Amritsar News: ਮਹਿੰਗੇ ਬ੍ਰੈਂਡ ਦੀਆਂ ਬੋਤਲਾਂ 'ਚ ਵੇਚੀ ਜਾ ਰਹੀ ਸੀ ਸਸਤੀ ਸ਼ਰਾਬ, ਤਿੰਨ ਮੁਲਜ਼ਮ ਗ੍ਰਿਫਤਾਰ
Amritsar Cheap Liquor News: ਪੁਲਿਸ ਵੱਲੋਂ ਤਿੰਨ ਮੁਲਜ਼ਮ ਨੂੰ ਗ੍ਰਿਫਤਾਰ ਕਰਦਿਆਂ ਵਿਸਕੀ ਦੀਆ 11 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ।
Trending Photos
)
Punjab's Amritsar News: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਐਸਾਇਜ਼ ਡਿਪਾਰਟਮੈਂਟ ਵੱਲੋਂ ਇੱਕ ਵੱਡੀ ਕਾਰਵਾਈ ਦੇ ਤਹਿਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਅਵੈਧ ਢੰਗ ਨਾਲ ਮਹਿੰਗੇ ਬ੍ਰੈਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚੀ ਜਾ ਰਹੀ ਸੀ।
ਮਿਲੀ ਜਾਣਕਾਰੀ ਦੇ ਮੁਤਾਬਕ, ਅੰਮ੍ਰਿਤਸਰ ਦੇ ਖਾਸਾ ਨੇੜਿਓਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਅਵੈਧ ਢੰਗ ਨਾਲ ਮਹਿੰਗੇ ਬ੍ਰੈਂਡ ਦੀਆਂ ਬੋਤਲਾਂ ਚ ਸਸਤੀ ਸ਼ਰਾਬ ਪਾ ਕੇ ਵੇਚੀ ਜਾ ਰਹੀ ਸੀ ਜਿਸ ਦੇ ਸੰਬੰਧ ਵਿੱਚ ਪੰਜਾਬ ਐਸਾਇਜ਼ ਡਿਪਾਰਟਮੈਂਟ ਨੂੰ ਜਾਣਕਾਰੀ ਮਿਲੀ।
ਇਸ ਦੌਰਾਨ ਪੁਲਿਸ ਵੱਲੋਂ ਤਿੰਨ ਮੁਲਜ਼ਮ ਨੂੰ ਗ੍ਰਿਫਤਾਰ ਕਰਦਿਆਂ ਵਿਸਕੀ ਦੀਆ 11 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਖਾਸਾ ਦਿਸਟਲਿਰੀ ਦਾ ਮੁਲਾਜ਼ਮ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਅੰਦਰੋਂ ਖਾਲੀ ਬੋਤਲਾਂ ਤੇ ਸਟੀਕਰ ਚੋਰੀ ਕਰਕੇ ਬਾਹਰ ਬੋਤਲਾਂ 'ਚ ਸਸਤੀ ਸ਼ਰਾਬ ਭਰਕੇ ਵੇਚੀ ਜਾਂਦੀ ਸੀ।
ਫਿਲਹਾਲ ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਪੁਲਿਸ ਜਾਂ ਐਸਾਇਜ਼ ਡਿਪਾਰਟਮੈਂਟ ਦੇ ਮੁਲਾਜ਼ਮਾਂ ਵੱਲੋਂ ਫੜੇ ਗਏ ਆਰੋਪੀਆਂ ਦੀ ਪਛਾਣ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab Drugs News: ਫਾਜ਼ਿਲਕਾ 'ਚ 15 ਕਿਲੋਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਇਹ ਵੀ ਪੜ੍ਹੋ: Khalistan News: ਖਾਲਿਸਤਾਨ ਸਮਰਥਕਾਂ ਨੇ ਕੈਨੇਡਾ ਦੇ ਇੱਕ ਹੋਰ ਹਿੰਦੂ ਮੰਦਿਰ ਨੂੰ ਬਣਾਇਆ ਨਿਸ਼ਾਨਾ!