Punjab Assembly Elections 2022- ਭਗਵੰਤ ਕਿਵੇਂ ਬਣਿਆ 'ਪੰਜਾਬ ਦਾ ਮਾਨ' , ਕਾਮੇਡੀ ਕਿੰਗ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ
Advertisement

Punjab Assembly Elections 2022- ਭਗਵੰਤ ਕਿਵੇਂ ਬਣਿਆ 'ਪੰਜਾਬ ਦਾ ਮਾਨ' , ਕਾਮੇਡੀ ਕਿੰਗ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ

ਭਗਵੰਤ ਮਾਨ ਲੋਕਾਂ ਦੇ ਦਿਲਾਂ ਵਿਚ ਕਾਮੇਡੀ ਕਿੰਗ ਬਣਕੇ ਰਾਜ ਕਰਦਾ ਸੀ। ਜਿਸਨੇ 1992 ਵਿਚ ਸਰਦੂਲ ਸਿਕੰਦਰ ਦੇ ਗੀਤ "ਫੁੱਲਾਂ ਦੀ ਕੱਚੀਏ ਵਪਾਰਨੇ" ਗੀਤ ਦੀ ਪੈਰੋਡੀ ਗਾ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। 

Punjab Assembly Elections 2022- ਭਗਵੰਤ ਕਿਵੇਂ ਬਣਿਆ 'ਪੰਜਾਬ ਦਾ ਮਾਨ' , ਕਾਮੇਡੀ ਕਿੰਗ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ

ਚੰਡੀਗੜ:  ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਸੁਣਾ ਦਿੱਤਾ ਹੈ। ਭਗਵੰਤ ਮਾਨ ਹੁਣ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨਗੇ। ਹਾਲਾਂਕਿ ਭਗਵੰਤ ਮਾਨ ਲਈ ਇਹ ਸਫ਼ਰ ਕਿਤੇ ਵੀ ਆਸਾਨ ਨਹੀਂ ਸੀ। ਆਓ ਜਾਣਦੇ ਆਂ ਭਗਵੰਤ ਕਿਵੇਂ ਬਣਿਆ ਪੰਜਾਬ ਦਾ ਮਾਨ ਇਕ ਝਾਤ ਮਾਰਦੇ ਆਂ ਉਹਨਾਂ ਦੇ ਕਾਮੇਡੀ ਤੋਂ ਸਿਆਸਤ ਤੱਕ ਦੇ ਸਫ਼ਰ 'ਤੇ।

 

ਇਕ ਸਮਾਂ ਸੀ ਜਦੋਂ ਭਗਵੰਤ ਮਾਨ ਸਨ ਕਾਮੇਡੀ ਕਿੰਗ

 

ਭਗਵੰਤ ਮਾਨ ਲੋਕਾਂ ਦੇ ਦਿਲਾਂ ਵਿਚ ਕਾਮੇਡੀ ਕਿੰਗ ਬਣਕੇ ਰਾਜ ਕਰਦਾ ਸੀ। ਜਿਸਨੇ 1992 ਵਿਚ ਸਰਦੂਲ ਸਿਕੰਦਰ ਦੇ ਗੀਤ "ਫੁੱਲਾਂ ਦੀ ਕੱਚੀਏ ਵਪਾਰਨੇ" ਗੀਤ ਦੀ ਪੈਰੋਡੀ ਗਾ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਪਰ 1993 ਵਿਚ 'ਕੁਲਫੀ ਗਰਮਾ ਗਰਮ' ਕੈਸੇਟ ਦੇ ਨਾਲ ਮਕਬੂਲੀਅਤ ਹਾਸਲ ਕੀਤੀ ਜਿਸ ਤੋਂ ਬਾਅਦ ਭਗਵੰਤ ਸਾਰਿਆਂ ਦਾ ਮਾਨ ਬਣ ਗਿਆ।

ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਚ ਪੜਦਿਆਂ ਹੀ ਭਗਵੰਤ ਮਾਨ ਦੀ ਆਈ ਕੈਸੇਟ ਨੇ ਸਾਰੇ ਰਿਕਾਰਡ ਤੋੜ ਦਿੱਤੇ ਉਸਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਜਿਸ ਤੋਂ ਬਾਅਦ ਭਗਵੰਤ ਮਾਨ ਲਗਾਤਾਰ ਹਾਸਿਆਂ ਦੇ ਪਟਾਕੇ ਪਾਉਂਦੇ ਰਹੇ।

ਐਨਾ ਹੀ ਨਹੀਂ ਭਗਵੰਤ ਮਾਨ ਨੇ ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਆਪਣੀ ਕਲਾ ਦਾ ਲੋਹਾ ਮਨਵਾਇਆ ਅਤੇ ਨੈਸ਼ਨਲ ਲੈਵਲ ਦੇ ਕਾਮੇਡੀ ਸ਼ੋਅ ਦਾ ਲਾਫਟਰ ਚੈਲੇਂਜ ਵਿਚ ਵੀ ਭਗਵੰਤ ਮਾਨ ਨੇ ਆਪਣੇ ਵਿਅੰਗਮਈ ਤੀਰ ਛੱਡ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ।ਦਿਲਚਸਪ ਗੱਲ ਇਹ ਰਹੀ ਕਿ ਇਸ ਸ਼ੋਅ ਵਿਚ ਭਗਵੰਤ ਮਾਨ ਦੇ ਸਿਆਸੀ ਸ਼ਰੀਕ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਜੱਜ ਰਹੇ।

fallback

ਸਿਆਸੀ ਸਫ਼ਰ ਦੀ ਸ਼ੁਰੂਆਤ

 

ਅਕਸਰ ਆਪਣੀ ਕਾਮੇਡੀ ਵਿਚ ਭਗਵੰਤ ਪੰਜਾਬ ਦੀ ਸਿਆਸਤ 'ਤੇ ਤਿੱਖਾ ਕਟਾਕਸ਼ ਕੱਸਦੇ ਰਹੇ ਅਤੇ ਭਗਵੰਤ ਨੂੰ ਖੁਦ ਵੀ ਪਤਾ ਨਹੀਂ ਲੱਗਾ ਕਦੋਂ ਉਹ ਸਿਆਸਤ ਨੂੰ ਰਗੜੇ ਲਾਉਂਦੇ ਹੋਏ ਪੰਜਾਬ ਦਾ ਵੱਡਾ ਸਿਆਸੀ ਚਿਹਰਾ ਬਣ ਗਿਆ।ਚਰਚਾਵਾਂ ਰਹੀਆਂ ਹਨ ਕਿ 2007-08 ਦੌਰਾਨ ਭਗਵੰਤ ਮਾਨ ਦੀ ਅਕਾਲੀ ਦਲ ਨਾਲ ਨਜ਼ਦੀਕੀ ਰਹੀ ਪਰ ਕਿਸੇ ਤਣ-ਪੱਤਣ ਨਹੀਂ ਲੱਗ ਸਕੀ।

fallback

ਜਿਸਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ 2011 ਵਿਚ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਕੀਤੀ। ਜਿਸਤੋਂ ਬਾਅਦ ਉਹਨਾਂ ਵਿਧਾਨ ਸਭਾ ਚੋਣਾਂ 2012 ਦੌਰਾਨ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਖਿਲਾਫ਼ ਚੋਣ ਲੜੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ।ਪਰ ਇਹ 'ਪੀਪਲਜ਼ ਪਾਰਟੀ ਆਫ ਪੰਜਾਬ' ਦਾ 2012 ਵਿਚ ਹੀ ਢਹਿ ਢੇਰੀ ਹੋ ਗਈ ਅਤੇ ਮਨਪ੍ਰੀਤ ਬਾਦਲ ਨੇ ਕਾਂਗਰਸ ਦਾ ਲੜ ਫੜ ਲਿਆ।

 

ਉਹਨਾਂ ਸਮਿਆਂ ਇਕ ਨਵੀਂ ਲਹਿਰ ਆਮ ਆਦਮੀ ਪਾਰਟੀ ਦੀ ਚੱਲੀ ਅਤੇ ਮਾਨ ਦੀ ਮੁਲਾਕਾਤ ਅਰਵਿੰਦ ਕੇਜਰੀਵਾਲ ਦੇ ਨਾਲ ਹੋਈ ਜਿਸਤੋਂ ਬਾਅਦ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਅਤੇ 2014 ਵਿਚ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲੀ ਅਤੇ ਲੋਕ ਸਭਾ ਚੋਣ ਲੜੀ ਅਤੇ 2 ਲੱਖ ਤੋਂ ਵੱਧ ਵੋਟਾਂ ਤੋਂ ਅਕਾਲੀ ਦਲ ਦੇ ਦਿੱਗਜ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ।

2017 ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਇਕ ਵੱਡੀ ਲਹਿਰ ਚੱਲੀ ਪਰ ਵਿਧਾਨ ਸਭਾ ਤੱਕ ਆਮ ਆਦਮੀ ਪਾਰਟੀ ਮਹਿਜ਼ ਵਿਰੋਧੀ ਧਿਰ ਦੀ ਭੂਮਿਕਾ ਤੱਕ ਹੀ ਸਿਮਟ ਗਈ।ਜਿਸਤੋਂ ਬਾਅਦ ਪਾਰਟੀ ਅੰਦਰ ਭਾਰੀ ਉਤਾਰ ਚੜਾਅ ਆਏ , ਪਰ 2019 ਵਿਚ ਸੰਗਰੂਰ ਲੋਕ ਸਭਾ ਸੀਟ ਜਿੱਤ ਕੇ ਭਗਵੰਤ ਮਾਨ ਨੇ ਪਾਰਟੀ ਦੀ ਸਾਖ ਬਚਾ ਲਈ।ਭਗਵੰਤ ਮਾਨ ਨੂੰ ਲੋਕ ਸਭਾ ਵਿਚ ਪੂਰੇ ਪੰਜਾਬ ਅੰਦਰ ਇਕਲੌਤੇ ਮੈਂਬਰ ਪਾਰਲੀਮੈਂਟ ਹੋਣ ਦਾ ਮਾਨ ਵੀ ਹਾਸਲ ਹੈ। ਲੋਕ ਸਭਾ ਦੇ ਵਿਚ ਕੋਈ ਮੁੱਦਾ ਹੋਵੇ, ਭਗਵੰਤ ਮਾਨ ਨੇ ਬੇਬਾਕੀ ਦੇ ਨਾਲ ਗੱਲ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ।

fallback

ਭਗਵੰਤ ਮਾਨ ਨਾਲ ਜੁੜੇ ਵਿਵਾਦ

 

ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਲੋਕ ਮਨਾਂ ਤੇ ਰਾਜ ਕਰਦੇ ਹਨ, ਪਰ ਉਹਨਾਂ ਨਾਲ ਕੁਝ ਅਜਿਹੇ ਵਿਵਾਦ ਵੀ ਜੁੜੇ ਜਿਹਨਾਂ ਕਾਰਨ ਮਾਨ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ।

* ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜਕੇ ਗਏ ਕੁਝ ਆਗੂਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਆਪਣੇ ਨਿੱਜੀ ਸਵਾਰਥਾਂ ਕਰਕੇ ਅਤੇ ਪਾਰਟੀ ਵਿਚ ਵੱਡਾ ਅਹੁਦਾ ਹਾਸਲ ਕਰਨ ਦੀ ਲਾਲਸਾ ਲਈ ਕਈ ਸੀਨੀਅਰ ਆਗੂਆਂ ਲਈ ਪਾਰਟੀ ਵਿਚ ਮੁਸੀਬਤ ਪੈਦਾ ਕੀਤੀ।ਉਹਨਾਂ ਦੇ ਸਹਿਯੋਗੀ ਕਲਾਕਾਰ ਗੁਰਪ੍ਰੀਤ ਘੁੱਗੀ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਸਨ ਉਹਨਾਂ ਨੇ ਵੀ ਭਗਵੰਤ ਮਾਨ 'ਤੇ ਗੰਭੀਰ ਇਲਜ਼ਾਮ ਲਗਾਏ।

fallback

* ਭਗਵੰਤ ਮਾਨ 'ਤੇ ਸ਼ਰਾਬ ਪੀ ਕੇ ਸੰਤੁਲਨ ਗਵਾਉਣ ਦੇ ਇਲਜ਼ਾਮ ਵੀ ਲੱਗਦੇ ਰਹੇ, ਜਿਸ ਕਰਕੇ ਵਿਰੋਧੀ ਉਹਨਾਂ ਤੇ ਭਾਰੂ ਰਹੇ।

 

* ਇਕ ਚੱਲੀ ਇੰਟਰਵਿਊ 'ਚ ਪੱਤਰਕਾਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਮਾਨ ਕਾਫੀ ਵਿਵਾਦਾਂ ਵਿਚ ਘਿਰੇ ਰਹੇ।

 

WATCH LIVE TV

 

Trending news