Amritsar News: ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ ਗਿਆ ਲੱਖਾਂ ਦਾ ਸੋਨਾ, ਜਾਣੋ ਪੂਰਾ ਮਾਮਲਾ
Amritsar Gold Smuggling News: ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਸੋਨੇ ਦੀ ਬਾਜ਼ਾਰੀ ਕੀਮਤ ਲਗਭਗ 68,67,654 ਰੁਪਏ ਹੈ।
Trending Photos
)
Punjab's Amritsar Gold Smuggling News: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਇੱਕ ਵਿਅਕਤੀ ਨੂੰ ਫੜਿਆ ਗਿਆ ਹੈ ਜੋ ਕਿ ਆਪਣੇ ਦਸਤਾਨੇ 'ਚ ਲੱਖਾਂ ਦਾ ਸੋਨਾ ਛੁਪਾ ਕੇ ਲਿਆ ਰਿਹਾ ਸੀ।
ਮਿਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਕਸਟਮ ਵਿਭਾਗ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਅਤੇ ਇਸਦੇ ਤਹਿਤ ਦੁਬਈ ਤੋਂ ਆ ਰਹੇ ਇੱਕ ਯਾਤਰੀ ਤੋਂ 1159 ਗ੍ਰਾਮ (578 ਅਤੇ 581) ਸੋਨਾ ਬਰਾਮਦ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਦੀ ਬਾਜ਼ਾਰੀ ਕੀਮਤ ਲਗਭਗ 68,67,654 ਰੁਪਏ ਹੈ। ਇਸ ਦੌਰਾਨ ਕਸਟਮ ਵਿਭਾਗ ਦੇ ਬੁਲਾਰੇ ਦੇ ਦੱਸਿਆ ਕਿ ਦੁਬਈ ਤੋਂ ਸਪਾਈਸ ਜੈੱਟ ਦੀ ਉਡਾਣ ਐਸਜੀ 56 ਸਵੇਰੇ ਜਦੋਂ ਹਵਾਈ ਅੱਡੇ 'ਤੇ ਉਤਰੀ ਤਾਂ ਯਾਤਰੀਆਂ ਦੀ ਜਾਂਚ ਕੀਤੀ ਗਈ ਅਤੇ ਇਸ ਦੌਰਾਨ ਇਸ ਸੋਨੇ ਦੀ ਤਸਕਰੀ ਦਾ ਪਰਦਾਫਾਸ਼ ਹੋ ਸਕਿਆ।
Updating...
ਇਹ ਵੀ ਪੜ੍ਹੋ: Punjab News: ਦਿੱਲੀ ਪੁਲਿਸ ਨੇ ਪੰਜਾਬ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਹੋਈ ਚੋਰੀ ਦੀ ਗੁੱਥੀ ਸੁਲਝਾਈ, ਦੋਸ਼ੀ ਗ੍ਰਿਫਤਾਰ