Punjab News: ਅੰਮ੍ਰਿਤਸਰ 'ਚ ਇੱਕ ਹੋਟਲ 'ਤੇ ਕਬਜ਼ੇ ਦਾ ਮਾਮਲਾ ਗਰਮਾਇਆ! ਮਾਲਕ ਨੂੰ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ
trendingNow,recommendedStories0/zeephh/zeephh1891628

Punjab News: ਅੰਮ੍ਰਿਤਸਰ 'ਚ ਇੱਕ ਹੋਟਲ 'ਤੇ ਕਬਜ਼ੇ ਦਾ ਮਾਮਲਾ ਗਰਮਾਇਆ! ਮਾਲਕ ਨੂੰ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ

Punjab News: ਹੋਟਲ ਮਾਲਕ ਅਨੁਸਾਰ ਹਰਜੀਤ ਸਿੰਘ ਨਾਮਕ ਵਿਅਕਤੀ ਵਲੋਂ ਹੋਟਲ ਉੱਤੇ ਕਬਜ਼ਾ ਕੀਤਾ ਗਿਆ। 

 

Punjab News: ਅੰਮ੍ਰਿਤਸਰ 'ਚ ਇੱਕ ਹੋਟਲ 'ਤੇ ਕਬਜ਼ੇ ਦਾ ਮਾਮਲਾ ਗਰਮਾਇਆ! ਮਾਲਕ ਨੂੰ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ

Punjab Amritsar hotel News: ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ CJ ਹੋਟਲ ਉੱਤੇ ਇੱਕ ਵਿਅਕਤੀ ਵੱਲੋਂ ਕਬਜ਼ਾ ਕੀਤਾ ਹੈ, ਜਿਸਦਾ ਨਾਮ ਹਰਜੀਤ ਦੱਸਿਆ ਗਿਆ ਹੈ। ਹਰਜੀਤ ਨੂੰ ਮਹਿੰਦਰ ਪਾਲ ਸਿੰਘ ਵੱਲੋਂ ਆਪਣਾ ਹੋਟਲ ਲੀਜ਼ ਉੱਤੇ ਦਿੱਤਾ ਗਿਆ ਸੀ ਤੇ ਉਸ ਵੱਲੋਂ ਕਬਜ਼ਾ ਕਰ ਲਿਆ ਗਿਆ। ਹਰਜੀਤ ਸਿਵਲ ਹਸਪਤਾਲ ਵਿੱਚ ਮੁਲਾਜ਼ਮ ਹੈ ਜਿਸਨੇ ਝੂਠ ਬੋਲ ਕੇ ਸਾਡੇ ਕੋਲੋਂ ਹੋਟਲ ਲਿਆ ਹੈ। ਹੁਣ ਅਸੀਂ ਹਰਜੀਤ ਕੋਲੋਂ ਹੋਟਲ ਦਾ ਕਿਰਾਇਆ ਮੰਗ ਰਹੇ ਹਾਂ ਤੇ ਇਸ ਵੱਲੋਂ 10 ਤੋਂ 12 ਨੌਜਵਾਨ ਨਾਲ ਰੱਖ ਕੇ ਸਾਨੂੰ ਧਮਕੀਆਂ ਦਿੱਤੀਆ ਜਾ ਰਹੀਆਂ ਹਨ ਕਿ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਣੋ ਮਾਰ ਦੇਵਾਂਗੇ। ਇਸ ਕੋਲੋਂ ਕਈ ਮਹੀਨੇ ਦਾ ਕਿਰਾਇਆ ਲੈਣਾ ਹੈ।

ਪਰ ਇਸ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹਰਜੀਤ ਉੱਪਰ ਪਹਿਲਾ ਵੀ FIR ਦਰਜ ਹੈ ਤੇ ਸਾਡੇ ਵੱਲੋਂ ਵੀ ਕੋਰਟ ਵੱਲ ਰੁੱਖ ਕੀਤਾ ਗਿਆ ਸੀ। ਅਦਾਲਤ ਵਲੋਂ ਵੀ ਹਰਜੀਤ ਨੂੰ ਗਲਤ ਸਾਬਿਤ ਕੀਤਾ ਗਿਆ ਹੈ ਪਰ ਫ਼ਿਰ ਉਹ ਹੋਟਲ ਖਾਲੀ ਨਹੀਂ ਕਰ ਰਿਹਾ ਹੈ। ਅਸੀਂ ਪੁਲਿਸ ਨੂੰ ਕੰਪਲੇਨ ਕੀਤੀ ਹੈ, ਵੱਡੇ ਅਧਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪ੍ਰਸ਼ਾਸ਼ਨ ਨੂੰ ਤੇ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਹਰਜੀਤ ਉੱਤੇ ਕਾਰਵਾਈ ਕੀਤੀ ਜਾਵੇ ਤੇ ਹੋਟਲ ਖਾਲੀ ਕਰਵਾ ਕੇ ਸਾਨੂੰ ਵਾਪਸ ਦਿੱਤਾ ਜਾਵੇ।

ਇਹ ਵੀ ਪੜ੍ਹੋ: Sidhu Moosewala Fans Video: ਸਿੱਧੂ ਮੂਸੇਵਾਲਾ ਦੇ ਗੀਤ 'ਤੇ ਛੋਟੇ ਬੱਚੇ ਨੇ ਵਿਖਾਇਆ ਵੱਖਰਾ 'ਸਵੈਗ', ਵੇਖੋ ਕਿਊਟ ਵੀਡੀਓ

(ਪਰਮਬੀਰ ਸਿੰਘ ਔਲਖ ਦੀ ਰਿਪੋਰਟ)

Trending news