Punjab Election: ਪੰਜਾਬ ਵਿੱਚ ਡਬਲ ਇੰਜਣ ਦੀ ਬਣੇਗੀ ਸਰਕਾਰ: ਕੈਪਟਨ
Advertisement

Punjab Election: ਪੰਜਾਬ ਵਿੱਚ ਡਬਲ ਇੰਜਣ ਦੀ ਬਣੇਗੀ ਸਰਕਾਰ: ਕੈਪਟਨ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਜੇਕਰ ਪੰਜਾਬ ਵਿੱਚ ਵੀ ਭਾਜਪਾ ਗੱਠਜੋੜ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਮਸਲੇ ਹੱਲ ਹੋਣਗੇ

Punjab Election: ਪੰਜਾਬ ਵਿੱਚ ਡਬਲ ਇੰਜਣ ਦੀ ਬਣੇਗੀ ਸਰਕਾਰ: ਕੈਪਟਨ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਜੇਕਰ ਪੰਜਾਬ ਵਿੱਚ ਵੀ ਭਾਜਪਾ ਗੱਠਜੋੜ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਮਸਲੇ ਹੱਲ ਹੋਣਗੇ, ਪੰਜਾਬ ਵਿੱਚ ਸਰਕਾਰ ਬਣਨ ਪਿੱਛੋਂ ਉਹ ਮਸਲੇ ਲੈ ਕੇ ਕੇਂਦਰ ਕੋਲ ਜਾਣਗੇ।

ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਹ ਕੋਈ ਮਸਲੇ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਕੇਂਦਰੀ ਮੰਤਰੀਆਂ ਕੋਲ ਗਏ, ਤਾਂ ਉਨ੍ਹਾਂ ਨੇ ਕਦੇ ਵੀ ਜਵਾਬ ਨਹੀਂ ਦਿੱਤਾ ਸੀ। 

ਚਰਨਜੀਤ ਚੰਨੀ ਵੱਲੋਂ ਗਰੀਬ ਮੁੱਖ ਮੰਤਰੀ ਹੋਣ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਜਿਸ ਕੋਲ 170 ਕਰੋੜ ਰੁਪਏ ਹੋਣ, ਉਹ ਗਰੀਬ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ 22 ਲੱਖ ਨੌਕਰੀਆਂ ਦੇ ਚੁੱਕਾ ਹਾਂ। ਬਾਕੀ ਕੇਂਦਰ ਦੀ ਹਕੂਮਤ ਹੀ ਪੰਜਾਬ ਵਿਚ ਉਦਯੋਗ ਦੇ ਹੋਰ ਰਿਆਇਤਾਂ ਦੇ ਸਕਦੀ ਹੈ। ਇਸ ਲਈ ਗੱਠਜੋੜ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ।

Trending news