ਬਿਹਾਰੀ ਭਈਆਂ ਵਾਲੇ ਬਿਆਨ 'ਤੇ ਘਮਾਸਾਣ- ਪੀ.ਐਮ ਮੋਦੀ ਨੇ ਚੰਨੀ ਨੂੰ ਦਿਵਾਈ ਪਟਨਾ ਸਾਹਿਬ ਦੀ ਯਾਦ
Advertisement

ਬਿਹਾਰੀ ਭਈਆਂ ਵਾਲੇ ਬਿਆਨ 'ਤੇ ਘਮਾਸਾਣ- ਪੀ.ਐਮ ਮੋਦੀ ਨੇ ਚੰਨੀ ਨੂੰ ਦਿਵਾਈ ਪਟਨਾ ਸਾਹਿਬ ਦੀ ਯਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਬੋਹਰ ਵਿਚ ਆਪਣੀ ਆਖਰੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਿਥੇ ਉਹ ਪੰਜਾਬ ਵਿਚ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਨੂੰ ਆਸਵੰਦ ਦਿਖਾਈ ਦਿੱਤੇ।

ਬਿਹਾਰੀ ਭਈਆਂ ਵਾਲੇ ਬਿਆਨ 'ਤੇ ਘਮਾਸਾਣ- ਪੀ.ਐਮ ਮੋਦੀ ਨੇ ਚੰਨੀ ਨੂੰ ਦਿਵਾਈ ਪਟਨਾ ਸਾਹਿਬ ਦੀ ਯਾਦ

ਚੰਡੀਗੜ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਬੋਹਰ ਵਿਚ ਆਪਣੀ ਆਖਰੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਿਥੇ ਉਹ ਪੰਜਾਬ ਵਿਚ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਨੂੰ ਆਸਵੰਦ ਦਿਖਾਈ ਦਿੱਤੇ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੀਆ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿਸ਼ਾਨੇ 'ਤੇ ਲਿਆ ਅਤੇ ਪੰਜਾਬ ਲਈ ਭਾਜਪਾ ਵੱਲੋਂ ਬਣਾਈਆਂ ਨੀਤੀਆਂ ਦਾ ਵਾਖਿਆਨ ਕੀਤਾ।

 

ਗੁਰੂ ਗੋਬਿੰਦ ਸਿੰਘ, ਬਿਹਾਰ ਅਤੇ ਸੀ.ਐਮ. ਚੰਨੀ ਲਈ ਕਿਹਾ

ਸੀ.ਐਮ. ਚੰਨੀ ਦੇ ਬਿਹਾਰ ਤੋਂ ਆਏ ਭਈਆਂ ਵਾਲੇ ਬਿਆਨ 'ਤੇ ਜਿਥੇ ਸਿਆਸਤ ਗਰਮਾਈ ਹੋਈ ਹੈ ਉਥੇ ਈ ਪੀ.ਐਮ. ਮੋਦੀ ਨੇ ਵੀ ਪੰਜਾਬ ਵਾਸੀਆਂ ਨੂੰ ਇਸ ਬਿਆਨ ਰਾਹੀਂ ਵੋਟ ਦੀ ਚੋਟ ਮਾਰੀ। ਪੀ.ਐਮ. ਨੇ ਬਿਹਾਰ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਨਾਲ ਜੋੜਿਆ। ਉਹਨਾਂ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ? ਸਾਡੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿੱਚ ਹੋਇਆ ਸੀ। ਪਟਨਾ ਵਿੱਚ ਹੋਇਆ, ਬਿਹਾਰ ਵਿੱਚ ਹੋਇਆ ਅਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਬਿਹਾਰ ਦੇ ਲੋਕਾਂ ਨੂੰ ਅੰਦਰ ਨਹੀਂ ਜਾਣ ਦਿਆਂਗੇ। ਤਾਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਅਪਮਾਨ ਕਰੋਗੇ?'

 

 

ਕਿਸਾਨ ਸਨਮਾਨ ਨਿਧੀ ਯੋਜਨਾ

ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਿਸਾਨ ਸਨਮਾਨ ਨਿਧੀ ਵਜੋਂ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 3700 ਕਰੋੜ ਰੁਪਏ ਦਿੱਤੇ ਗਏ ਹਨ। ਪੰਜਾਬ ਵਿੱਚ 23 ਲੱਖ ਕਿਸਾਨਾਂ ਨੂੰ ਇਸ ਦਾ ਲਾਭ ਮਿਲਿਆ ਹੈ,  ਕਿਸਾਨ ਮੈਨੂੰ ਜ਼ਰੂਰ ਅਸੀਸ ਦੇਣਗੇ। ਜਿਹੜੇ ਲੋਕ ਪੰਜਾਬ ਦੇ ਲੋਕਾਂ ਨੂੰ ਦਿੱਲੀ ਵਿਚ ਵੜਨ ਨਹੀਂ ਦੇ ਰਹੇ, ਉਹ ਪੰਜਾਬ ਵਿਚ ਵੋਟਾਂ ਕਿਉਂ ਮੰਗ ਰਹੇ ਹਨ?

 

ਭਾਜਪਾ ਦੀ ਮਾਫ਼ੀਆ ਦਾ ਕਰੇਗੀ ਖ਼ਾਤਮਾ

ਪੰਜਾਬ ਦਾ ਹਰ ਕਾਰੋਬਾਰ ਮਾਫੀਆ ਦੇ ਕਬਜ਼ੇ 'ਚ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਕਾਰੋਬਾਰ ਮਾਫੀਆ ਦੇ ਕਬਜ਼ੇ 'ਚ ਹੈ। ਵਪਾਰੀ ਮਾਫੀਆ ਦੇ ਰਹਿਮੋ-ਕਰਮ 'ਤੇ ਰਹਿ ਰਹੇ ਹਨ। ਇਸ ਕਾਰਨ ਛੋਟੇ ਵਪਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸੂਬੇ ਵਿੱਚ ਅਸੁਰੱਖਿਆ ਅਤੇ ਗਲਤ ਨੀਤੀਆਂ ਕਾਰਨ ਵਪਾਰੀ ਨੂੰ ਘਾਟਾ ਪੈ ਰਿਹਾ ਹੈ। ਇੰਨੀਆਂ ਸੰਭਾਵਨਾਵਾਂ ਨਾਲ ਭਰੇ ਪੰਜਾਬ 'ਚ ਇੰਡਸਟਰੀ ਇੱਥੋਂ ਜਾ ਰਹੀ ਹੈ। ਨੌਜਵਾਨਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਇੱਥੇ ਕੋਈ ਆਉਣ ਲਈ ਤਿਆਰ ਨਹੀਂ ਹੈ। ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਮਾਫ਼ੀਆ ਦੀ ਸ਼ਰਨ ਵਿੱਚ ਜਾਣਾ ਪਵੇਗਾ। ਅਸੀਂ ਇਸਨੂੰ ਬਦਲਾਂਗੇ।

 

 

Trending news