ਪਾਕਿਸਤਾਨ ਨੇ 200 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ, ਅਟਾਰੀ ਵਾਹਗਾ ਸਰਹੱਦ ਤੋਂ ਪਰਤਣਗੇ ਭਾਰਤ
Advertisement

ਪਾਕਿਸਤਾਨ ਨੇ 200 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ, ਅਟਾਰੀ ਵਾਹਗਾ ਸਰਹੱਦ ਤੋਂ ਪਰਤਣਗੇ ਭਾਰਤ

ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਮਛੇਰਿਆਂ ਦਾ ਇਮੀਗ੍ਰੇਸ਼ਨ/ਕਸਟਮ ਕਲੀਅਰੈਂਸ ਤੋਂ ਬਾਅਦ, ਭਾਰਤੀ ਮਛੇਰਿਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮੱਛੀ ਪਾਲਣ ਵਿਭਾਗ ਗੁਜਰਾਤ ਦੇ ਉੱਚ ਅਧਿਕਾਰੀ ਤੇ ਗੁਜਰਾਤ ਪੁਲਿਸ ਅਟਾਰੀ ਸਰਹੱਦ ਸ੍ਰੀ ਗੁਰੂ ਜੀ ਤੋਂ ਲੈ ਕੇ ਗੁਜਰਾਤ ਲਈ ਰਵਾਨਾ ਹੋਣਗੇ। 

ਪਾਕਿਸਤਾਨ ਨੇ 200 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ, ਅਟਾਰੀ ਵਾਹਗਾ ਸਰਹੱਦ ਤੋਂ ਪਰਤਣਗੇ ਭਾਰਤ

India fishermen released from Pakistan jail news, Amritsar Attari-Wagah border: ਭਾਰਤ ਤੇ ਪਾਕਿਸਤਾਨ ਦਰਮਿਆਨ ਹੋਏ ਸਮਝੌਤਿਆਂ ਤਹਿਤ ਅੱਜ ਯਾਨੀ ਸ਼ੁਕਰਵਾਰ ਨੂੰ ਗੁਵਾਂਢੀ ਦੇਸ਼ ਪਾਕਿਸਤਾਨ ਵੱਲੋਂ ਆਪਣੀਆਂ ਜੇਲ੍ਹਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ 200 ਭਾਰਤੀ ਕੈਦੀ ਮਛੇਰਿਆਂ ਨੂੰ ਵਾਹਗਾ ਪਾਕਿਸਤਾਨ ਸਰਹੱਦ ਰਸਤੇ ਭਾਰਤ ਦੀ ਅਟਾਰੀ ਸਰਹੱਦ ਰਾਹੀਂ ਵਤਨ ਵਾਪਸ ਰਿਹਾਅ ਕੀਤਾ ਜਾਵੇਗਾ। 

ਦੇਰ ਰਾਤ ਵਤਨ ਪਰਤਨ ਲਈ ਭਾਰਤੀ ਮਛੇਰਿਆਂ ਨੂੰ ਕਰਾਚੀ, ਪਾਕਿਸਤਾਨ, ਦੀ ਲਾਡੀ ਜੇਲ ਤੋਂ ਰੇਲ ਗੱਡੀ ਰਾਹੀਂ ਰਵਾਨਾ ਕੀਤਾ ਗਿਆ ਹੈ। 

ਦੇਰ ਰਾਤ ਕਰਾਚੀ ਤੋਂ ਰਿਹਾਅ ਕੀਤੇ ਭਾਰਤੀ ਮਛੇਰਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤ-ਪਾਕਿ ਪੀਸ ਫਾਊਂਡੇਸ਼ਨ ਅਤੇ ਡੈਮੋਕਰੇਸੀ ਦੇ ਆਗੂ ਸੀਨੀਅਰ ਪੱਤਰਕਾਰ ਜੇਤਿਨ ਦਸਾਈ ਨੇ ਦੱਸਿਆ ਕਿ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਲਈ ਭਾਰਤ ਦੇ ਗੁਜਰਾਤ ਸਮੁੰਦਰ ਰਸਤੇ ਮੱਛੀਆਂ ਫੜਦੇ ਸਮੇਂ ਭਾਰਤ ਤੋਂ ਪਾਕਿਸਤਾਨ ਦੀ ਹੱਦ ਅੰਦਰ ਦਾਖਲ ਹੋਣ 'ਤੇ 200 ਕੈਦੀ ਜੋ ਪਿਛਲੇ 24 ਮਹੀਨਿਆਂ ਤੋਂ ਲੈ ਕੇ 30 ਮਹੀਨਿਆਂ ਵਿੱਚ ਪਾਕਿਸਤਾਨ ਦੀ ਜਲ ਸੈਨਾ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ, ਤੇ ਪਾਕਿਸਤਾਨ ਦੀ ਕਰਾਚੀ ਜੇਲ੍ਹਾਂ ਵਿੱਚ ਬੰਦ ਸਨ, ਉਨ੍ਹਾਂ ਨੂੰ ਪਾਕਿਸਤਾਨ ਤੋਂ ਰਿਹਾਅ ਕੀਤਾ ਜਾ ਰਿਹਾ ਹੈ ਤੇ ਉਹ ਮੁੜ ਭਾਰਤ ਪਰਤਣਗੇ। 

ਇਹ ਵੀ ਪੜ੍ਹੋ: Junior Hockey Asia Cup 2023: ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਦਿੱਤੀ ਵੱਡੀ ਹਾਰ

ਦਸਾਈ ਨੇ ਅੱਗੇ ਦੱਸਿਆ ਕਿ ਰਿਹਾਅ ਕੀਤੇ ਗਏ ਭਾਰਤੀ ਮਛੇਰੇ ਜੋ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਸਨ, ਉਹ ਭਾਰਤ ਦੇ ਗੁਜਰਾਤ, ਮੱਧ ਪ੍ਰਦੇਸ਼ ਤੇ ਹੋਰ ਵੱਖ-ਵੱਖ ਸੂਬਿਆਂ ਦੇ ਹਨ। ਪਾਕਿਸਤਾਨ ਦੀ ਲਾਡੀ ਜੇਲ ਕਰਾਚੀ ਤੋਂ ਰਿਹਾਅ ਹੋ ਕੇ ਨਿਕਲੇ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਦੀ ਮੰਨੀ-ਪ੍ਰਮੰਨੀ ਸੰਸਥਾ ਈਦੀ ਫਾਊਂਡੇਸ਼ਨ ਕਰਾਚੀ ਦੇ ਅਹੁਦੇਦਾਰਾਂ ਵੱਲੋਂ ਭਾਰਤੀ ਮਛੇਰਿਆਂ ਨੂੰ ਸਨਮਾਨਤ ਵੀ ਕੀਤਾ ਗਿਆ। 

ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਮਛੇਰਿਆਂ ਦਾ ਇਮੀਗ੍ਰੇਸ਼ਨ/ਕਸਟਮ ਕਲੀਅਰੈਂਸ ਤੋਂ ਬਾਅਦ, ਭਾਰਤੀ ਮਛੇਰਿਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮੱਛੀ ਪਾਲਣ ਵਿਭਾਗ ਗੁਜਰਾਤ ਦੇ ਉੱਚ ਅਧਿਕਾਰੀ ਤੇ ਗੁਜਰਾਤ ਪੁਲਿਸ ਅਟਾਰੀ ਸਰਹੱਦ ਸ੍ਰੀ ਗੁਰੂ ਜੀ ਤੋਂ ਲੈ ਕੇ ਗੁਜਰਾਤ ਲਈ ਰਵਾਨਾ ਹੋਣਗੇ। 

ਇਹ ਵੀ ਪੜ੍ਹੋ: Viral Video: ਏਅਰ ਫੋਰਸ ਦੇ ਸਮਾਗਮ 'ਚ ਮੁੱਧੇ-ਮੂੰਹ ਡਿੱਗੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ! ਵੇਖੋ ਵੀਡੀਓ

(For more news apart from India fishermen released from Pakistan jail news, Amritsar Attari-Wagah border, stay tuned to Zee PHH)

Trending news