Punjab Assembly Elections 2022- ਪੰਜਾਬ ਵਿਚ ਫਿਰ ਗਿਆ 'ਆਪ' ਦਾ ਝਾੜੂ- ਭਗਵੰਤ ਮਾਨ ਦਾ ਨਹੀਂ ਚੱਕਿਆ ਜਾਂਦਾ ਚਾਅ, ਮਾਂ ਦੇ ਗਲ ਲੱਗ ਕੇ ਹੋਏ ਭਾਵੁਕ
Advertisement

Punjab Assembly Elections 2022- ਪੰਜਾਬ ਵਿਚ ਫਿਰ ਗਿਆ 'ਆਪ' ਦਾ ਝਾੜੂ- ਭਗਵੰਤ ਮਾਨ ਦਾ ਨਹੀਂ ਚੱਕਿਆ ਜਾਂਦਾ ਚਾਅ, ਮਾਂ ਦੇ ਗਲ ਲੱਗ ਕੇ ਹੋਏ ਭਾਵੁਕ

Punjab Assembly Elections 2022- ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲਣ ਤੋਂ ਬਾਅਦ ਭਗਵੰਤ ਮਾਨ ਦਾ ਚਾਅ ਨਹੀਂ ਚੱਕਿਆ ਜਾ ਰਿਹਾ ਸੀ ਉਹਨਾਂ ਆਖਿਆ ਕਿ ਹੁਣ ਪੰਜਾਬ ਵਿਧਾਨ ਸਭਾ ਸੀਸਵਾਂ ਫਾਰਮ ਹਾਊਸ ਤੋਂ ਨਹੀਂ ਬਲਕਿ ਪੰਜਾਬ ਦੇ ਪਿੰਡਾਂ ਤੋਂ ਚੱਲੇਗੀ। 

Punjab Assembly Elections 2022- ਪੰਜਾਬ ਵਿਚ ਫਿਰ ਗਿਆ 'ਆਪ' ਦਾ ਝਾੜੂ- ਭਗਵੰਤ ਮਾਨ ਦਾ ਨਹੀਂ ਚੱਕਿਆ ਜਾਂਦਾ ਚਾਅ, ਮਾਂ ਦੇ ਗਲ ਲੱਗ ਕੇ ਹੋਏ ਭਾਵੁਕ

ਚੰਡੀਗੜ: Punjab Assembly Elections 2022- ਆਮ ਆਦਮੀ ਪਾਰਟੀ ਦੇ ਵਿਹੜੇ ਲੱਡੂ ਵੰਡੇ ਜਾ ਰਹੇ ਹਨ, ਭੰਗੜੇ ਪਾਏ ਜਾ ਰਹੇ ਹਨ।ਪੰਜਾਬ ਨੂੰ ਅਗਲਾ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ ਭਗਵੰਤ ਮਾਨ। ਭਗਵੰਤ ਮਾਨ ਨੇ ਸੰਗਰੂਰ ' ਸਥਿਤ ਰਿਹਾਇਸ਼ 'ਤੇ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਸ ਨੇ ਆਪਣੀ ਮਾਂ ਨੂੰ ਜੱਫੀ ਪਾ ਲਈ। ਇਸ ਮੌਕੇ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਭਾਵੁਕ ਹੋ ਗਏ। ਇਸ ਦੇ ਨਾਲ ਹੀ ਜਿੱਤ ਤੋਂ ਬਾਅਦ ਪਹਿਲੇ ਭਾਸ਼ਣ 'ਚ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਹੈ, ਹੁਣ ਸਾਡੀ ਵਾਰੀ ਹੈ। ਇਸ ਮੌਕੇ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਭਾਵੁਕ ਵਿਖਾਈ ਦਿੱਤੇ।

 

ਹੁਣ ਪਿੰਡਾਂ ਤੋਂ ਚੱਲੇਗੀ ਪੰਜਾਬ ਸਰਕਾਰ

ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲਣ ਤੋਂ ਬਾਅਦ ਭਗਵੰਤ ਮਾਨ ਦਾ ਚਾਅ ਨਹੀਂ ਚੱਕਿਆ ਜਾ ਰਿਹਾ ਸੀ ਉਹਨਾਂ ਆਖਿਆ ਕਿ ਹੁਣ ਪੰਜਾਬ ਵਿਧਾਨ ਸਭਾ ਸੀਸਵਾਂ ਫਾਰਮ ਹਾਊਸ ਤੋਂ ਨਹੀਂ ਬਲਕਿ ਪੰਜਾਬ ਦੇ ਪਿੰਡਾਂ ਤੋਂ ਚੱਲੇਗੀ। ਉਨ੍ਹਾਂ ਕਿਹਾ ਕਿ ਮੈਂ ਸਾਢੇ ਤਿੰਨ ਕਰੋੜ ਪੰਜਾਬੀਆਂ ਦਾ ਸਤਿਕਾਰ ਕਰਨਾ ਸਿਖਾਵਾਂਗਾ। ਹੁਣ ਕੋਰਟਾਂ ਅਤੇ ਕਚਿਹਰੀਆਂ ਵਿਚ ਹੋਣ ਵਾਲੇ ਫ਼ੈਸਲੇ ਪਿੰਡਾਂ ਵਿਚ ਹੋਣਗੇ।

 

 

 

ਸਰਕਾਰੀ ਦਫ਼ਤਰਾਂ ਵਿੱਚ ਭਗਤ ਸਿੰਘ ਅਤੇ ਅੰਬੇਡਕਰ ਦੀ ਤਸਵੀਰ ਲਗਾਈ ਜਾਵੇਗੀ

ਭਗਵੰਤ ਮਾਨ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਹੌਲੀ-ਹੌਲੀ ਅਸੀਂ ਪੰਜਾਬ ਨੂੰ ਮੁੜ ਲੀਹ 'ਤੇ ਲਿਆਵਾਂਗੇ। ਇੱਕ ਮਹੀਨੇ ਵਿੱਚ ਫਰਕ ਨਜ਼ਰ ਆਵੇਗਾ। ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਲਗਾਈ ਜਾਵੇਗੀ। ਭਗਤ ਸਿੰਘ ਅਤੇ ਅੰਬੇਡਕਰ ਦੀ ਫੋਟੋ ਲਗਾਈ ਜਾਵੇਗੀ। ਇੱਕ ਨੂੰ ਆਜ਼ਾਦੀ ਮਿਲੀ, ਦੂਜੇ ਨੇ ਸੰਵਿਧਾਨ ਬਣਾਇਆ। ਅਸੀਂ ਪਿੰਡ ਵਿੱਚ ਹੀ ਸਹੁੰ ਚੁੱਕਾਂਗੇ। ਸਾਰੇ ਮਿਲ ਕੇ ਕੰਮ ਕਰਨਗੇ। ਸਿੱਖਿਆ, ਬਿਜਲੀ, ਹਸਪਤਾਲ ਸਭ ਦਾ ਵਿਕਾਸ ਕੀਤਾ ਜਾਵੇਗਾ। ਮਾਂ-ਭੈਣ ਦਾ ਮਾਣ-ਸਨਮਾਨ ਵਧੇਗਾ। ਖੇਡ ਨੂੰ ਅੱਗੇ ਲੈ ਕੇ ਆਉਣਗੇ। ਹਰ ਪਿੰਡ ਵਿੱਚ ਟਰੈਕ ਬਣਾਏ ਜਾਣਗੇ, ਸਟੇਡੀਅਮ ਤਿਆਰ ਕੀਤੇ ਜਾਣਗੇ। ਬੱਚੇ ਸੜਕਾਂ 'ਤੇ ਜ਼ੋਖਮ ਚੁੱਕ ਕੇ ਦੌੜਦੇ ਹਨ।

 

 

ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਵਿਚ ਭਗਵੰਤ ਮਾਨ ਚੁੱਕਣਗੇ ਸਹੁੰ

ਭਗਵੰਤ ਮਾਨ ਮੁੱਖ ਮੰਤਰੀ ਵਜੋਂ ਰਾਜ ਭਵਨ 'ਚ ਨਹੀਂ ਬਲਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਸਹੁੰ ਚੁੱਕਣਗੇ ਅਤੇ ਉਹਨਾਂ ਦੇ ਨਾਲ ਹੀ ਉਹਨਾਂ ਦੀ ਕੈਬਨਿਟ ਦਾ ਹਿੱਸਾ ਬਣਨ ਵਾਲੇ ਆਗੂ ਵੀ ਸਹੁੰ ਚੁੱਕਣਗੇ।

 

WATCH LIVE TV 

 

Trending news