Punjab News: ਅੰਮ੍ਰਿਤਸਰ 'ਚ 400 ਗ੍ਰਾਮ ਹੈਰੋਇਨ ਨਾਲ ਇੱਕ ਵਿਅਕਤੀ ਕਾਬੂ
Amritsar Heroin News Today: ਦੱਸ ਦਈਏ ਕਿ ਇਸ ਸਾਲ ਅਗਸਤ ਦੇ ਮਹੀਨੇ 'ਚ ਇਹ ਛੇਵੀਂ ਵਾਰ ਹੈ ਕਿ ਪੰਜਾਬ ਪੁਲਿਸ ਵੱਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ।
Trending Photos
)
Punjab's Amritsar Heroin News Today: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਅਤੇ ਉਨ੍ਹਾਂ ਵੱਲੋਂ ਇੱਕ ਵਿਅਕਤੀ ਨੂੰ 400 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਸਾਲ ਅਗਸਤ ਦੇ ਮਹੀਨੇ 'ਚ ਇਹ ਛੇਵੀਂ ਵਾਰ ਹੈ ਕਿ ਪੰਜਾਬ ਪੁਲਿਸ ਵੱਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਸੇ ਤਰ੍ਹਾਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੋਂ ਵੀ ਇੱਕ ਖ਼ਬਰ ਸਾਹਮਣੇ ਆਈ ਜਿੱਥੇ ਸੀਆਈਏ ਜੈਤੋ ਦੀ ਟੀਮ ਵੱਲੋਂ ਨਾਕੇਬੰਦੀ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ 100 ਗ੍ਰਾਮ ਦੇ ਹੈਰੋਇਨ ਨਾਲ ਕਾਬੂ ਕੀਤਾ ਗਿਆ।
ਮਿਲੀ ਜਾਣਕਾਰੀ ਦੇ ਮੁਤਾਬਕ ਨਾਕੇਬੰਦੀ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਉਹ ਪੁਲਿਸ ਪਾਰਟੀ ਨੂੰ ਦੇਖਕੇ ਭੱਜ ਨਿਕਲਿਆ ਸੀ। ਇਸ ਤੋਂ ਬਾਅਦ ਉਸਦਾ ਪਿਛਾਂ ਕੀਤਾ ਗਿਆ ਅਤੇ ਉਸਨੂੰ ਕਾਬੂ ਕਰ ਲਿਆ ਗਿਆ ਸੀ। ਇਸ ਦੌਰਾਨ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋਂ 100 ਗ੍ਰਾਮ ਹੈਰੋਇਨ ਬਰਬਾਦ ਕੀਤੀ ਗਈ।
ਦੱਸ ਦਈਏ ਕਿ ਅੱਕ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ "ਜਦੋਂ ਤੋਂ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣੀ ਹੈ, 30,518 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 17,632 ਐਫਆਈਆਰ ਦਰਜ ਕੀਤੀਆਂ ਗਈਆਂ ਹਨ, 1626.69 ਹੈਰੋਇਨ ਬਰਾਮਦ ਕੀਤੀ ਗਈ ਹੈ, 13.29 ਕਰੋੜ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।"
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਅਗਸਤ ਦੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ, ਐਸਟੀਐਫ ਵੱਲੋਂ 23 ਅਗਸਤ ਨੂੰ 27 ਕਿਲੋ ਹੈਰੋਇਨ, 21 ਅਗਸਤ ਨੂੰ ਫਿਰੋਜ਼ਪੁਰ ਤੋਂ 29.2 ਕਿਲੋ ਹੈਰੋਇਨ, 17 ਅਗਸਤ ਨੂੰ ਲੁਧਿਆਣਾ ਤੋਂ 8 ਕਿਲੋ, 11 ਅਗਸਤ ਨੂੰ 5 ਕਿਲੋ ਅਤੇ 10 ਅਗਸਤ ਨੂੰ 12 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਹੁਣ ਅੰਮ੍ਰਿਤਸਰ ਤੇ ਫਰੀਦਕੋਟ ਦੀਆਂ ਘਟਨਾਵਾਂ ਨੂੰ ਮਿਲਾ ਕੇ ਅਗਸਤ ਦੇ ਮਹੀਨੇ 'ਚ ਕੁੱਲ 7 ਮਾਮਲੇ ਆਏ ਹਨ ਜਿੱਥੇ ਹੈਰੋਇਨ ਬਰਾਮਦ ਕੀਤੀ ਗਈ ਹੈ। (Punjab's Amritsar Heroin News Today)
ਇਹ ਵੀ ਪੜ੍ਹੋ: Amritsar Viral Video: ਗੈਂਗਸਟਰ ਨਾਲ ਨੱਚ-ਟੱਪ ਰਹੇ 2 ਡੀਐਸਪੀ ਦਾ ਹੋਇਆ ਤਬਾਦਲਾ, ਗੈਂਗਸਟਰ ਕੀਤਾ ਕਾਬੂ