Punjab News: ਅਸਾਮ 'ਚ ਪਟਿਆਲਾ ਦਾ ਸਿਪਾਹੀ ਸ਼ਹੀਦ, ਰੋ-ਰੋ ਕੇ ਮਾਪਿਆਂ ਦਾ ਹੋਇਆ ਬੁਰਾ ਹਾਲ
Advertisement

Punjab News: ਅਸਾਮ 'ਚ ਪਟਿਆਲਾ ਦਾ ਸਿਪਾਹੀ ਸ਼ਹੀਦ, ਰੋ-ਰੋ ਕੇ ਮਾਪਿਆਂ ਦਾ ਹੋਇਆ ਬੁਰਾ ਹਾਲ

Punjab News:ਜਾਣਕਾਰੀ ਮੁਤਾਬਕ 26 ਸਾਲਾ ਸਹਿਜਪਾਲ ਸਿੰਘ 2015 'ਚ ਫੌਜ 'ਚ ਭਰਤੀ ਹੋਇਆ ਸੀ। ਉਸ ਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ (22) ਵੀ ਫੌਜ ਵਿੱਚ ਹੈ। 

Punjab News: ਅਸਾਮ 'ਚ ਪਟਿਆਲਾ ਦਾ ਸਿਪਾਹੀ ਸ਼ਹੀਦ, ਰੋ-ਰੋ ਕੇ ਮਾਪਿਆਂ ਦਾ ਹੋਇਆ ਬੁਰਾ ਹਾਲ

Punjab News:  ਪਟਿਆਲਾ ਦੇ ਸਮਾਣਾ ਦੇ ਪਿੰਡ ਰੰਧਾਵਾ ਦੇ ਭਾਰਤੀ ਫੌਜ ਵਿੱਚ ਤਾਇਨਾਤ ਜਵਾਨ ਸਹਿਜਪਾਲ ਸਿੰਘ (Martyr Jawan Sehjpal Singh) ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਹਨ। ਸ਼ਹੀਦ ਜਵਾਨ ਦੀ ਉਮਰ ਮਹਿਜ਼ 25 ਸਾਲ ਸੀ ਅਤੇ ਉਹ 2015 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦਾ 21 ਸਾਲਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਵੀ ਭਾਰਤੀ ਫੌਜ ਵਿੱਚ ਹੈ ਅਤੇ ਲੇਹ-ਲਦਾਖ ਵਿੱਚ ਡਿਊਟੀ ’ਤੇ ਹੈ।

ਸ਼ਹੀਦ ਸਹਿਜਪਾਲ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਫੌਜੀ ਸਨਮਾਨਾਂ ਨਾਲ ਸ਼ਹੀਦ ਸਹਿਜਪਾਲ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Sidhu Moosewala Death Anniversary: ਅੱਜ ਦੇ ਦਿਨ ਸਿੱਧੂ ਨੇ ਲਏ ਸੀ ਆਖਰੀ ਸਾਹ; ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ  ਜ਼ਿੰਦਾ ਹੈ ਮੂਸੇਵਾਲਾ!

ਪਹਿਲਾਂ ਉਨ੍ਹਾਂ ਦਾ ਅੰਤਿਮ ਸੰਸਕਾਰਬੀਤੇ ਦਿਨੀ ਕੀਤਾ ਜਾਣਾ ਸੀ ਪਰ ਮ੍ਰਿਤਕ ਦੇਹ ਨਾ ਮਿਲਣ ਕਾਰਨ ਹੁਣ ਸੋਮਵਾਰ ਯਾਨੀ ਅੱਜ  ਕੀਤਾ ਜਾਵੇਗਾ। ਸਹਿਜਪਾਲ ਸਿੰਘ ਸਾਲ 2015 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਸਥਾਨਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 27 ਮਈ ਦੀ ਦੇਰ ਸ਼ਾਮ ਸ਼ਹੀਦ ਸਹਿਜਪਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 

ਉਨ੍ਹਾਂ ਕਿਹਾ ਕਿ ਸਹਿਜਪਾਲ ਆਸਾਮ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਸਨ। ਅੱਜ ਪੂਰਾ ਪੰਜਾਬ ਅਤੇ ਦੇਸ਼ ਸ਼ਹੀਦ ਸਹਿਜਪਾਲ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਸੀ.ਐਮ ਭਗਵੰਤ ਮਾਨ ਨੇ ਵੀ ਭਾਰਤ ਮਾਤਾ ਅਤੇ ਪੰਜਾਬ ਦੇ ਪੁੱਤਰ ਸਹਿਜਪਾਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਦੂਜੇ ਪਾਸੇ ਸ਼ਹੀਦ ਸਹਿਜਪਾਲ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਕੈਬਨਿਟ ਮੰਤਰੀ ਜੋੜਾਮਾਜਰਾ ਨੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

Trending news