਜਾ ਰਹੀ ਹੈ। ਅਲਫਾਜ਼ ਆਪਣੇ ਕੁਝ ਦੋਸਤਾਂ ਸਮੇਤ ਢਾਬੇ 'ਤੇ ਖਾਣਾ ਖਾ ਰਿਹਾ ਸੀ ਤਾਂ ਅਚਾਨਕ ਢਾਬਾ ਮਾਲਕ ਦੀ ਉਥੇ ਟੈਂਪੂ ਚਾਲਕ ਨਾਲ ਜ਼ੋਰਦਾਰ ਬਹਿਸ ਸ਼ੁਰੂ ਹੋ ਗਈ ਤਾਂ ਅਲਫ਼ਾਜ਼ ਉਹਨਾਂ ਦਾ ਝਗੜਾ ਸੁਲਝਾਉਣ ਲਈ ਉਥੇ ਚਲਾ ਗਿਆ। ਉਹ ਦੋਵਾਂ ਨੂੰ ਸਮਝਾਉਣ ਲੱਗਾਂ ਤਾਂ ਅੱਖ ਬਚਾ ਕੇ ਟੈਂਪੂ ਚਾਲਕ ਨੇ ਸੜਕ 'ਤੇ ਖੜੇ ਅਲਫਾਜ਼ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਅਲਫਾਜ਼ ਨੂੰ ਕਈ ਸੱਟਾਂ ਲੱਗੀਆਂ। ਜਿਸ ਤਰੀਕੇ ਨਾਲ ਅਲਫਾਜ਼ 'ਤੇ ਹਮਲਾ ਕੀਤਾ ਉਸ ਵਿਚ ਉਸਦੀ ਜਾਨ ਵੀ ਜਾ ਸਕਦੀ ਸੀ। ਇਸ ਨੂੰ ਜਾਨਲੇਵਾ ਹਮਲਾ ਵੀ ਕਿਹਾ ਜਾ ਰਿਹਾ ਹੈ।

 

ਹਨੀ ਸਿੰਘ ਦੇ ਟਵੀਟ ਨਾਲ ਹਰਕਤ ਵਿਚ ਆਈ ਪੁਲਿਸ

ਪੰਜਾਬੀ ਗਾਇਕ ਅਲਫਾਜ਼ ਉੱਤੇ ਹੋਏ ਹਮਲੇ ਤੋਂ ਬਾਅਦ ਹਨੀ ਸਿੰਘ ਨੇ ਇਕ ਟਵੀਟ ਕੀਤਾ। ਹਨੀ ਸਿੰਘ ਨੇ ਅਲਫਾਜ਼ 'ਤੇ ਇਸ ਤਰ੍ਹਾਂ ਜਾਣਬੁਝ ਕੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਅਤੇ ਰੱਜ ਕੇ ਭੜਾਸ ਕੱਢੀ। ਇਸ ਟਵੀਟ ਤੋਂ ਬਾਅਦ ਪੁਲਿਸ ਦੇ ਧਿਆਨ ਵਿਚ ਇਹ ਮਾਮਲਾ ਆਇਆ ਅਤੇ ਮੋਹਾਲੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਨੇ ਟੈਂਪੂ ਚਾਲਕ ਦੀ ਪੈੜ ਨੱਪ ਲਈ ਅਤੇ ਹਰਿਆਣਾ ਵਿਚੋਂ ਉਸਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਟੈਂਪੂ ਚਾਲਕ ਦਾ ਨਾਂ ਵਿੱਕੀ ਦੱਸਿਆ ਜਾ ਰਿਹਾ ਹੈ।


 

ਢਾਬਾ ਮਾਲਕ ਨੇ ਵੀ ਦਰਜ ਕਰਵਾਏ ਬਿਆਨ

ਇਸ ਮਾਮਲੇ ਵਿਚ ਢਾਬਾ ਮਾਲਕ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਹਨ।ਕਿਉਂਕਿ ਟੈਂਪੂ ਚਾਲਕ ਦਾ ਇਸ ਢਾਬਾ ਮਾਲਕ ਨਾਲ ਪੈਸਿਆਂ ਦੇ ਲੈਣ ਦੇਣ ਦਾ ਝਗੜਾ ਚੱਲ ਰਿਹਾ ਸੀ ਜਿਸਤੋਂ ਬਾਅਦ ਅਲਫਾਜ਼ ਨੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।ਉਸਨੇ ਦੱਸਿਆ ਕਿ ਟੈਂਪੂ ਚਾਲਕ ਉਸ ਨਾਲ ਗਾਲੀ ਗਲੋਚ ਕਰ ਰਿਹਾ ਸੀ ਅਤੇ ਉਸਨੇ ਹੀ ਅਲਫਾਜ਼ ਨੂੰ ਮਦਦ ਲਈ ਸੱਦਿਆ ਸੀ।

 

WATCH LIVE TV 

Trending news