Amritsar News: 15 ਸਾਲ ਪੁਰਾਣੇ ਡੀਜ਼ਲ ਆਟੋ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਆਟੋ ਯੂਨੀਅਨ ਵੱਲੋਂ ਧਰਨਾ
trendingNow,recommendedStories0/zeephh/zeephh1858320

Amritsar News: 15 ਸਾਲ ਪੁਰਾਣੇ ਡੀਜ਼ਲ ਆਟੋ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਆਟੋ ਯੂਨੀਅਨ ਵੱਲੋਂ ਧਰਨਾ

Amritsar News: ਅੰਮ੍ਰਿਤਸਰ ਵਿੱਚ ਆਟੋ ਯੂਨੀਅਨ ਦੇ ਧਰਨੇ ਕਾਰਨ ਲੋਕ ਕਾਫੀ ਪਰੇਸ਼ਾਨ ਹੋਏ ਅਤੇ ਪੈਦਲ ਚੱਲ਼ ਕੇ ਆਪਣੇ ਮੰਜ਼ਿਲ ਉਪਰ ਪੁੱਜੇ।

Amritsar News: 15 ਸਾਲ ਪੁਰਾਣੇ ਡੀਜ਼ਲ ਆਟੋ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਆਟੋ ਯੂਨੀਅਨ ਵੱਲੋਂ ਧਰਨਾ

Amritsar News:  ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਗੋਲਡਨ ਗੇਟ 'ਤੇ ਆਟੋ ਯੂਨੀਅਨ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਟੋ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਆਪਣੇ ਪੁਰਾਣੇ ਆਟੋ ਨਹੀਂ ਰੋਕਣਗੇ ਅਤੇ ਨਾ ਹੀ ਨਵੇਂ ਆਟੋ ਲੈਣਗੇ।

ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਸੀ ਕਿ 15 ਸਾਲ ਪੁਰਾਣੇ ਡੀਜ਼ਲ ਆਟੋ ਬੰਦ ਕਰਕੇ ਬਿਜਲੀ ਵਾਲੇ ਆਟੋ ਨੂੰ ਸਬਸਿਡੀ ’ਤੇ ਦਿੱਤੀ ਜਾਵੇਗੀ ਪਰ ਆਟੋ ਯੂਨੀਅਨ ਨੇ ਇਸ ਦੇ ਵਿਰੋਧ ’ਚ ਅੱਜ ਅੰਮ੍ਰਿਤਸਰ ਵਿੱਚ ਧਰਨਾ ਲਗਾ ਕੇ ਜਾਮ ਕਰ ਦਿੱਤਾ ਹੈ।

ਅੰਮ੍ਰਿਤਸਰ ਇੱਕ ਟੂਰਿਸਟ ਹਬ ਹੈ ਤੇ ਕਈ ਟੂਰਿਸਟ ਅੱਜ ਪੈਦਲ ਚੱਲਦੇ ਹੋਏ ਦਿਖਾਈ ਦਿੱਤੇ। ਕਈ ਕਿਲੋਮੀਟਰ ਤੱਕ ਟੂਰਿਸਟ ਪੈਦਲ ਚੱਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਹੋਏ ਦਿਖਾਈ ਦਿੱਤੇ ਹਨ। ਕਈ ਲੋਕਾਂ ਦੀ ਟ੍ਰੇਨ ਵੀ ਮਿਸ ਹੋ ਗਈ ਕਿਉਂਕਿ ਯੂਨੀਅਨ ਨੇ ਪੱਕੇ ਤੌਰ ਉਤੇ ਧਰਨਾ ਲਗਾਇਆ ਸੀ। ਆਗੂਆਂ ਵੱਲੋਂ ਨਾ ਹੀ ਕਿਸੇ ਨੂੰ ਆਉਣ ਦਿੱਤਾ ਜਾ ਰਿਹਾ ਸੀ ਤੇ ਨਾ ਹੀ ਜਾਣ ਦਿੱਤਾ ਜਾਣ ਰਿਹਾ ਸੀ।

ਆਟੋ ਯੂਨੀਅਨ ਵੱਲੋਂ ਸਵੇਰ ਤੋਂ ਧਰਨਾ ਜਾਰੀ ਹੈ ਤੇ ਪੁਲਿਸ ਧਰਨਾ ਚੁਕਵਾਉਣ ਵਿੱਚ ਕਾਮਯਾਬ ਨਹੀਂ ਹੋਈ। ਇਸ ਕਾਰਨ ਲੋਕ ਡਾਹਢੇ ਪਰੇਸ਼ਾਨ ਹੋਏ। ਇਸ ਕਾਰਨ ਲੋਕ ਪਰੇਸ਼ਾਨ ਹੋ ਕੇ ਪ੍ਰਸ਼ਾਸਨ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਸਨ।

ਇਹ ਵੀ ਪੜ੍ਹੋ : Kapurthala News: ਦੋ ਸਕੇ ਭਰਾਵਾਂ ਵੱਲੋਂ ਬਿਆਸ ਦਰਿਆ 'ਚ ਛਾਲ ਮਾਰਨ ਦਾ ਮਾਮਲਾ- ਤਿੰਨ ਮੁਲਾਜ਼ਮਾਂ ਖ਼ਿਲਾਫ਼ ਲੁੱਕ ਆਉਟ ਨੋਟਿਸ ਜਾਰੀ

ਲੋਕਾਂ ਨੇ ਕਿਹਾ ਕਿ ਇਹ ਆਟੋ ਵਾਲੇ ਗੁੰਡਾਗਰਦੀ ਕਰ ਰਹੇ ਹਨ ਨਾ ਹੀ ਉਨ੍ਹਾਂ ਦੀਆਂ ਗੱਡੀਆਂ ਨੂੰ ਗੋਲਡਨ ਗੇਟ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨਾਲ ਕੁਝ ਮਰੀਜ਼ ਵੀ ਹਨ, ਜਿਨ੍ਹਾਂ ਨੂੰ ਹਸਪਤਾਲ ਲੈ ਕੇ ਜਾਣਾ ਹੈ। ਇਥੋਂ  ਉਨ੍ਹਾਂ ਨੂੰ ਪੈਦਲ ਜਾਣ ਲਈ ਕਿਹਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਵਿੱਚ ਸੁੱਤਾ ਪਿਆ ਹੈ। ਅੱਤ ਦੀ ਧੁੱਪ ਕਾਰਨ ਲੋਕ ਕਾਫੀ ਪਰੇਸ਼ਾਨ ਹੋਏ ਤੇ ਪੈਦਲ ਚੱਲ ਕੇ ਆਪਣੀ ਮੰਜ਼ਿਲ ਉਪਰ ਪੁੱਜੇ।

ਇਹ ਵੀ ਪੜ੍ਹੋ : Ludhiana News: ਵਿਦੇਸ਼ ਤੋਂ ਆਏ ਪੰਜਾਬੀ 'ਤੇ ਕਿਰਪਾਨਾਂ ਨਾਲ ਹੋਇਆ ਹਮਲਾ, ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ ਵਿਵਾਦ

Trending news